ਅਧਿਆਪਕਾਂ ਦੇ ਭਖਦੇ ਮਸਲਿਆਂ ਬਾਰੇ ਵੱਖ-ਵੱਖ ਸਿੱਖਿਆ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ

ਰੈਗੂਲਰਾਈਜੇਸ਼ਨ, ਤਰੱਕੀਆਂ, ਬਦਲੀਆਂ ਦੇ ਮਸਲਿਆਂ ’ਤੇ ਅਧਿਕਾਰੀਆਂ ਨਾਲ ਹੋਈ ਗੱਲਬਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ਼) ਪੰਜਾਬ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਅਨੰਦ ਸਾਗਰ ਸ਼ਰਮਾ ਅਤੇ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਸ੍ਰੀਮਤੀ ਸੰਗੀਤਾ ਸ਼ਰਮਾ ਨਾਲ ਅਧਿਆਪਕ ਦੇ ਭਖਵੇਂ ਮਾਮਲਿਆਂ ’ਤੇ ਮੁਲਾਕਾਤ ਕੀਤੀ ਗਈ। ਮੀਟਿੰਗ ਵਿੱਚ 16 ਮਈ ਨੂੰ ਜਥੇਬੰਦੀ ਨਾਲ ਸਿੱਖਿਆ ਮੰਤਰੀ ਵੱਲੋਂ ਕੀਤੀ ਮੀਟਿੰਗ ਦੌਰਾਨ ਵਿਚਾਰੇ ਮਾਮਲਿਆਂ (ਓਡੀਐੱਲ ਅਧਿਆਪਕਾਂ ਪੈਂਡਿੰਗ ਦੀ ਰੈਗੂਲਰਾਈਜੇਸ਼ਨ, ਕੱਚੇ ਅਧਿਆਪਕਾਂ ਦੀ ਰੈਗੂਲਰਾਈਜੇਸ਼ਨ, ਕੰਪਿਊਟਰ ਅਧਿਆਪਕਾਂ ਦੀ ਵਿਭਾਗ ਵਿੱਚ ਮਰਜਿੰਗ, ਸਾਰੇ ਕਾਡਰਾਂ ਤਰੱਕੀਆਂ, ਨਵੀਆਂ ਭਰਤੀਆਂ ਨੂੰ ਸਿਰੇ ਲਗਾਉਣ ਆਦਿ) ਦੀ ਅਪਡੇਟ ਬਾਰੇ ਸਿੱਖਿਆ ਮੰਤਰੀ ਦੇ ਓਐੱਸਡੀ ਗੁਲਸ਼ਨ ਛਾਬੜਾ ਨਾਲ ਹੋਈ ਮੀਟਿੰਗ ਵਿੱਚ ਉਨ੍ਹਾਂ ਨੇ ਜਲਦ ਸਕਾਰਾਤਮਕ ਨਤੀਜੇ ਮਿਲਣ ਦਾ ਵਿਸ਼ਵਾਸ ਦਿੱਤਾ ਹੈ।
ਬਦਲੀਆਂ ਵਿੱਚ ਅਗਲੇ ਰਾਉਂਡ ਦੌਰਾਨ ਵਿਸ਼ੇਸ਼ ਛੋਟ ਵਾਲੇ ਅਧਿਆਪਕਾਂ ਨੂੰ 300 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ ਹੀ ਬਦਲੀਆਂ ਕਰਨ ਦੀ ਥਾਂ ਘੱਟ ਸਟਾਫ਼ ਵਾਲੇ ਸਾਰੇ ਸਕੂਲਾਂ ਵਿੱਚ ਬਦਲੀ ਦਾ ਮੌਕਾ ਦੇਣ ਦੀ ਮੰਗ ’ਤੇ ਸਹਿਮਤੀ ਨਾ ਮਿਲਣ ਕਾਰਨ ਜੱਥੇਬੰਦੀ ਵੱਲੋਂ ਇਸ ਮਾਮਲੇ ’ਤੇ ਸੰਘਰਸ਼ ਜਾਰੀ ਰੱਖਣ ਬਾਰੇ ਆਪਣਾ ਸਟੈਂਡ ਸਪਸ਼ਟ ਕੀਤਾ ਗਿਆ।
ਡੀਟੀਐੱਫ਼ ਆਗੂਆਂ ਗੁਰਪਿਆਰ ਸਿੰਘ ਕੋਟਲੀ, ਰਾਜੀਵ ਬਰਨਾਲਾ, ਰਘਵੀਰ ਸਿੰਘ ਭਵਾਨੀਗੜ੍ਹ (ਸਾਰੇ ਸੂਬਾ ਮੀਤ ਪ੍ਰਧਾਨ), ਪਵਨ ਮੁਕਤਸਰ ਪ੍ਰੈੱਸ ਸਕੱਤਰ, ਸੁਖਦੇਵ ਡਾਨਸੀਵਾਲ ਪ੍ਰਚਾਰ ਸਕੱਤਰ ਨੇ ਦੱਸਿਆ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨਾਲ ਹੋਈ ਮੀਟਿੰਗ ਦੌਰਾਨ ਅਧਿਆਪਕ ਨਰਿੰਦਰ ਭੰਡਾਰੀ ਕਪੂਰਥਲਾ ਦੀ ਨਜਾਇਜ਼ ਟਰਮੀਨੇਸ਼ਨ ਦੀ ਤਜਵੀਜ਼ ਰੱਦ ਕਰਵਾਕੇ ਸੇਵਾਵਾਂ ਕਨਫਰਮ ਕਰਵਾਉਣ ਸਬੰਧੀ ਗੱਲਬਾਤ ਵਿੱਚ ਉਨ੍ਹਾਂ ਵੱਲੋਂ ਅਧਿਆਪਕ ਨਾਲ ਹੋਈ ਬੇਇਨਸਾਫ਼ੀ ਨੂੰ ਸਵਿਕਾਰ ਕਰਦਿਆਂ ਇਸਦਾ ਜਲਦੀ ਇਨਸਾਫ ਕਰਨ ਦਾ ਵਿਸ਼ਵਾਸ ਦੁਆਇਆ ਗਿਆ। ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਬਦਲੀਆਂ ਦੀ ਚੱਲ ਰਹੀ ਪ੍ਰਕਿਰਿਆ ਤੇ ਵੱਖ-ਵੱਖ ਕੈਟੇਗਰੀਆਂ (569 ਲੈਕਚਰਾਰਾਂ, ਪਦ ਉੱਨਤ ਅਧਿਆਪਕਾਂ, 3582 ਮਾਸਟਰ ਕਾਡਰ, 6635 ਸਮੇਤ ਸਾਰੇ ਪ੍ਰਾਇਮਰੀ ਅਧਿਆਪਕ) ਦੇ ਗ੍ਰਹਿ ਜ਼ਿਲ੍ਹੇ ਤੋਂ ਬਾਹਰ ਸੇਵਾਵਾਂ ਦੇ ਰਹੇ ਅਧਿਆਪਕਾਂ ਨੂੰ ਬਦਲੀ ਲਈ ਵਿਸ਼ੇਸ਼ ਮੌਕਾ ਦੇਣ, ਬਿਨਾਂ ਸ਼ਰਤ ਆਪਸੀ ਬਦਲੀ, ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀਪੀਈਓ ਨੂੰ ਪੋਰਟਲ ਰਾਹੀਂ ਬਦਲੀਆਂ ਲਈ ਵਿਚਾਰਨ ਅਤੇ ਬਦਲੀ ਪ੍ਰਕਿਰਿਆ ਜਨਵਰੀ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਇਨ੍ਹਾਂ ’ਚੋਂ 569 ਲੈਕਚਰਾਰਾਂ ਅਤੇ ਹੋਰਨਾਂ ਨੂੰ ਜਨਵਰੀ ਵਿੱਚ ਸ਼ੁਰੂ ਹੋਣ ਵਾਲੀ ਬਦਲੀ ਪ੍ਰਕਿਰਿਆ ਵਿੱਚ ਵਿਸ਼ੇਸ਼ ਮੌਕਾ ਦਿੱਤੇ ਜਾਣ ਅਤੇ ਵਿਚਾਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨਾਲ 4161 ਅਧਿਆਪਕਾਂ ਵਿੱਚੋਂ ਨਿਯੁਕਤੀ ਤੋਂ ਰਹਿ ਗਏ 25 ਸੰਗੀਤ ਅਧਿਆਪਕਾਂ ਦੇ ਮੁੱਦੇ ’ਤੇ ਹੋਏ ਵਿਚਾਰ ਵਟਾਂਦਰੇ ਵਿੱਚ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦਾ ਮਸਲਾ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ।
ਇਸ ਮੌਕੇ ਡੀਟੀਐੱਫ਼ ਦੇ ਜਿਲ੍ਹਾ ਲੁਧਿਆਣਾ ਦੇ ਸਕੱਤਰ ਰਮਨਜੀਤ ਸਿੰਘ ਸੰਧੂ, ਸੱਤਪਾਲ ਕਲੇਰ, ਹੰਸ ਰਾਜ ਗੜਸ਼ੰਕਰ, ਕਰਮਜੀਤ ਨਦਾਮਪੁਰ, ਹਰਿੰਦਰ ਪਟਿਆਲਾ, ਅਖਤਰ ਅਲੀ, ਓਡੀਐੱਲ ਅਧਿਆਪਕ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਗਰੇਵਾਲ ਤੇ ਮੁਕੇਸ਼ ਬੋਹਾ, ਨਵ ਨਿਯੁਕਤ ਅਧਿਆਪਕ ਫਰੰਟ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਨਾਭਾ ਤੇ ਮਨਿੰਦਰ ਸਿੰਘ ਅਤੇ ਹਰਦੀਪ ਸਿੰਘ ਦੀ ਅਗਵਾਈ ਹੇਠ 4161 ਮਾਸਟਰ ਕਾਡਰ ਵਿੱਚੋ ਚੁਣੇ ਗਏ ਸੰਗੀਤ ਅਧਿਆਪਕ ਵੀ ਮੌਜੂਦ ਰਹੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…