ਫੀਲਡ ਤੇ ਕਜੌਲੀ ਵਰਕਰਾਂ ਦੀਆਂ ਮੰਗਾਂ ਸਬੰਧੀ ਐਕਸੀਅਨ ਨਾਲ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਨੰਬਰ-2 ਮੁਹਾਲੀ ਅਧੀਨ ਫੀਲਡ ਤੇ ਕਜੌਲੀ ਫੇਜ਼-4 ਦੇ ਵਰਕਰਾਂ ਦੀਆਂ ਮੰਗਾਂ ਸਬੰਧੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਡੈਮੋਕਰੇਟਿਕ) ਬ੍ਰਾਂਚ ਮੁਹਾਲੀ ਦੀ ਮੀਟਿੰਗ ਕਾਰਜਕਾਰੀ ਇੰਜੀਨੀਅਰ ਡਵੀਜ਼ਨ ਨੰਬਰ-2 ਮੁਹਾਲੀ ਇੰਜੀਨੀਅਰ ਸੁਸ਼ੀਲ ਕੁਮਾਰ ਨਾਲ ਡਵੀਜ਼ਨ ਦਫ਼ਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦਿਆਂ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਡਵੀਜ਼ਨ ਅਧੀਨ ਵਾਟਰ ਵਕਸ ਕਜੌਲੀ ਦੇ ਆਊਟਸੋਰਸਿੰਗ ਵਰਕਰਾਂ ਨੂੰ ਕਿਰਤ ਵਿਭਾਗ ਦੇ ਨੋਟੀਫਿਕੇਸ਼ਨ 1948/57 ਦੇ ਨਿਰਦੇਸਾ ਮੁਤਾਬਕ ਹਾਈ ਸਕਿੱਲਡ ਉਜ਼ਰਤਾਂ ਲਾਗੂ ਕਰਨ, ਤਜ਼ਰਬੇ ਨੂੰ ਆਧਾਰ ਮੰਨ ਕੇ ਹੈਲਪਰਾਂ ਤੋਂ ਪੰਪ ਅਪਰੇਟਰ ਲਗਾਉਣ, ਕਾਨੂੰਨ ਮੁਤਾਬਕ ਬਣਦੀਆਂ ਛੁੱਟੀਆਂ ਲਾਗੂ ਕਰਨ, ਖਾਲੀ ਪੋਸਟਾਂ ਤੇ ਭਰਤੀ ਕਰਨ, ਚੰਡੀਗੜ੍ਹ ਦੇ ਮਿਨੀਮਮ ਵੇਜ਼ ਬਰਾਬਰ ਉਜਰਤਾਂ ਲਾਗੂ ਕਰਨ, ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਦੋ ਸਾਲਾਂ ਦੇ ਮਿਨੀਅਮ ਵੇਜ਼ ਦੇ ਵਾਧੇ ਦੇ ਬਕਾਏ ਜਾਰੀ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ, ਅਤਿ ਜ਼ਰੂਰੀ ਸੇਵਾਵਾਂ ਨੂੰ ਮੁੱਖ ਰੱਖਦਿਆਂ 40 ਫੀਸਦੀ ਪਰਸੈਂਟ ਵਾਧੇ ਤਨਖਾਹ ਵਾਧੇ ਦੀ ਸਿਫ਼ਾਰਸ਼ ਕਰਨ, ਸਮੇਤ ਸ਼ਨਾਖਤੀ ਕਾਰਡ ਜਾਰੀ ਕਰਨ ਆਦਿ ਮੰਗਾਂ ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕਾਰਜਕਾਰੀ ਇੰਜੀਨੀਅਰ ਵੱਲੋਂ ਕੁਝ ਮੰਗਾਂ ਦਾ ਡਵੀਜ਼ਨ ਪੱਧਰ ਤੇ ਹੀ ਹੱਲ ਕਰਨ ਦਾ ਭਰੋਸਾ ਦਿੱਤਾ।
ਕੁਝ ਮੰਗਾਂ ਜੋ ਕਿਰਤ ਵਿਭਾਗ ਦੇ 1948/57 ਦੇ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਠੋਸ ਹੱਲ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਇੰਜਨੀਅਰ ਵੱਲੋਂ ਇਸ ਮਸਲੇ ਤੇ ਗੰਭੀਰਤਾ ਪ੍ਰਗਟ ਕੀਤੀ ਕਿ ਇਕ ਛੱਤ ਹੇਠ ਕੰਮ ਕਰਦੇ ਦੋ ਆਊਟਸੋਰਸਿੰਗ ਕੰਪਨੀਆਂ ਦੇ ਵਰਕਰਾਂ ਦੀਆਂ ਉਜਰਤਾਂ ਵਿੱਚ ਵੱਡਾ ਪਾੜਾ ਨਹੀਂ ਹੋਣਾ ਚਾਹੀਦਾ। ਇਸ ਸਬੰਧੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਮੀਟਿੰਗ ਵਿੱਚ ਬਲਜਿੰਦਰ ਸਿੰਘ ਕਜੌਲੀ, ਦਲਵੀਰ ਸਿੰਘ ਕਜੌਲੀ, ਬਲਜਿੰਦਰ ਸਿੰਘ ਖੰਟ ਆਦਿ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …