
ਲੜੀਵਾਰ ਮੀਟਿੰਗਾ ਦੇ ਤਹਿਤ ਲਾਡੀ ਚੱਕਲ ਅਤੇ ਗੁਰਪ੍ਰੀਤ ਲੰਬੜਦਾਰ ਦੀ ਅਗਵਾਈ ਹੇਠ ਮੀਟਿੰਗ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਜਨਵਰੀ:
ਅੱਜ ਲੜੀਵਾਰ ਮੀਟਿੰਗਾ ਦੇ ਤਹਿਤ ਲਾਡੀ ਚੱਕਲ(ਜਨਰਲ ਸਕੱਤਰ, ਯੂਥ ਕਾਂਗਰਸ) ਅਤੇ ਗੁਰਪ੍ਰੀਤ ਲੰਬੜਦਾਰ(ਪ੍ਰਧਾਨ ਸੋਸ਼ਲ ਮੀਡੀਆ ਸੈੱਲ) ਦੀ ਅਗਵਾਈ ਹੇਠ ਪਿੰਡ ਖਾਨਪੁਰ,ਸਵਰਾਜ ਨਗਰ,ਛੱਜੂ ਮਾਜਰਾ ਕਾਲੋਨੀ ਵਿਚ ਮੀਟਿੰਗਾ ਹੋਈਆਂ । ਜਿਸ ਵਿਚ ਬੰਨੀ ਕੰਗ ਸਪੁੱਤਰ ਸ.ਜਗਮੋਹਨ ਸਿੰਘ ਕੰਗ ਵਿਸ਼ੇਸ਼ ਤੋਰ ਤੇ ਪਹੁੰਚੇ। ਜਿਨਾ ਨੇ ਮੀਟਿੰਗ ਵਿਚ ਕਾਂਗਰਸ ਪਾਰਟੀ ਦੀਆਂ ਉਪਲੱਭਦੀਆਂਂ ਅਤੇ ਜਗਮੋਹਨ ਸਿੰਘ ਕੰਗ ਜੀ ਦੇ ਕੰਮਾਂ ਦਾ ਵੇਰਵਾ ਦਿਤਾ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿਤਾਉਣ ਲਈ ਬੇਨਤੀ ਕੀਤੀ। ਇਸ ਵਿਚ ਵਿਸ਼ੇਸ ਤੋਰ ਤੇ ਰਾਜਵੀਰ ਸਿੰਘ ਰਾਜੀ ( ਪ੍ਰਧਾਨ ਯੂਥ ਸਪੋਰਟਸ ਸੈੱਲ) ਪ੍ਰਗਟ ਸਿੰਘ, ਹਰਪ੍ਰੀਤ ਸਿੰਘ, ਗੁਰੀ ਖਾਨਪੁਰ, ਰੋਹਿਤ ਖਹਿੜਾ,ਰੁਪਿੰਦਰ ਦੀਪ, ਦੀਪ,ਕਮਲ ਲਭੂ ਅਤੇ ਸਮੱਰ ਲਭੂ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।