Nabaz-e-punjab.com

ਟਰਾਈਸਿਟੀ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਮੱਸਿਆਵਾਂ ’ਤੇ ਚਰਚਾ, ਨਵੇਂ ਅਹੁਦੇਦਾਰਾਂ ਦਾ ਐਲਾਨ

ਪਿੰਡ ਪੱਧਰ ’ਤੇ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਦੇ ਯੂਨਿਟ ਕਾਇਮ ਕੀਤੇ ਜਾਣਗੇ: ਅਹਿਲਕਾਰ ਖਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਟਰਾਈਸਿਟੀ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਬਲਾਕ ਮੁਹਾਲੀ ਦੀ ਮੀਟਿੰਗ ਜਾਮਾ ਮਸਜਿਦ ਪਿੰਡ ਸਨੇਟਾ ਵਿੱਚ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਅਹਿਲਕਾਰ ਖਾਨ ਸਨੇਟਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਲਾਕ ਦੇ ਸਮੂਹ ਪਿੰਡਾਂ ਤੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਸਥਾਈ ਹੱਲ ਲਈ ਸਿਹਤ ਮੰਤਰੀ ਅਤੇ ਪੁੱਡਾ\ਗਮਾਡਾ ਅਤੇ ਮੁਹਾਲੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵਫ਼ਦ ਲੈ ਕੇ ਮਿਲਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਚੇਅਰਮੈਨ ਖਤਾਜਾ ਖਾਨ ਅਤੇ ਪ੍ਰਧਾਨ ਡਾ. ਅਨਵਰ ਅਲੀ ਚੰਡੀਗੜ੍ਹ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ।
ਇਸ ਮੌਕੇ ਸਰਬਸੰਮਤੀ ਨਾਲ ਮੇਜਾ ਖਾਨ ਮਨੌਲੀ ਨੂੰ ਬਲਾਕ ਇੰਚਾਰਜ, ਰੋਸ਼ਨ ਖਾਨ ਸਨੇਟਾ ਅਤੇ ਸੰਤਖਾਨ ਨੰਡਿਆਲੀ ਨੂੰ ਮੀਤ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬਲਾਕ ਪੱਧਰੀ 21 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਪੋਲਾ ਖਾਨ ਪਿੰਜੌਰ ਨੂੰ ਬਲਾਕ ਕਾਲਕਾ ਦਾ ਇੰਚਾਰਜ ਥਾਪਿਆ ਗਿਆ। ਉਨ੍ਹਾਂ ਦੱਸਿਆ ਕਿ 6 ਸਤੰਬਰ ਨੂੰ ਬਲਾਕ ਡੇਰਾਬੱਸੀ ਦੀ ਮੀਟਿੰਗ ਪਿੰਡ ਅਮਰਾਲਾ ਅਤੇ 8 ਸਤੰਬਰ ਨੂੰ ਬਲਾਕ ਕਾਲਕਾ ਦੀ ਮੀਟਿੰਗ ਮਜਾਰ ਖਾਕੀ ਸ਼ਾਹ ਪਿੰਜੌਰ ਵਿੱਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲਾਕਾਂ ਦੀ ਚੋਣ ਤੋਂ ਬਾਅਦ ਜਲਦ ਹੀ ਮੁਹਾਲੀ ਵਿੱਚ ਵੱਡੀ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਪਿੰਡ ਪੱਧਰ ’ਤੇ ਯੂਨਿਟ ਕਾਇਮ ਕੀਤੇ ਜਾਣਗੇ। ਇਸ ਮੌਕੇ ਵਾਈਸ ਚੇਅਰਮੈਨ ਗਾਫੂਰ ਖਾਨ ਇਸਲਾਮ ਨਗਰ, ਗੁਰਮੇਲ ਖਾਨ, ਹਾਜੀ ਸਦੀਕ ਮੁੰਹਮਦ, ਸੌਦਾਗਰ ਖਾਨ, ਜਮਪਾਲ ਖਾਨ, ਸਾਰੇ ਉਪ ਪ੍ਰਧਾਨ ਅਤੇ ਕੈਸ਼ੀਅਰ ਸਲਮਾਨ ਖਾਨ ਅਤੇ ਤਾਜ ਮੁਹੰਮਦ ਤੇ ਇਸਲਾਮ ਮਲਿਕ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…