24 ਜਨਵਰੀ ਦੇ ਧਰਨੇ ਨੂੰ ਸਫ਼ਲ ਬਣਾਉਣ ਲਈ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕੀਤੀ ਮੀਟਿੰਗ

ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 20 ਜਨਵਰੀ:
ਸਰਕਾਰ ਦੀਆਂ ਮਾਰੂ ਨੀਤੀਆਂ ਦੇ ਵਿਰੋਧ ਵਿੱਚ 24 ਜਨਵਰੀ ਦੇ ਰੋਪੜ ਵਿੱਖੇ ਮਹਾਰਾਜਾ ਰਣਜੀਤ ਸਿੰਘ ਪਾਰਕ ’ਚ ਹੋਣ ਵਾਲੇ ਧਰਨੇ ਨੂੰ ਸਫ਼ਲ ਬਣਾਉਣ ਲਈ ਈਟੀਯੂ, ਜੀਟੀਯੂ, ਮਾਸਟਰ ਕੇਡਰ ਯੂਨੀਅਨ, ਸਿੱਖਿਆ ਪ੍ਰੋਵਾਈਡਰ ਯੂਨੀਅਨ ਅਤੇ ਐਸ.ਐਸ.ਏ.ਰਮਸਾ ਅਧਿਆਪਕ ਜਥੇਬੰਦੀਆਂ ਦੇ ਸਮੂਹ ਨੁੰਮਾਇਦਿਆਂ ਨੇ ਸਥਾਨਕ ਬੱਸ ਸਟੈਂਡ ਪਿਛੇ ਟੈਂਕੀ ਵਾਲੇ ਪਾਰਕ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਨੁੰਮਾਇਦਿਆਂ ਨੇ ਸੰਬੋਧਨ ਕਰਦਿਆਂ ਸਰਕਾਰ ਦੀਆਂ ਅਧਿਆਪਕ ਅਤੇ ਸਰਕਾਰੀ ਸਕੂਲ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ। ਮੀਟਿੰਗ ਦੌਰਾਨ ਨੁੰਮਾਇਦਿਆਂ ਨੇ ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਅਫ਼ਸਰ ਰੂਪਨਗਰ ਦੇ ਅਧਿਆਪਕਾਂ ਪ੍ਰਤੀ ਭੈੜੇ ਵਤੀਰੇ ਦੀ ਕਰੜ੍ਹੇ ਸ਼ਬਦਾਂ ’ਚ ਨਿਖੇਧੀ ਕਰਦਿਆਂ ਮਿਡਲ ਸਕੂਲਾਂ ਵਿੱਚੋਂ ਅਧਿਆਪਕਾਂ ਦੀ ਸ਼ਿਫ਼ਟਿੰਗ ਕਰਨ ਅਤੇ ਬਰਿੱਜ ਕੋਰਸ ਕਰਵਾਉਣ ਵਰਗੇ ਲਏ ਗਏ ਮਾਰੂ ਫ਼ੈਸਲਿਆਂ ਦਾ ਡਟ ਕੇ ਵਿਰੋਧ ਕੀਤਾ। ਇਸ ਮੀਟਿੰਗ ਮੌਕੇ ਹੋਰਨਾ ਤੋਂ ਇਲਾਵਾ ਮਾ. ਸੁਪਿੰਦਰ ਸਿੰਘ, ਦਵਿੰਦਰ ਸਿੰਘ ਸਮਾਣਾ, ਬਲਵਿੰਦਰ ਸਿੰਘ , ਗੁਰਜੰਟ ਸਿੰਘ, ਕਮਲਜੀਤ ਸ਼ਰਮਾ, ਗੁਰਪ੍ਰੀਤ ਸਿੰਘ, ਰਣਧੀਰ ਸਿੰਘ, ਮਾ. ਸੁਸ਼ੀਲ ਕੁਮਾਰ ਕਾਈਨੌਰ, ਅਨਿਲ ਕੁਮਾਰ, ਜਸਬੀਰ ਸਿੰਘ, ਨਿਰਮੈਲ ਸਿੰਘ, ਮੈਡਮ ਗੀਤਾਂਜ਼ਲੀ ਅਰੋੜਾ, ਮੈਡਮ ਮਨਜੀਤ ਕੌਰ ਕਾਈਨੌਰ, ਮੈਡਮ ਰਜਿੰਦਰ ਕੌਰ, ਗੁਰਤੇਜ ਸਿੰਘ ਅਤੇ ਕਰਮਜੀਤ ਸਿੰਘ ਸਕਰੂਲਾਪੁਰੀ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…