Share on Facebook Share on Twitter Share on Google+ Share on Pinterest Share on Linkedin ਖਰੜ ਦੇ ਪਿੰਡਾਂ, ਸ਼ਹਿਰਾਂ ਵਿੱਚ ਜ਼ਮੀਨਾਂ ਦੇ ਸਾਲ 2018-19 ਲਈ ਕੁਲੈਕਟਰ ਕੀਮਤ ਨਿਰਧਾਰਿਤ ਕਰਨ ਲਈ ਮੀਟਿੰਗ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 26 ਮਾਰਚ: ਖਰੜ ਤਹਿਸੀਲ ਦੇ ਸਮੂਹ ਪਿੰਡਾਂ, ਸ਼ਹਿਰਾਂ ਵਿਚ ਸਾਲ 2018-19ਲਈ ਪਲਾਟਾਂ, ਜ਼ਮੀਨਾਂ, ਕਮਰਸ਼ਿਅਲਾਂ ਜਾਇਦਾਦਾਂ ਦੇ ਕੁਲੈਕਟਰ ਰੇਟ ਨਵੇਂ ਸਿਰੇ ਤੋਂ ਨਿਰਧਾਰਿਤ ਕਰਨ ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਐਸ.ਡੀ.ਐਮ ਨੇ ਦੱÎਸਿਆ ਕਿ ਈ.ਓ., ਕੌਸਲ ਖਰੜ, ਕੁਰਾਲੀ, ਨਵਾਂ ਗਾਓ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ- ਆਪਣੇ ਏਰੀਆ ਵਿਚ ਪਲਾਟਾਂ, ਜ਼ਮੀਨਾਂ,ਕਮਰਿਸਅਲ ਸਾਈਟਾਂ ਦੇ ਕੁਲੈਕਟਰ ਕੀਮਤ ਨਿਰਧਾਰਿਤ ਕਰਨ ਲਈ ਲਿਖਤੀ ਤੌਰ ਤੇ ਆਪਣੇ ਏਰੀਆ ਸਬੰਧੀ ਸੁਝਾਓ ਦੇਣ ਤਾਂ ਕਿ 27 ਮਾਰਚ ਨੂੰ ਨੂੰ ਹੋਣ ਵਾਲੀ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਦੀ ਪ੍ਰਧਾਨਗੀ ਹੇਠ ਮੀਟਿੰਗ ਵਿਚ ਫੈਸਲਾ ਲਿਆ ਜਾ ਸਕੇ। ਮੀਟਿੰਗ ਵਿਚ ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ, ਨਾਇਬ ਤਹਿਸੀਲਦਾਰ ਮਾਜਰੀ ਰਾਜੇਸ ਨਹਿਰਾ, ਜਵਾਹਰ ਸਾਗਰ ਐਮ.ਏ. ਨਗਰ ਪੰਚਾਇਤ ਨਵਾਂ ਗਰਾਓ, ਰਾਜੇ ਕੁਮਾਰ ਤੇ ਸੁਖਦੇਵ ਸਿੰਘ ਨਗਰ ਕੌਸਲ ਕੁਰਾਲੀ ਸਮੇਤ ਹੋਰ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ