ਗੈਸਟ ਹਾਊਸ ਵਿੱਚ ਹੋਈ ਮੁਲਾਜ਼ਮ ਜਥੇਬੰਦੀ ਦੀ ਪਾਵਰਕੌਮ ਮੈਨੇਜਮੈਂਟ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਮੁਹਾਲੀ ਸਥਿਤ ਗੈਸਟ ਹਾਊਸ ਵਿਖੇ ਅੱਜ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ.ਵੈਨੂੰ ਪ੍ਰਸਾਦ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਡਾਇਰੈਕਟਰ ਪ੍ਰਬੰਧਕੀ, ਉਪ ਸਕੱਤਰ/ਆਈਆਰ, ਉਪ ਮੁੱਖ ਇੰਜੀਨੀਅਰ ਪ੍ਰਸੋਨਲ ਅਤੇ ਸੀਏਓ ਹਾਜ਼ਰ ਹੋਏ ਜਦੋਂਕਿ ਐਂਪਲਾਈਜ ਜੁਆਇੰਟ ਫੋਰਮ ਦੇ ਆਗੂ ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ ਮਹਿਮਦਪੁਰ, ਸਿਕੰਦਰ ਨਾਥ, ਜਗਜੀਤ ਸਿੰਘ, ਹਰਪਾਲ ਸਿੰਘ, ਕੌਰ ਸਿੰਘ ਸੋਹੀ, ਰਵੇਲ ਸਿੰਘ ਸਹਾਏਪੁਰ, ਰਾਮ ਲੁਬਾਇਆ, ਪ੍ਰੀਤਮ ਸਿੰਘ ਪਿੰਡੀ, ਹਰਜੀਤ ਸਿੰਘ, ਕੰਵਲਜੀਤ ਸਿੰਘ, ਬਲਵਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਦੁੱਧਣਾ, ਗੁਰਪਿਆਰ ਸਿੰਘ ਨੂਰਖੇੜੀਆ, ਵਿਜੇ ਕੁਮਾਰ, ਅਸ਼ੋਕ ਕੁਮਾਰ, ਦਲਵੀਰ ਸਿੰਘ ਉਮਾਹਨ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ।
ਫੋਰਮ ਦੇ ਆਗੂ ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ ਮਹਿਮਦਪੁਰ ਅਤੇ ਜਗਜੀਤ ਸਿੰਘ ਨੇ ਦੱਸਿਆ ਕਿ ਆਗਾਮੀ ਮੀਟਿੰਗ ਵਿੱਚ ਡਬਲਿਯੂ.ਐਫ਼.ਸੀ. ਦਾ ਗਠਨ ਕਰ ਦਿੱਤਾ ਜਾਵੇਗਾ। ਪੇ ਗਰੇਡ 1 ਦਸੰਬਰ 2011 ਤੋਂ ਮਿਤੀ 23 ਜੂਨ 2021 ਤੱਕ ਕਰ ਦਿੱਤਾ ਜਾਵੇਗਾ। ਇੰਜ ਹੀ 23 ਸਾਲਾ ਸਰਕੂਲਰ 16 ਜੂਨ ਤੱਕ ਕਰ ਦਿੱਤਾ ਜਾਵੇਗਾ। ਕਲੈਰੀਕਲ, ਅਕਾਊਂਟ ਵਿੰਗ, ਟੈਕਨੀਕਲ ਅਤੇ ਥਰਮਲ ਕੇਡਰ ਦੀਆਂ ਤਰੱਕੀਆਂ ਇੱਕ ਹਫ਼ਤੇ ਵਿੱਚ ਕਰ ਦਿੱਤੀਆਂ ਜਾਣਗੀਆਂ ਖਪਤਕਾਰਾਂ ਵਲੋਂ ਕੀਤੇ ਜਾ ਰਹੇ ਝਗੜਿਆਂ ਸਬੰਧੀ ਸੀਐਮਡੀ ਵੱਲੋਂ ਡੀਜੀਪੀ ਪੰਜਾਬ ਨਾਲ ਗੱਲ ਕਰਕੇ ਸਖ਼ਤ ਐਕਸ਼ਨ ਲੈਣ ਲਈ ਕਿਹਾ ਗਿਆ। ਇਸ ਕਰਕੇ ਮਿਤੀ 16, 17,18 ਜੂਨ 2021 ਨੂੰ ਰੱਖੇ ਧਰਨੇ ਈਜੇਐਫ਼ ਵੱਲੋਂ 23 ਜੂਨ 2021 ਤੱਕ ਮੁਲਤਵੀ ਕਰ ਦਿੱਤੇ ਗਏ ਹਨ ਅਤੇ ਨਾਲ ਮੈਨੇਜਮੈਂਟ ਵੱਲੋਂ ਐਂਪਲਾਈਜ ਜੁਆਇੰਟ ਫੋਰਮ ਦੇ ਨੁਮਾਇੰਦੇ ਨੂੰ ਮਿਤੀ 23 ਜੂਨ ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਮੀਟਿੰਗ ਦਿੱਤੀ ਗਈ। ਜਿਸ ਵਿੱਚ ਦਿੱਤੇ ਗਏ ਮੰਗ ਪੱਤਰ ਅਨੁਸਾਰ ਬਾਕੀ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Nander Murder Case: Punjab Police arrests key shooters among two BKI operatives; two pistols recovered

Nander Murder Case: Punjab Police arrests key shooters among two BKI operatives; two pisto…