Nabaz-e-punjab.com

ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਵਿੱਚ ਮੁਲਾਜ਼ਮਾਂ ਮੰਗਾਂ ’ਤੇ ਚਰਚਾ

ਸੈਣੀ ਭਵਨ ਖਰੜ ਵਿੱਚ 9 ਜੂਨ ਨੂੰ ਯੂਨੀਅਨ ਦਾ ਸੂਬਾਈ ਜਨਰਲ ਇਜਲਾਸ ਸੱਦਣ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ’ਤੇ ਵਿਚਾਰ ਚਰਚਾ ਕਰਨ ਉਪਰੰਤ ਸਰਬਸੰਮਤੀ ਨਾਲ ਯੂਨੀਅਨ ਦਾ 33ਵਾਂ ਸੂਬਾਈ ਡੈਲੀਗੇਟ ਇਜਲਾਸ 9 ਜੂਨ ਨੂੰ ਸੈਣੀ ਭਵਨ ਖਰੜ ਵਿੱਚ ਬੁਲਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਜਲ ਸਰੋਤ ਕਾਰਪੋਰੇਸ਼ਨ ਦੇ ਟਿਊਬਵੈਲ ਅਤੇ ਲਾਈਨਿੰਗ ਡਵੀਜ਼ਨਾਂ ’ਚੋਂ ਜਥੇਬੰਦੀ ਦੇ ਵੱਖ ਵੱਖ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਰਾਮਜੀ ਦਾਸ ਚੌਹਾਨ ਨੇ ਦੱਸਿਆ ਕਿ ਜਲ ਸਰੋਤ ਨਿਗਮ ਦੇ ਅਪਰੇਸ਼ਨ ਸਟਾਫ਼ ਦੀਆਂ ਅਹਿਮ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਚਰਚਾ ਕਰਨ ਉਪਰੰਤ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 6 ਜੂਨ ਤੱਕ ਜਥੇਬੰਦੀ ਦੀਆਂ ਸਾਰੀਆਂ ਸਬ-ਡਵੀਜ਼ਨਾਂ ਅਤੇ ਡਵੀਜ਼ਨ ਕਮੇਟੀਆਂ ਦੀਆਂ ਜਥੇਬੰਦਕ ਚੋਣਾਂ ਮੁਕੰਮਲ ਕੀਤੀਆਂ ਜਾਣ ਅਤੇ ਸਾਰੀਆਂ ਡਵੀਜ਼ਨਾਂ ਤੋਂ ਮੈਂਬਰਸ਼ਿਪ ਦੇ ਅਨੁਪਾਤ ਅਨੁਸਾਰ ਜਥੇਬੰਦੀ ਦੇ ਚੁਣੇ ਹੋਏ ਡੈਲੀਗੇਟ 9 ਜੂਨ ਨੂੰ ਸਵੇਰੇ 10 ਵਜੇ ਸੈਣੀ ਭਵਨ ਖਰੜ ਵਿੱਚ ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੇ 33ਵੇਂ ਸੂਬਾਈ ਡੈਲੀਗੇਟ ਇਜਲਾਸ ਵਿੱਚ ਸ਼ਾਮਲ ਹੋਣਗੇ।
ਜਥੇਬੰਦੀ ਦੇ ਸੂਬਾਈ ਇਜਲਾਸ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਤੇ ਟੇਵੂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਾਥੀ ਸਤੀਸ਼ ਰਾਣਾ ਅਤੇ ਪੈਨਸ਼ਨਰ ਆਗੂ ਸੋਹਣ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਦੌਰਾਨ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਅਤੇ ਗੰਭੀਰ ਸਮੱਸਿਆਵਾਂ ’ਤੇ ਵਿਚਾਰ ਚਰਚਾ ਕਰਨ ਉਪਰੰਤ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਅਗਲੇ ਦੋ ਸਾਲਾਂ ਲਈ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਅੱਜ ਦੀ ਇਸ ਮੀਟਿੰਗ ਵਿੱਚ ਗੁਰਚਰਨ ਸਿੰਘ, ਦਿਲਬਾਗ ਸਿੰਘ ਰਾਣਾ, ਗੁਰਦੀਪ ਸਿੰਘ, ਬੁੱਧ ਰਾਮ, ਮੱਖਣ ਸਿੰਘ ਲੰਗੇਰੀ, ਕੁਲ ਬਹਾਦਰ, ਗੁਰਪ੍ਰੀਤ ਸਿੰਘ, ਅਜੈ ਕੁਮਾਰ, ਧਰਮ ਪਾਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…