ਖਰੜ ਵਿੱਚ ਲਗਾਤਾਰ ਟਰੈਫਿਕ ਜਾਮ ਨੂੰ ਹੱਲ ਕਰਨ ਲਈ ਅਧਿਕਾਰੀਆਂ ਦੀ ਹੋਈ ਉੱਚ ਪੱਧਰੀ ਮੀਟਿੰਗ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਜਨਵਰੀ:
ਮੁਹਾਲੀ ਨੇੜਲੇ ਕਸਬਾ ਨੁਮਾ ਪਿੰਡ ਬਲੌਂਗੀ ਤੋਂ ਲੈ ਕੇ ਖਾਨਪੁਰ ਤੱਕ ਜੋ ਐਲਐਨਟੀ ਵੱਲੋਂ ਐਨਐਚਏਆਈ ਵੱਲੋਂ ਐਲੀਵੇਟਿਡ ਰੋਡ ਬਣਾਈ ਜਾ ਰਹੀ ਹੈ ਅਤੇ ਦਿਨ ਰਾਤ ਨਿਰਮਾਣ (ਕੰਸਟ੍ਰਕਸ਼ਨ) ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਪਿਛਲੇ ਇੱਕ ਸਾਲ ਤੋਂ ਸਾਰੇ ਪੰਜਾਬ ਤੇ ਚੰਡੀਗੜ੍ਹ ਤੋਂ ਆਵਾਜਾਈ ਦੇ ਆਉਣ ਕਾਰਨ ਇੱਥੇ ਲਗਾਤਾਰ ਟਰੈਫਿਕ ਜਾਮ ਲੱਗਦੇ ਰਹਿੰਦੇ ਹਨ ਜਿਸ ਕਾਰਨ ਲੋਕਾਂ ਤੇ ਆਮ ਜਨਤਾ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਦੇ ਹੱਲ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆ ਦੀ ਮੀਟਿੰਗ ਐਸ.ਡੀ.ਐਮ.ਦਫਤਰ ਖਰੜ ਵਿਖੇ ਹੋਈ।
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਦੱਿÎਸਆ ਕਿ ਭਾਵੇਂ ਮੀਟਿੰਗ ਵਿਚ ਖਾਨਪੁਰ ਤੋਂ ਲੈ ਕੇ ਗੋਪਾਲ ਸਵੀਟਸ ਤੱਕ ਆਰਜ਼ੀ ਬਾਈਪਾਸ ਕੱਢਣ ਦੀ ਚਰਚਾ ਵੀ ਹੋਈ ਪਰ ਉਥੇ ਢੁਕਵਾਂ ਰਸਤਾ ਨਾ ਮਿਲਣ ਕਾਰਨ ਟਰੈਫਿਕ ਦੀ ਆਵਾਜਾਈ ਨੂੰ ਸੁਖਾਵਾਂ ਕਰਨ ਲਈ ਇਹ ਫੈਸਲਾ ਕੀਤਾ ਗਿਆ ਜਿਲ੍ਹਾ ਪ੍ਰਸ਼ਾਸ਼ਨ ਦੀ ਢੁਕਵੀਂ ਮੱਦਦ ਨਾਲ ਜੋ ਇਸ ਸੜਕ ਦੇ ਆਲੇ ਦੁਆਲਾ ਦੁਕਾਨਾਂ ਅਤੇ ਰਕਬਾ ਐਕਵਾਇਰ ਹੋ ਚੁੱਕਿਆ ਹੈ ਅਤੇ ਮੁਆਵਜਾ ਵੀ ਦਿੱਤਾ ਚੁੱਕਿਆ ਹੈ ਅਤੇ ਉਥੇ ਬਣੇ ਹੋਏ ਸਟਕਰਚਰ ਹੁਣ ਤੱਕ ਹਟਾਏ ਨਹੀਂ ਗਏ। ਜਿਸ ਕਾਰਨ ਸੜਕ ਦੇ ਦੋਨੋ ਪਾਸੇ ਸਰਵਿਸ ਲੇਨ ਨਹੀਂ ਬਣ ਰਹੀਆਂ ਅਤੇ ਆਵਜਾਈ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਸਬੰਧਤ ਦੁਕਾਨਦਾਰਾਂ ਅਤੇ ਹੋਰ ਸੰਬਧਿਤ ਵਿਅਕਤੀਆਂ ਨੂੰ ਅਪੀਲ ਕੀਤੀ ਜਿਨ੍ਹਾਂ ਨੇ ਮੁਆਵਜਾ ਹਾਸਲ ਕਰ ਲਿਆ ਹੈ ਉਹ ਤੁਰੰਤ ਉਸਾਰੀਆਂ ਨੂੰ ਖਾਲੀ ਕਰ ਦੇਣ ਅਤੇ ਜਿਹੜੇ ਦੁਕਾਨਦਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਨੂੰ ਵੀ ਜਲਦੀ ਜਾਰੀ ਕਰ ਦਿੱਤਾ ਜਾਵੇਗਾ।
ਮੀਟਿੰਗ ਵਿਚ ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ.ਐਸ.ਏ.ਐਸ.ਨਗਰ ਡਾ. ਆਰ.ਪੀ. ਸਿੰਘ, ਡੀ.ਐਸ.ਪੀ.ਖਰੜ ਦੀਪ ਕਮਲ, ਕੌਸਲ ਖਰੜ ਪ੍ਰਧਾਨ ਅੰਜੂ ਚੰਦਰ, ਐਨਐਚਏਆਈ ਦੇ ਡਾਇਰੈਕਟਰ ਕੇ.ਐਲ. ਸਚਦੇਵਾ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐਨ. ਐਸ. ਵਾਲੀਆਂ, ਈ.ਓ. ਖਰੜ ਸੰਦੀਪ ਤਿਵਾੜੀ,ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਖਰੜ ਦੇ ਬੀ.ਡੀ.ਪੀ.ਓ ਵੱਲੋਂ ਜੇ.ਈ. ਹਰਮਨਜੀਤ ਸਿੰਘ, ਕੌਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ, ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…