ਆਲ ਇੰਡੀਆ ਫੈਡਰੇਸ਼ਨ ਆਫ਼ ਸੈਲਫ ਫਾਈਨਾਸਿੰਗ ਟੈਕਨੀਕਲ ਇੰਸਟੀਚਿਊਟ ਨੇ ਚੇਨਈ ਵਿੱਚ ਕੀਤੀ ਮੀਟਿੰਗ

ਮੀਟਿੰਗ ਦੌਰਾਨ ਤਾਮਿਲਨਾਡੂ ਦੇ ਕੰਸੋਰਟਿਅਮ ਨੇ ਡਾ. ਅੰਸ਼ੂ ਕਟਾਰੀਆ (ਪੰਜਾਬ) ਨੂੰ ਕੀਤਾ ਸਨਮਾਨਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਆਲ ਇੰਡੀਆਂ ਫੈਡਰੇਸ਼ਨ ਆਫ਼ ਸੈਲਫ ਫਾਇਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨਸ ਦੇ ਚੀਫ ਪੈਟਰਨ, ਸ਼੍ਰੀ ਆਰ ਐਸ ਮਣੀਰਤਨਮ ਅਤੇ ਪ੍ਰੈਜ਼ੀਡੈਂਟ, ਡਾ:ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਅਹੁਦੇਦਾਰਾਂ ਦੀ ਇੱਕ ਮੀਟਿੰਗ ਹਾਲ ਹੀ ਵਿੱਚ ਚੇਨੰਈ ਵਿੱਚ ਹੋਈ ਸੀ। ਆਸ-,ਪਾਸ ਦੇ ਰਾਜਾਂ ਦੇ ਵਫਦਾਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਜਿਸ ਵਿੱਚ ਕੇਰਲਾ, ਆਂਧਰਾਂ ਪ੍ਰਦੇਸ਼, ਤੇਲਗਾਂਨਾਂ ਆਦਿ ਸ਼ਾਮਲ ਹਨ। ਇਸ ਮੀਟਿੰਗ ਵਿੱਚ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ, ਡਾ:ਅੰਸ਼ੂ ਕਟਾਰੀਆ ਅਤੇ ਜਨਰਲ ਸੈਕਰੇਟਰੀ, ਸ਼੍ਰੀ ਕੇ ਵੀ ਕੇ ਰਾਵ ਨੂੰ ਤਾਮਿਲਨਾਡੂ ਦੇ ਸੈਲਫ ਇੰਜਨੀਅਰਿੰਗ ਕਾਲੇਜਿਸ ਵੱਲੋਂ ਸਨਮਾਨਿਤ ਕੀਤਾ ਗਿਆ ਸੀ।
ਫੈਡਰੇਸ਼ਨ ਨੇ ਦੇਸ਼ ਵਿੱਚ ਤਕਨੀਕੀ ਸਿੱਖਿਆ ਦੇ ਉਦੇਸ਼ ਲਈ ਹਾਲ ਹੀ ਵਿੱਚ ਕੀਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਉੜੀਸਾ ਲਿਫਟ ਸਿੰਚਾਈ ਕਾਰਪੋਰੇਸ਼ਨ ਲਿਮਟਿਡ ਦੇ ਉੱਪ ਮੁੱਖ ਰਬੀ ਸੰਕਾਰ ਪਾਤਰੋ ਤੇ ਲਏ ਗਏ ਫੈਸਲੇ ਬਾਰੇ ਆਪਣੀ ਖੁਸ਼ੀ ਪ੍ਰਗਟ ਕੀਤੀ ਜਿਸ ਵਿੱਚ ਉਚੇਰੀ ਸਿੱਖਿਆ ਸੰਬੰਧਿਤ ਖੇਤਰਾਂ ਵਿੱਚ ਨਿਗਰਾਨੀ ਅਤੇ ਨਿਯੰਤ੍ਰਣ ਵਿਧੀ ਸਥਾਪਿਤ ਕਰਨ ਲਈ ਛੇ ਮਹੀਨੇ ਵਿੱਚ ਉੱਚ ਪੱਧਰੀ ਕਮੇਟੀ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਸਿੱਖਿਆ ਦੇ ਮਿਆਰ ਨੂੰ ਮਜ਼ਬੂਤ ਕਰਨ ਲਈ ਇੱਕ ਨਕਸ਼ੇ ਦਾ ਸੁਝਾਅ ਦਿੱਤਾ ਜਾਵੇਗਾ। ਦੇਸ਼ ਦੇ ਹਜਾਰਾਂ ਏਆਈਸੀਟੀਈ ਦੇ ਮਨਜ਼ੂਰ ਹੋਏ ਕਾਲੇਜਿਸ ਨੂੰ ਬਚਾਉਣ ਲਈ ਫੈਡਰੇਸ਼ਨ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਐਮ.ਐਚ.ਆਰ.ਡੀ ਮੰਤਰੀ ਪ੍ਰਕਾਸ਼ ਜਾਵਦੇਕਰ ਨੂੰ ਅਪੀਲ ਕੀਤੀ ਕਿ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਡੀਮਡ ਯੂਨੀਵਰਸਿਟੀਆਂ ਏਆਈਸੀਟੀਈ ਤੋਂ ਪ੍ਰਵਾਨਗੀ ਲੈਣ ਅਤੇ 11 ਜੁਲਾਈ 2013 ਨੂੰ ਯੂਜੀਸੀ ਦੀ ਨੋਟੀਫਿਕੇਸ਼ਨ ਅਨੁਸਾਰ ਏਆਈਸੀਟੀਈ ਦੁਆਰਾ ਨਿਰਸ਼ਾਰਿਤ ਸੀਟਾਂ ਪ੍ਰਾਪਤ ਕਰਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…