ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਆਯੋਜਿਤ ਦੂਜੇ ਮੈਗਾ ਨੌਕਰੀ ਮੇਲੇ ਨੂੰ ਭਰਵਾਂ ਹੁੰਗਾਰਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 23 ਫਰਵਰੀ:
ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਘਰ ਘਰ ਰੁਜ਼ਗਾਰ ਮਿਸ਼ਨ ਤਹਿਤ ਆਯੋਜਿਤ ਦੂਜੇ ਰਾਜ ਪੱਧਰੀ ਮੈਗਾ ਨੌਕਰੀ ਮੇਲੇ ਨੂੰ ਭਰਵਾਂ ਹੁੰਗਾਰਾ ਮਿਲਿਆ।ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਮੈਗਾ ਨੌਕਰੀ ਮੇਲੇ ਦੇ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਵੀ. ਰਿਹਾਨੀ ਨੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ ਦਾ ਕੈਂਪਸ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਹਾ ਕਿ ਇਸ ਦੂਜੇ ਰਾਜ ਪੱਧਰੀ ਮੈਗਾ ਨੌਕਰੀ ਮੇਲੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਵਾਉਣ ਲਈ ਵੱਖ ਵੱਖ ਖੇਤਰਾਂ ਦੀਆਂ 1400 ਤੋਂ ਵੱਧ ਕੰਪਨੀਆਂ ਨੇ ਪੰਜਾਬ ਸਰਕਾਰ ਨਾਲ ਰਜਿਸਟਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮੇਲੇ ਦੌਰਾਨ ਪੰਜਾਬ ਭਰ ਦੇ 30 ਵੱਖ ਵੱਖ ਥਾਵਾਂ ‘ਤੇ ਕੁੱਲ 140 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ 27,500 ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਆਯੋਜਿਤ ਨੌਕਰੀ ਮੇਲੇ ਦੌਰਾਨ ਨੌਕਰੀ ਦਿੱਤੀ ਗਈ ਸੀ ਅਤੇ ਇਸ ਸਾਲ ਹੁਣ ਤੱਕ ਵੱਖ-ਵੱਖ ਕੰਪਨੀਆਂ 50000 ਨੌਕਰੀਆਂ ਮੁਹੱਈਆ ਕਰਵਾਉਣ ਦੇ ਪ੍ਰਸਤਾਵ ਨਾਲ ਅੱਗੇ ਆ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਲਗਾਤਾਰ ਵਧਣ ਦੀ ਸੰਭਾਵਨਾ ਹੈ। ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਇਹ ਨੌਕਰੀ ਮੇਲਾ ਟੂਰਿਜਮ ਅਤੇ ਹੋਸਪਟੈਲਿਟੀ ਸਕਿੱਲ ਕੌਂਸਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਬਿਊਟੀ ਅਤੇ ਵੈਲਨੈਸ ਸੈਕਟਰ ਸਕਿੱਲ ਕੌਂਸਲ ਵੀ ਇਸ ਮੈਗਾ ਨੌਕਰੀ ਮੇਲੇ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਡੀ ਪੱਧਰ ‘ਤੇ ਪ੍ਰਤਿਭਾ ਉਪਲਬਧ ਹੈ ਅਤੇ ਪੰਜਾਬ ਭਰ ਵਿੱਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਹਿੱਸੇਦਾਰੀ ਇਸ ਦਾ ਸੰਕੇਤ ਹੈ। ਇਹ ਵਿਦਿਆਰਥੀ ਕਿਸੇ ਵੀ ਵਪਾਰ, ਆਈਟੀਆਈ, ਡਿਪਲੋਮਾ, ਇੰਜਨੀਅਰਿੰਗ, ਗਰੈਜੂਏਟ, ਪੋਸਟ ਗਰੈਜੁਏਟ ਅਤੇ ਹੁਨਰ ਸਰਟੀਫਕੇਸ਼ਨ ਰੱਖਣ ਵਾਲੇ ਵਿਦਿਆਰਥੀ ਹਨ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਵੀ. ਰਿਹਾਨੀ ਨੇ ਕਿਹਾ ਕਿ ਪੈਨ ਇੰਡੀਆ ਤੋਂ 100 ਤੋਂ ਵੱਧ ਕੰਪਨੀਆਂ ਇਸ ਨੌਕਰੀ ਮੇਲੇ ਵਿਚ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਪੱਧਰ ’ਤੇ ਅਜਿਹੇ ਮੇਲੇ ਨਾ ਸਿਰਫ਼ ਪੰਜਾਬ ਦੀ ਬਲਕਿ ਹੋਰਨਾਂ ਰਾਜਾਂ ਵਿੱਚ ਪੜ੍ਹਾਈ ਕਰਨ ਵਾਲੇ ਹੋਰਨਾਂ ਸੂਬਿਆਂ ਦੇ ਚੰਗੇ ਪਲੇਸਮੈਂਟ ਲਈ ਲਾਹੇਬੰਦ ਸਾਬਿਤ ਹੋਣਗੇ। ਇਸ ਨੌਕਰੀ ਮੇਲੇ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਦੀ ਗਣਿਤੀ ਬਾਰੇ ਜਾਣਕਾਰੀ ਦਿੰਦਿਆਂ ਡਾ. ਰਿਹਾਨੀ ਨੇ ਕਿਹਾ ਕਿ ਟੂਰਿਜਮ ਅਤੇ ਹੋਸਪਟੈਲਿਟੀ ਸਕਿੱਲ ਕੌਂਸਲ ਦੇ 30 ਕੰਪਨੀਆਂ ਵਿਚ 2500 ਨੌਕਰੀਆਂ ਦੇ ਨਾਲ, ਬਿਊਟੀ ਅਤੇ ਵੈਲਨੈਸ ਸੈਕਟਰ ਸਕਿੱਲ ਕੌਂਸਲ ਦੀਆਂ 12 ਕੰਪਨੀਆਂ ਵਿੱਚ 200 ਨੌਕਰੀਆਂ ਅਤੇ ਹੋਰ ਕੰਪਨੀਆਂ ਜਿਨ੍ਹਾਂ ਵਿੱਚ 1100 ਨੌਕਰੀਆਂ ਉਪਲਬਧ ਹਨ। ਇਸ ਮੌਕੇ ਰਿਆਤ ਬਾਹਰਾ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਡਾ. ਸੰਦੀਪ ਕੌੜਾ ਨੇ ਇਸ ਨੌਕਰੀ ਮੇਲੇ ਦੌਰਾਨ ਪਹੁੰਚੇ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਬਾਹਰੋਂ ਆਏ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…