Share on Facebook Share on Twitter Share on Google+ Share on Pinterest Share on Linkedin ਐਸਐਸ ਬੈਂਸ ਨੇ ਕੀਤੀ ਪੰਜਾਬ ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਦੀ ਮੀਟਿੰਗ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਜਨਵਰੀ: ਖਰੜ ਵਿਖੇ ਕਾਂਗਰਸ ਕਮੇਟੀ ਪੰਜਾਬ ਦੇ ਐਟੀ ਨਾਰਕੋਟਿਕਸ ਸੈਲੱ ਦੇ ਜਿਲ੍ਹਾ ਮੀਤ ਚੇਅਰਮੈਨ ਸਿਮਰਨਜੀਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਮੀਟਿੰਗ ਹੋਈ। ਜਿਸ ਵਿੱਚ ਨਸ਼ਿਆਂ ਦੇ ਖ਼ਿਲਾਫ਼ ਲੋਕਾਂ ਅਤੇ ਜਨਤਾਂ ਵਿਚ ਜਾਗਰੂਕਤਾਂ ਲਹਿਰ ਪੈਦਾ ਕਰਨ ਲਈ ਵਿਚਾਰ ਵਿਟਦਾਰਾਂ ਕੀਤਾ ਗਿਆ। ਕੌਮੀ ਪ੍ਰਧਾਨ ਰਣਜੀਤ ਸਿੰਘ ਨਿੱਕੜਾ ਨੇ ਕਿਹਾ ਕਿ ਸੈਲ ਖਰੜ, ਮੁਹਾਲੀ ਅੰਦਰ ਨÎਸ਼ਿਆਂ ਨੂੰ ਠੱਲ੍ਹ ਪਾਉਣ ਲਈ ਵਿਸੇਸ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ । ਮੀਟਿੰਗ ਵਿਚ ਨਵੇਂ ਅਹੁੱਦੇਦਾਰਾਂ ਦੀ ਚੋਣ ਵੀ ਕੀਤੀ ਗਈ। ਅਸ਼ੋਕ ਭਾਰਤੀ ਜਨਰਲ ਸਕੱਤਰ, ਸੂਰਜ ਕੁਮਾਰ ਸੋਸ਼ਲ ਮੀਡੀਆਂ ਇੰਚਾਰਜ਼, ਰਾਕੇਸ਼ ਕੁਮਾਰ ਜੁਆਇੰਟ ਸਕੱਤਰ,ਸਰਵਣ ਲਾਲ ਚੇਅਰਮੈਨ ਬਲੋਂਗੀ, ਅਮਿੱਤ ਠਾਕੁਰ ਚੇਅਰਮੈਨ ਚੰਡੀਗੜ੍ਹ, ਅਭੀਜੀਤ ਸੀਨੀਅਰ ਮੀਤ ਚੇਅਰਮੈਨ ਚੰਡੀਗੜ੍ਹ, ਕੁਨਾਲ ਮੀਤ ਚੇਅਰਮੈਨ ਚੰਡੀਗੜ੍ਹ, ਪ੍ਰਦੀਪ ਝੱਜ, ਕਰਮਬੀਰ ਸਿੱਧੂ, ਬਲਬੀਰ ਸਿੰਘ, ਸਤਪਾਲ ਸਿੰਘ, ਖਰੜ ਸਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਯਸਪਾਲ ਬੰਸਲ, ਲਾਡੀ ਚੱਕਲ ਮੀਟਿੰਗ ਨੂੰ ਦਿਨੇਸ਼ ਮਲਹੋਤਰਾ ਸੰਗਠਨ ਸਕੱਤਰ, ਹਰਪ੍ਰੀਤ ਸਿੰਘ ਜੋਨਲ-1 ਅਤੇ 2 ਦੇ ਕੋਆਡੀਨੇਟਰ ਇੰਦਰਜੀਤ ਸਿੰਘ, ਮਨਜੀਤ ਸਿੰਘ ਚੇਅਰਮੈਨ ਜਿਲ੍ਹਾ ਮੁਹਾਲੀ, ਰਾਜਿੰਦਰ ਸਿੰਘ ਧਾਂਦਲੀ ਚੇਅਰਮੈਨ ਮੁਹਾਲੀ ਸਿਟੀ, ਗੁਰਪ੍ਰੀਤ ਸਿੰਘ ਬਾਜਵਾ ਮੀਤ ਚੇਅਰਮੈਨ ਖਰੜ ਵੀ ਸੰਬੋਧਨ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ