Nabaz-e-punjab.com

ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਦੀ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ’ਤੇ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਦੀ ਮੀਟਿੰਗ ਹੋਈ। ਜਿਸ ਵਿੱਚ ਯੂਨੀਅਨ ਦੇ ਪਿਛਲੇ 26 ਸਾਲ ਤੋਂ ਚਲੇ ਆ ਰਹੇ ਫਾਊਂਡਰ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਯੂਨੀਅਨ ਦਾ ਨਾਂ ਵਰਤਣ ਅਤੇ ਯੂਨੀਅਨ ਦੇ ਨਾਂ ’ਤੇ ਫੰਡ ਇਕੱਠਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਚਾਰਾਜੋਈ ਕਰਨ ਲਈ ਚਰਚਾ ਕੀਤੀ ਗਈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਮਤਾ ਪਾਸ ਕਰਕੇ ਯੂਨੀਅਨ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਦੀ ਮੈਂਬਰਸ਼ਿਪ ਬਰਖ਼ਾਸਤ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪਾਸ ਕੀਤੇ ਇਕ ਹੋਰ ਮਤੇ ਰਾਹੀਂ ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਨੇ ਐਮਸੀਪੀਆਈ ਤੋਂ ਹਮੇਸ਼ਾ ਲਈ ਨਾਤਾ ਤੋੜ ਲਿਆ ਹੈ। ਮੀਟਿੰਗ ਦੌਰਾਨ ਆਗੂਆਂ ਨੇ ਯੂਨੀਅਨ ਦੀ ਰਜਿਸਟ੍ਰੇਸ਼ਨ ਉਨ੍ਹਾਂ ਦੇ ਨਾਮ ਹੋਣ ਦਾ ਦਾਅਵਾ ਕਰਦਿਆਂ ਆਪਣਾ ਹੱਕ ਜਿਤਾਉਂਦੇ ਹੋਏ ਗੁਮਰਾਹਕੁਨ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਨੂੰ ਬਾਜ ਆਉਣ ਦੀ ਸਲਾਹ ਦਿੱਤੀ।
ਮੀਟਿੰਗ ਵਿੱਚ ਪ੍ਰਧਾਨ ਸੁਖਵਿੰਦਰ ਸਿੰਘ ਬਾਸੀਆਂ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ,ਭਗਤ ਸਿੰਘ ਕੰਸਾਲਾ, ਜਗੀਰ ਸਿੰਘ ਕੰਬਾਲਾ,ਸਤਪਾਲ ਸਿੰਘ ਸਵਾੜਾ, ਸੰਤ ਸਿੰਘ ਕੁਰੜੀ, ਮਨਜੀਤ ਸਿੰਘ ਹੁਲਕਾ, ਸਾਹਿਬ ਸਿੰਘ ਮੋਲੀ, ਦਰਸ਼ਨ ਸਿੰਘ ਬੀਰਾ ਮਾਜਰੀ, ਮਨਜੀਤ ਸਿੰਘ ਸੈਣੀ ਪ੍ਰਧਾਨ ਜ਼ੀਰਕਪੁਰ, ਸੁਰਿੰਦਰ ਸਿੰਘ ਬਰਿਆਲੀ, ਦਲਜੀਤ ਸਿੰਘ ਮਨਾਣਾ, ਰਜਿੰਦਰ ਸਿੰਘ ਰੰਗਾ, ਮਲਕੀਤ ਸਿੰਘ, ਨਰਿੰਦਰ ਸਿੰਘ ਸਿਆਊ, ਬਲਵਿੰਦਰ ਸਿੰਘ ਮਾਣਕਪੁਰ, ਮੋਹਨ ਸਿੰਘ, ਪਰਦੀਪ ਸਿੰਘ, ਅਜੀਤ ਸਿੰਘ ਜਾਸਲਾਂ, ਜਗਤਾਰ ਸਿੰਘ, ਗੁਰਦੀਪ ਸਿੰਘ, ਜਸਵੀਰ ਸਿੰਘ ਢਕੋਰਾ ਅਤੇ ਹਰਜੰਗ ਸਿੰਘ ਚਡਿਆਲਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…