ਨਾਰੀ ਸ਼ਸ਼ਕਤੀਕਰਨ ਵਿਸ਼ੇ ’ਤੇ ਵਿਮੈਨਜ਼ ਸੇਵਾ ਕੋਆਪ੍ਰੇਟਿਵ ਫੈਡਰੇਸ਼ਨ ਦੀ ਹੋਈ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਜਨਵਰੀ:
ਵਧੀਕ ਰਜਿਸਟਰਾਰ ਨਿਸ਼ਾ ਰਾਣਾ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਨਾਰੀ ਸ਼ਸ਼ਕਤੀਕਰਨ ਵਿਸ਼ੇ ’ਤੇ ਸੇਵਾ ਭਾਰਤ ਅਤੇ ਗੁਜਰਾਤ ਸਟੇਟ ਵਿਮੈਨਜ਼ ਸੇਵਾ ਕੋਆਪ੍ਰੇਟਿਵ ਫੈਡਰੇਸ਼ਨ ਲਿਮਟਿਡ ਦੇ ਨੁਮਾਇੰਦਿਆਂ ਅਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਉਪ ਰਜਿਸਟਰਾਰ, ਸਹਾਇਕ ਰਜਿਸਟਰਾਰ ਅਤੇ ਨਵ ਨਿਯੁਕਤ ਨਰੀਖਕਾਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸੇਵਾ ਭਾਰਤ ਵੱਲੋਂ ਸੁਨੰਦਾ ਦੀਕਸ਼ਿਤ ਅਤੇ ਹਰਸ਼ਰਨ ਕੌਰ ਅਤੇ ਗੁਜਰਾਤ ਸਟੇਟ ਵੂਮੈਨਜ਼ ਸੇਵਾ ਕੋਆਪ੍ਰੇਟਿਵ ਫੈਡਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨਾਮਿਆ ਮਹਾਜਨ ਵੱਲੋਂ S5W1 ਦੁਆਰਾ ਗੁਜਰਾਤ ਵਿੱਚ ਚੱਲ ਰਹੀਆਂ ਵੱਖ-ਵੱਖ ਕੋਆਪ੍ਰੇਟਿਵ ਸਭਾਵਾਂ ਦੀ ਸਫ਼ਲਤਾ ਬਾਰੇ ਰੁਬਰੂ ਕਰਵਾਇਆ ਗਿਆ ਅਤੇ ‘ਸੇਵਾ ਭਾਰਤ’ ਪੰਜਾਬ ਦੇ ਸੁਨੰਦਾ ਦੀਕਸ਼ਿਤ ਵੱਲੋਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਨਾਲ ਇਕ ਸਮਝੋਤੇ ’ਤੇ ਹਸਤਾਖਰ ਕਰਨ ਉਪਰੰਤ ਉਨ੍ਹਾਂ ਵੱਲੋ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਉਹ ਗੁਜਰਾਤ ਦੀ ਤਰਜ ਤੇ ਇੱਕ ਕੋਆਪ੍ਰੇਟਿਵ ਮਾਡਲ ਪੰਜਾਬ ਵਿੱਚ ਸ਼ੁਰੂ ਕਰਨਗੇ।
ਪੰਜਾਬ ਵਿੱਚ ਇਹ ਮਾਡਲ ਸਹਿਕਾਰਤਾ ਵਿਭਾਗ ਦੀ ‘ਮਾਈ ਭਾਗੋ ਇਸਤਰੀ ਸਸ਼ਕਤੀਕਰਨ ਸਕੀਮ’ ਨਾਲ ਮਿਲ ਕੇ ਵੱਖ ਵੱਖ ਸੈਲਫ਼ ਹੈਲਪ ਗਰੁੱਪ ਰਾਹੀਂ ਸ਼ੁਰੂ ਕਰਵਾਇਆ ਜਾਵੇਗਾ। ਪੰਜਾਬ ਵਿੱਚ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿੱਚ ਵੀ ਚਾਈਲਡ ਕੇਅਰ, ਓਲਡ ਏਜ ਗਰੁੱਪ ਅਤੇ ਸਫ਼ਾਈ ਗਰੁੱਪ ਬਨਾਉਣ ਦੀ ਵੀ ਮੀਟਿੰਗ ਵਿੱਚ ਤਜਵੀਜ ਰੱਖੀ ਗਈ ਜਿਸਨੂੰ ਮੈਂਬਰਾਂ ਵੱਲੋਂ ਭਰਵਾ ਹੁਗਾਰਾ ਮਿਲਿਆ। ਰਾਜ ਵਿੱਚ ਮਹਿਲਾ ਸਸ਼ਕਤੀਕਰਨ ਦੀ ਨੀਤੀ ਨੂੰ ਪੂਰੇ ਉਤਸ਼ਾਹ ਨਾਲ ਲਾਗੂ ਕਰਨ ਲਈ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਮੁਹਾਲੀ ਅਤੇ ਮੋਗਾ ਜਿਲ੍ਹਿਆਂ ਨੂੰ ਪਹਿਲ ਦੇ ਆਧਾਰ ਵਿੱਚ ਚੁਣਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…