ਪਿੰਡ ਤਾਰਾਪੁਰ ਦੇ ਸਾਲਾਨਾ ਮੇਲੇ ਸਬੰਧੀ ਪ੍ਰਬੰਧਕਾਂ ਤੇ ਸੰਗਤਾਂ ਦੀ ਹੋਈ ਸਾਂਝੀ ਮੀਟਿੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 4 ਮਈ
ਨੇੜਲੇ ਪਿੰਡ ਤਾਰਾਪੁਰ ਵਿਖੇ ਲਾਲਾਂ ਵਾਲਾ ਪੀਰ ਦੇ ਦਰਬਾਰ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਭਰਨ ਵਾਲੇ ਸਾਲਾਨਾ ਮੇਲੇ ਸਬੰਧੀ ਦਰਬਾਰ ਦੇ ਮੁੱਖ ਪ੍ਰਬੰਧਕ ਬਾਬਾ ਰਹਿਮਤੁਲਾ ਟੱਪੀ ਨੰਬਰਦਾਰ ਪੱਤੀ ਨਿਗਾਹਾ ਦੀ ਪ੍ਰਧਾਨਗੀ ਹੇਠ ਗਰਾਮ ਪੰਚਾਇਤ ਤਾਰਾਪੁਰ-ਮਾਜਰੀ ਅਤੇ ਹੋਰਨਾ ਪੰਚਾਇਤਾਂ ਅਤੇ ਸੰਗਤਾਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਚੰਦ ਚਾਨਣੀ ਰਾਤ ਵਿੱਚ 1 ਜੂਨ ਦਿਨ ਵੀਰਵਾਰ ਨੂੰ ਸਾਲਾਨਾ ਮੇਲਾ ਭਰੇਗਾ। ਦਰਬਾਰੀ ਕੱਵਾਲ ਚੰਨੀ ਐਂਡ ਪਾਰਟੀ ਅਤੇ ਹੋਰਨਾਂ ਵੱਲੋਂ ਕੱਵਾਲੀਆਂ ਪੇਸ਼ ਕੀਤੀਆਂ ਜਾਣਗੀਆਂ। ਨਵੇਂ ਬਣਾਏ ਗਏ ਲੰਗਰ ਹਾਲ ਦਾ ਰਸਮੀਂ ਉਦਘਾਟਨ ਕਰਦਿਆਂ ਸ਼ਰਧਾਲੂਆਂ ਲਈ ਲੰਗਰ ਭੰਡਾਰਾ ਅਤੁੱਟ ਚਲਾਇਆ ਜਾਵੇਗਾ।
ਦਰਬਾਰ ਵਿੱਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਲੋੜ ਅਨੁਸਾਰ ਪ੍ਰਬੰਧ ਕਰਨ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਛਾਂਗਾ ਰਾਮ ਸਰਪੰਚ ਤਾਰਾਪੁਰ, ਪ੍ਰੀਤੂ ਸਰਪੰਚ ਮਾਜਰੀ ਸਮੇਤ ਪੰਚਾਇਤਾਂ ਦੇ ਮੈਂਬਰਜ, ਗੁਰਮੇਲ ਸਿੰਘ ਸਰਪੰਚ ਮਾਜਰਾ, ਕਿਰਪਾਲ ਸਿੰਘ ਸਫਰੀ ਖਿਜਰਾਬਾਦ, ਸਲੀਮ ਖਾਨ ਰਾਜੂ ਅਤੇ ਇਕਬਾਲ ਖਾਨ ਤਾਰਾਪੁਰ, ਅਵਤਾਰ ਸਿੰਘ ਮੀਆਂਪੁਰ, ਦੀਵਾਨ ਚੰਦ ਨੰਬਰਦਾਰ, ਮੱੁਖਤਾਰ ਮੁਹੰਮਦ, ਚੰਨੀ ਕੰਸਾਲਾ, ਇਮਰਾਨ ਖਾਨ, ਦੇਵ ਚੰਦ ਪੰਚ, ਮੰਗਤ ਰਾਮ ਖਿਜਰਾਬਾਦ ਲਾਲਾ ਪੰਚ, ਰਾਹੁਲ, ਗੁਰਨਾਮ ਸਿੰਘ, ਲਖਬੀਰ ਸਿੰਘ, ਭਜਨ ਸਿੰਘ, ਗੁਰਚਰਨ ਸਿੰਘ, ਨੇਕ, ਨਾਮਾ, ਸੱਜਣ ਸਿੰਘ, ਕੂੜਾ ਸਿੰਘ, ਬਾਬਾ ਮੇਜਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਵਿਚਾਰ ਵਿਟਾਂਦਰੇ ਪੇਸ਼ ਕੀਤੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …