ਐਸਬੀਆਈ ਇੰਪਲਾਈਜ਼ ਵੈਲਫੇਅਰ ਆਰਗੇਨਾਈਜੇਸ਼ਨ ਅਹੁਦੇਦਾਰ ਤੇ ਕਰਮਚਾਰੀਆਂ ਦੀ ਹੋਈ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਐਸਬੀਆਈ ਐਸਸੀ/ਐਸਟੀ ਇੰਪਲਾਈਜ਼ ਵੈਲਫੇਅਰ ਆਰਗੇਨਾਈਜੇਸ਼ਨ (ਐਨਜੀਓ) ਚੰਡੀਗੜ੍ਹ ਸਰਕਲ (ਐਫੀਲੇਟਿਡ ਨੈਸ਼ਨਲ ਫੈਡਰੇਸ਼ਨ ਭਾਰਤ ਸਟੇਟ ਬੈਂਕ ਐਸਟੀ/ਐਸਟੀ ਕਰਮਚਾਰੀ) ਸੈਂਟਰਲ ਵਰਕਿੰਗ ਕਮੇਟੀ ਅਤੇ ਭਾਰਤੀ ਸਟੇਟ ਬੈਂਕ ਚੰਡੀਗੜ੍ਹ ਸਰਕਲ ਅਧੀਨ ਸਾਰੇ ਮਾਡਿਊਲ ਦੇ ਗੁਰੂ ਰਵਿਦਾਸ ਭਵਨ ਸੈਕਟਰ-61 (ਫੇਜ਼-7) ਮੁਹਾਲੀ ਵਿੱਚ ਹੋਈ। ਮੀਟਿੰਗ ਵਿੱਚ ਪ੍ਰਧਾਨ ਦਰਸ਼ਨ ਸਿੰਘ ਪਰੋਚਾ ਅਤੇ ਜਨਰਲ ਸਕੱਤਰ ਮੰਗੇ ਰਾਮ ਸ਼ੇਖਰਵਾਲ ਐਸਬੀਆਈ ਐਸਸੀ/ਐਸਟੀ ਇੰਪਲਾਈਜ਼ ਵੈਲਫੇਅਰ ਆਰਗਨਾਈਜੇਸ਼ਨ ਚੰਡੀਗੜ੍ਹ ਸਰਕਲ ਦਾ ਫੈਡਰਸ਼ਨ ਦੇ ਅਹੁਦੇਦਾਰਾਂ ਨੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਭਾਰਤੀ ਸਟੇਟ ਬੈਂਕ ਜੋ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ ਅਤੇ ਇਸ ਬੈਂਕ ਦੀਆਂ ਅੱਜ ਦੀ ਤਾਰੀਖ਼ ਵਿੱਚ 17 ਸਰਕਲਾਂ ਵਿੱਚ ਇਹ ਆਰਗਨਾਈਜੇਸ਼ਨ ਸਰਗਰਮ ਹੈ। ਆਰਗੇਨਿਜੇਸ਼ਨ ਆਪਣੇ ਹਿਤਾਂ ਨੂੰ ਸੁਰੱਖਿਅਤ ਰੱਖਣ, ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਕਾਰਜ ਕਰ ਰਹੀ ਹੈ।
ਸ੍ਰੀ ਮੰਗੇ ਰਾਮ ਸ਼ੇਖਰਵਾਲ ਜਨਰਲ ਸਕੱਤਰ ਚੰਡੀਗੜ੍ਹ ਸਰਕਲ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਵਰਤਮਾਨ ਵਿੱਚ ਚੰਡੀਗੜ੍ਹ ਵਿੱਚ ਦੋ ਐਸੋਸੀਏਸ਼ਨਾਂ ਕਾਰਜ ਕਰ ਰਹੀਆਂ ਹਨ। ਜਿਨ੍ਹਾਂ ’ਚੋਂ ਇੱਕ ਨੂੰ ਸ੍ਰੀ ਪ੍ਰਮੋਦ ਇੰਦਾਲ ਅਤੇ ਸੌਦਾਗਰ ਸਿੰਘ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਦੁੱਜੀ ਐਸੋਸੀਏਸ਼ਨ ਨੂੰ ਸ੍ਰੀ ਦਰਸ਼ਨ ਸਿੰਘ ਪਰੋਚਾ ਅਤੇ ਸ੍ਰੀ ਮੰਗੇ ਰਾਮ ਸ਼ੇਖਰਵਾਲ ਵਲੋਂ ਚਲਾਇਆ ਜਾ ਰਿਹਾ ਹੈ। ਸ੍ਰੀ ਪ੍ਰਮੋਦ ਇੰਦਾਲ ਅਤੇ ਸ੍ਰੀ ਸੌਦਾਗਰ ਸਿੰਘ ਦੀ ਅਗੁਵਾਈ ਹੇਠ ਚਲਣ ਵਾਲੀ ਐਸੋਸੀਏਸ਼ਨ ਨੂੰ ਨੈਸ਼ਨਲ ਫੈਡਰੇਸ਼ਨ ਵੱਲਣ ਮਾਨਤਾ ਪ੍ਰਾਪਤੀ ਸੀ। ਪਰ ਦਿਲਚਸਪ ਗੱਲ ਇਹ ਹੈ ਕਿ ਇਸ ਅਸੋਸ਼ਿਏਸ਼ਨ ਉੱਤੇ ਜਦੋਂ ਵਲੋਂ ਅਸਤੀਤਵ ਵਿੱਚ ਆਈ ਉਦੋਂ ਤੋਂ ਕੇਵਲ ਇੱਕ ਹੀ ਪਰਵਾਰ ਦਾ ਕਬਜਾ ਬਣਾ ਹੋਇਆ ਸੀ। ਜਿਸ ਦਾ ਸੂਖਮ ਨਾਮ ‘ਸੇਵਾ’ ਹੈ। ਸੇਵਾ ਦੇ ਬਾਇਲਜ ਦੇ ਅਨੁਸਾਰ ਸੇਵਾ ਦੀ ਚੋਣ ਹੋਣੀਆਂ ਲਾਜ਼ਮੀ ਹਨ ਪਰ ਪਿਛਲੇ ਕਈ ਸਾਲਾਂ ਤੋਂ ਕੋਈ ਚੋਣ ਨਹੀਂ ਹੋਈ ਅਤੇ ਸੇਵਾ ਦੀ ਕਾਰਜਪ੍ਰਣਾਲੀ ਵੀ ਨਿਰਪੱਖ ਢੰਗ ਨਾਲ ਨਹੀਂ ਚਲ ਰਹੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…