nabaz-e-punjab.com

ਭਾਜਪਾ ਦੀ ਮੀਟਿੰਗ ਵਿੱਚ ਪੰਡਤ ਦੀਨਦਿਆਲ ਉਪਾਧਇਆਏ ਦੀ ਜਨਮ ਸ਼ਤਾਬਦੀ ਸਬੰਧੀ ਡਿਊਟੀਆਂ ਲਾਈਆਂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਅਗਸਤ:
ਭਾਜਪਾ ਜ਼ਿਲ੍ਹਾ ਮੁਹਾਲੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਇੱਕ ਮੀਟਿੰਗ ਮੰਡਲ ਖਰੜ ਵਿੱਚ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਹੇਠ ਸ੍ਰੀ ਪਰਸ਼ੂ ਰਾਮ ਭਵਨ ਖਰੜ ਵਿੱਚ ਹੋਈ। ਇਸ ਮੌਕੇ ਜ਼ਿਲ੍ਹਾ ਭਾਜਪਾ ਮੁਹਾਲੀ ਕਾਰਜਕਾਰਨੀ ਦੇ ਸਾਰੇ ਅਹੁਦੇਦਾਰਾ ਸਾਰੇ ਮੋਰਚਿਆਂ ਦੇ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ, ਸਾਰੇ ਮੰਡਲਾਂ ਦੇ ਪ੍ਰਧਾਨ ਅਤੇ ਜਨਰਲ ਸੱਕਤਰ, ਸੂਬੇ ਵਿੱਚ ਜ਼ਿਲ੍ਹੇ ਦੇ ਮੋਰਚਿਆਂ ਦੇ ਅਹੁਦੇਦਾਰ ਅਤੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਅਰੁਣ ਸ਼ਰਮਾ ਸਮੇਤ ਜ਼ਿਲ੍ਹਾ ਮੁਹਾਲੀ ਦੇ ਸਾਰੇ ਭਾਜਪਾ ਕੌਂਸਲਰ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਭਾਜਪਾ ਮੁਹਾਲੀ ਦੇ ਪ੍ਰਧਾਨ ਸੁਸ਼ੀਲ ਰਾਣਾ, ਜ਼ਿਲ੍ਹਾ ਜਨਰਲ ਸੱਕਤਰ ਸੰਜੀਵ ਗੋਇਲ ਨੇ ਸੰਬੋਧਨ ਕੀਤਾ ਅਤੇ ਅੰਤ ਵਿੱਚ ਮੰਡਲ ਪ੍ਰਧਾਨ ਖਰੜ ਅਮਿਤ ਸ਼ਰਮਾ ਨੇ ਮੀਟਿੰਗ ਪਹੁੰਚੇ ਹੋਏ ਸਾਰੇ ਪ੍ਰਮੁੱਖ ਅਹੁਦੇਦਾਰਾਂ ਅਤੇ ਵਰਕਰਾਂ ਦਾ ਖਰੜ ਮੰਡਲ ਵੱਲੋ ਧੰਨਵਾਦ ਕੀਤਾ।
ਜ਼ਿਲ੍ਹਾ ਕਾਰਜਕਾਰਨੀ ਦਾ ਮੁੱਖ ਏਜੰਡਾ ਪੰਡਤ ਦੀਨਦਿਆਲ ਉਪਾਧਇਆਏ ਜੀ ਦੇ ਜਨਮ ਸ਼ਤਾਬਦੀ ਵਰ੍ਹੇ ’ਤੇ ਅਧਾਰਿਤ ਅਗਲੇ ਦੋ ਮਹੀਨੇ ਕੀਤੇ ਜਾਣ ਵਾਲੇ ਸਮਾਜ ਸੇਵਾ ਦੇ ਕੰਮਾਂ ਦੀਆਂ ਵੱਖ ਵੱਖ ਮੋਰਚੇ ਦੀਆਂ ਡਿਊਟੀਆਂ ਲਗਾਉਣਾ ਰਿਹਾ। ਅੱਲਗ ਅੱਲਗ ਮੋਰਚੇ ਦੀਆਂ ਡਿਉਟੀਆਂ ਵਿੱਚ ਰੁਖ ਲਗਾਉਣਾ, ਮੁਫ਼ਤ ਸਿਹਤ ਜਾਚ ਕੈਂਪ, ਖੂਨਦਾਨ ਕੈਂਪ, ਸਮਾਜ ਵਿੱਚ ਅੱਛੇ ਕੰਮ ਵਾਲੀਆ ਸ਼ਖ਼ਸੀਅਤਾਂ ਅਤੇ ਸਮਾਜ ਸੈਵੀ ਸੰਸਥਾਵਾਂ ਨੂੰ ਸਨਮਾਨਿਤ ਕਰਨਾ ਆਦਿ।
ਇਸ ਮੌਕੇ ਜ਼ਿਲ੍ਹਾ ਜਨਰਲ ਸੱਕਤਰ ਸੰਜੀਵ ਗੋਇਲ, ਜ਼ਿਲ੍ਹਾ ਉਪ ਪ੍ਰਧਾਨ ਮੁਕੇਸ ਗਾਧੀ, ਨਰਿੰਦਰ ਸਿਘ ਰਾਣਾ ਅਤੇ ਦੀਪ ਢਿੱਲੋਂ, ਉਮਾਕਾਤ ਤਿਵਾੜੀ, ਸਿਆਮਵੈਦ ਪੁਰੀ, ਅਨਿਲ ਪਰਾਸਰ, ਮੰਡਲ ਪ੍ਰਧਾਨ ਅਮਿਤ ਸ਼ਰਮਾ ਖਰੜ, ਦਿਨੇਸ਼ ਸ਼ਰਮਾ ਮੁਹਾਲੀ, ਰਜਨੀਸ ਬਹਿਲ ਡੇਰਾਬਸੀ, ਰਾਜਪਾਲ ਰਾਣਾ ਲਾਲੜੂ, ਪਵਨ ਮਨੋਚਾ ਮੁਹਾਲੀ 3 ਅਤੇ ਤਰਸੇਮ ਬਗਰਿਥ ਕੁਰਾਲੀ, ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਮਾਨਸੀ ਚੌਧਰੀ, ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਜਤਿੰਦਰ ਰਾਣਾ, ਜ਼ਿਲ੍ਹਾ ਪ੍ਰਧਾਨ ਓਬੀਸੀ ਮੋਰਚਾ ਹਰਭਜਨ ਮਹਿਰਾ, ਜ਼ਿਲ੍ਹਾ ਪ੍ਰਧਾਨ ਐਸਸੀ ਮੋਰਚਾ ਰਾਜ ਕੁਮਾਰ, ਜ਼ਿਲ੍ਹਾ ਸੰਯੋਜਕ ਸਹਿਕਾਰਤਾ ਸੈਲ ਰਘਵੀਰ ਸਿੰਘ ਮੋਦੀ, ਜ਼ਿਲ੍ਹਾ ਸੰਯੋਜਕ ਹੁਨਰ ਵਿਕਾਸ ਸੈਲ ਰੋਹਿਤ ਮਿਸ਼ਰਾ, ਜ਼ਿਲ੍ਹਾ ਸੰਯੋਜਕ ਮੀਡੀਆ ਸੈਲ ਨਵੀਨ ਸਾਗਵਾਨ, ਨੀਤੂ ਖੁਰਾਣਾ, ਤੁਲਿਕਾ ਤ੍ਰਿਪਾਠੀ, ਐਨ ਕੇ ਰਾਣਾ, ਕੌਂਸਲਰ ਸੋਨਿਕਾ ਸ਼ਰਮਾ, ਸੁਮਨ ਸ਼ਰਮਾ, ਮਨਦੀਪ ਕੌਰ, ਸਰਬਜੀਤ ਸਿੰਘ, ਰਾਜੀਵ ਸ਼ਰਮਾ, ਹਰਚਰਨ ਸਿੰਘ, ਕਿਸੋਰ ਵਰਮਾ, ਪਰਮਜੀਤ ਸਿੰਘ ਵਾਲੀਆ, ਰਾਜੇਸ਼ ਸ਼ਰਮਾ, ਦੀਪਾ ਚੋਲਟਾ, ਸੋਦਾਗਰ ਸਿੰਘ ਕੋਮਲ, ਨਿੰਮਾ ਡੇਰਾਬੱਸੀ, ਚੰਪਾ ਰਾਣਾ, ਜਗਤਾਰ ਸਿੰਘ, ਰਜਤ ਰਾਣਾ, ਹਰਦੀਪ ਸਿੰਘ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…