ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਆਗੂਆਂ ਦੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ ਅਹਿਮ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਸਤੰਬਰ:
ਡੈਮੋਕਰੈਟਿਕ ਟੀਚਰਜ਼ ਫਰੰਟ ‘ਡੀ.ਟੀ.ਐੱਫ’ ਪੰਜਾਬ ਦੇ ਉੱਚ ਵਫ਼ਦ ਦੀ ਅਹਿਮ ਮੀਟਿੰਗ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਸਲਿਆਂ ’ਤੇ ਸਿੱਖਿਆ ਸਕੱਤਰ ਨਾਲ ਵਿੱਦਿਆ ਭਵਨ ਮੁਹਾਲੀ ਵਿੱਚ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਅਤੇ ਸੂਬਾ ਸਕੱਤਰ ਦਵਿੰਦਰ ਸਿੰਘ ਪੂਨੀਆ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵੱਖ ਵੱਖ ਮੰਗਾਂ ’ਤੇ ਵਿਸਤਾਰਤ ਗੱਲਬਾਤ ਹੋਈ। ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵਿਦਿਆਰਥੀਆਂ ਦੀਆਂ ਰਹਿੰਦੀਆਂ ਕਿਤਾਬਾਂ 30 ਸਤੰਬਰ ਤੱਕ ਸਕੂਲਾਂ ਵਿੱਚ ਪਹੁੰਚਾਉਣ ਦਾ ਭਰੋਸਾ ਦਿੱਤਾ। ਸਿੰਗਲ ਅਧਿਆਪਕ ਸਕੂਲਾਂ ਵਿੱਚ ਜਲਦ ਹੋਰ ਅਧਿਆਪਕ ਭੇਜਣ ਦਾ ਭਰੋਸਾ ਦਿੱਤਾ। ਵੱਖ ਵੱਖ ਵਿਸ਼ਿਆਂ ਦੇ ਸਿਲੇਬਸ ਸਹੀ ਸੋਧਣ ਸੰਬੰਧੀ 30 ਨਵੰਬਰ ਤੱਕ ਕਾਰਵਾਈ ਪੂਰੀ ਕਰਨ ਦਾ ਭਰੋਸਾ ਦਿੱਤਾ।
ਐੱਸ.ਐੱਸ.ਏ, ਰਮਸਾ ਅਧਿਆਪਕਾਂ ਦੀ ਰੈਗੂਲਰਾਈਜੇਸ਼ਨ 27000 ਮੁਲਾਜਮਾਂ ਨੂੰ ਰੈਗੁਲਰ ਕਰਨ ਦੇ ਐਕਟ ਅਨੁਸਾਰ ਕੋਰਟ ਕੇਸ ਦੀ ਸਟੇਅ ਹਟਣ ਉਪਰੰਤ ਕਰਨ ਦੀ ਗੱਲ ਆਖੀ। ਈ.ਜੀ.ਐੱਸ., ੇ.ਆਈ.ਈ, ਐੱਸ.ਟੀ.ਆਰ, ਆਈ.ਈ.ਵੀ. ਵਲੰਟੀਅਰਜ਼ ਅਤੇ ਸਿੱਖਿਆ ਪ੍ਰੋਵਾਈਡਰ ਦੀ ਰੈਗੁਲਰਾਈਜੇਸ਼ਨ ਸੰਬੰਧੀ ਸਰਕਾਰ ਪੱਧਰ ਤੇ ਫੈਸਲਾ ਹੋਣ ਦੀ ਗੱਲ ਕਹੀ। 5178 ਅਧਿਆਪਕਾਂ ਦੇ ਰੈਗੁਲਰਾਈਜੇਸ਼ਨ ਦਾ ਨੋਟੀਫਿਕੇਸ਼ਨ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ। ਸੀ.ਐੱਸ.ਐੱਸ. ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫਟ ਹੋਏ ਹਿੰਦੀ ਅਧਿਆਪਕਾਂ ਨੂੰ ਰੈਗੁਲਰ ਕਰਨ ਸੰਬੰਧੀ ਰੈਗੁਲਰ ਪੱਤਰ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ। ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਮਰਜਿੰਗ ਦਾ ਮਸਲਾ ਸਰਕਾਰ ਪੱਧਰ ਤੇ ਵਿਚਾਰ ਅਧੀਨ ਹੋਣ ਦੀ ਗੱਲ ਆਖੀ।3442/7654 ਦੇ ਰਹਿੰਦੇ ਰੈਗੁਲਰ ਪੱਤਰਾਂ ਸੰਬੰਧੀ ਕੋਈ ਸਹਿਮਤੀ ਨਹੀਂ ਬਣ ਸਕੀ ਅਤੇ ਹੋਰ ਉਡੀਕ ਕਰਨ ਦੀ ਗੱਲ ਆਖੀ ਗਈ। ਮੈਡੀਕਲ ਛੁੱਟੀ ’ਤੇ ਲਗਾਈ 15 ਦਿਨ ਦੀ ਸ਼ਰਤ ਤੇ ਫੈਸਲਾ ਪ੍ਰਸੋਨਲ ਵਿਭਾਗ ਦੇ ਕੋਲ ਪੈਡਿੰਗ ਹੋਣ ਦੀ ਗੱਲ ਆਖੀ ਗਈ।
ਬਦਲੀਆਂ ਨੂੰ ਪਾਰਦਰਸ਼ੀ ਢੰਗ ਨਾਲ ਅਗਲੇ ਵਿਦਿਅਕ ਵਰ੍ਹੇ ਤੋਂ ਸਾਫਟਵੇਅਰ ਰਾਹੀਂ ਕਰਨ ਦੀ ਗੱਲ ਆਖੀ। ਰੈਸ਼ਨੇਲਾਈਜੇਸ਼ਨ ਜੱਥੇਬੰਦੀਆਂ ਨਾਲ ਸਲਾਹ ਕਰਕੇ ਲਾਗੂ ਕਰਨ ਦੀ ਗੱਲ ਹੋਈ। ਈ.ਟੀ.ਟੀ. ਤੋਂ ਮਾਸਟਰ ਕਾਡਰ ਦੀ ਤਰੱਕੀ 20 ਸਤੰਬਰ ਤੱਕ ਅਤੇ ਈ.ਟੀ.ਟੀ. ਤੋਂ ਐੱਚ.ਟੀ./ਸੀ.ਐੱਚ.ਟੀ. ਦੀ ਤਰੱਕੀ 30 ਸਤੰਬਰ ਤੱਕ ਕਰ ਦੀ ਗੱਲ ਹੋਈ। ਇਸ ਤੋਂ ਇਲਾਵਾ ਵਰਦੀਆਂ, ਖੇਡਾਂ, ਕੰਪਿਊਟਰ ਲੈਬੋਰੇਟਰੀਆਂ, ਆਦਰਸ਼ ਸਕੂਲਾਂ ਅਤੇ ਹੋਰ ਮਸਲਿਆਂ ਤੇ ਵਿਚਾਰ ਚਰਚਾ ਹੋਈ। ਇਸ ਮੌਕੇ ਡੀ.ਟੀ.ਐੱਫ. ਸੂਬਾ ਕਮੇਟੀ ਤੋਂ ਅਮਰਜੀਤ ਸ਼ਾਸਤਰੀ, ਦਿਗਵਿਜੇ ਪਾਲ, ਵਿਕਰਮਦੇਵ ਸਿੰਘ, ਸੁਖਵਿੰਦਰ ਸੁੱਖੀ,ਅਸ਼ਵਨੀ ਅਵਸਥੀ, ਲਖਵੀਰ ਸਿੰਘ, ਸਿਕੰਦਰ ਮਾਨਸਾ, ਹਰਦੇਵ ਮੁੱਲਾਂਪੁਰ, 5178 ਮਾਸਟਰ ਕਾਡਰ ਯੂਨੀਅਨ ਤੋਂ ਜਸਵਿੰਦਰ ਅੌਜਲਾ, ਈ.ਜੀ.ਐੱਸ., ਏ.ਆਈ.ਈ, ਐੱਸ.ਟੀ.ਆਰ, ਟੀਚਰਜ਼ ਯੂਨੀਅਨ ਤੋਂ ਕਰਮਿੰਦਰ ਸਿੰਘ ਤੋਂ ਇਲਾਵਾ ਡੀ.ਟੀ.ਐੱਫ. ਆਗੂ ਹਰਜਾਪ ਸਿੰਘ, ਲਖਵਿੰਦਰ ਰੁੜਕੀ ਅਤੇ ਹੋਰ ਸਾਥੀ ਮੌਜੂਦ ਰਹੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…