Nabaz-e-punjab.com

ਮੈਗਾ ਮੈਡੀਕਲ ਕੈਂਪ ਵਿੱਚ 2400 ਮਰੀਜ਼ਾਂ ਦੀ ਜਾਂਚ, 50 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ: ਪ੍ਰਿੰਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਲਵਲੀ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਸੰਸਥਾ ਦੇ ਪ੍ਰਧਾਨ ਤੇ ਅਕਾਲੀ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਫੇਜ਼-3ਬੀ1 ਵਿੱਚ ਸਾਲਾਨਾ 12ਵਾਂ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਦੇ ਮੁਖੀ ਸੰਤ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਕੀਤਾ। ਉਨ੍ਹਾਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਪੁੰਨ ਦਾਨ ਨਹੀਂ ਹੈ। ਉਨ੍ਹਾਂ ਕੈਂਪ ਦੀ ਸਫਲਤਾ ਲਈ ਨੌਜਵਾਨਾਂ ਦੇ ਯੋਗਦਾਨ ਅਤੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਕਿਹਾ ਕਿ ਇਹ ਚੰਗੀ ਸ਼ੁਰੂਆਤ ਹੈ।
ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਕੈਂਪ ਵਿੱਚ ਲਗਭਗ 2400 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮ ਵੱਲੋਂ 1600 ਮਰੀਜ਼ਾਂ ਦੇ ਬਲੱਡ ਸ਼ੂਗਰ, ਕੋਲੇਸਟ੍ਰਾਲ, ਯੂਰਿਕ ਐਸਿਡ, ਪੀਐਫ਼ਟੀ, ਪੀਟੀਏ, ਬੀਐਮਡੀ ਅਤੇ ਹੋਰ ਟੈੱਸਟ ਮੁਫ਼ਤ ਕੀਤੇ ਗਏ। ਅੱਖਾਂ ਦੇ ਮਾਹਰ ਡਾ. ਜੇਪੀ ਸਿੰਘ, ਸ਼ੂਗਰ, ਥਾਇਰਡ ਦੇ ਮਾਹਰ ਡਾ. ਗੁਰਪ੍ਰੀਤ ਸਿੰਘ ਬਾਬਰਾ, ਚਮੜੀ ਰੋਗਾਂ ਦੇ ਮਾਹਰ ਡਾ. ਜਗਮੋਹਨ ਸਿੰਘ ਕੋਛੜ, ਹੱਡੀਆਂ ਦੇ ਰੋਗਾਂ ਦੇ ਮਾਹਰ ਡਾ. ਜਤਿੰਦਰ ਸਿੰਗਲਾ, ਦਿਲ ਦੇ ਰੋਗਾਂ ਦੇ ਮਾਹਰ ਡਾ. ਅਮਿਤ ਗੁਪਤਾ, ਦਿਮਾਗੀ ਰੋਗਾਂ ਦੇ ਮਾਹਰ ਡਾ. ਵਨੀਤ ਸਗਰ, ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਮਰੀਗੰਦ ਸਿੰਘ, ਯੁਰੋਲੋਜਿਸਟ ਡਾ. ਹਰਬੰਸ ਬੰਸਲ, ਈਐਨਟੀ ਮਾਹਰ ਡਾ. ਕਸ਼ੀਤਿਜ ਚਾਰਰਿਆ, ਅੌਰਤਾਂ ਦੇ ਰੋਗਾਂ ਦੇ ਮਾਹਰ ਡਾ. ਰੁਪਿੰਦਰ ਕੌਰ ਅਤੇ ਡਾ. ਰੁਚੀ ਬੰਸਲ, ਹੋਮਿਓਪੈਥਿਕ ਡਾ. ਰਜਨੀਸ਼ ਗੁਪਤਾ, ਆਯੁਰਵੈਦਿਕ ਫਿਜੀਸ਼ੀਅਨ ਡਾ. ਕਮਲਪ੍ਰੀਤ ਕੌਰ, ਪੈਥੋਲੋਜਿਸਟ ਡਾ. ਅਮਨਪ੍ਰੀਤ ਕੌਰ, ਦੰਦਾਂ ਦੇ ਰੋਗਾਂ ਦੇ ਮਾਹਰ ਡਾ. ਗੁਰਜੀਤ ਸਿੰਘ ਢਿੱਲੋਂ, ਹੱਡਿਆਂ ਦੇ ਰੋਗਾਂ ਦੇ ਮਾਹਰ ਡਾ. ਵਿਵੇਕ ਕੋਛੜ, ਨਿਯੁਰੋ ਫਿਜੀਓਥੈਰਪੀ ਡਾ. ਲਖਵੀਰ ਸਿੰਘ, ਮਸਾਜ ਥੈਰਪਿਸਟ ਡਾ. ਹਰਵੀਰ ਸਿੰਘ, ਯੋਗਾ ਐਕਸਪਰਟ ਅਭਿਜਿਤ ਕੁਮਾਰ ਅਤੇ ਜਨਰਲ ਫਿਜਿਸ਼ੀਅਨ ਡਾ. ਆਰਜੂ ਨੇ ਸੇਵਾ ਭਾਵਨਾ ਨਾਲ ਮਰੀਜ਼ਾਂ ਦੀ ਜਾਂਚ ਕੀਤੀ।
ਸ੍ਰੀ ਪ੍ਰਿੰਸ ਨੇ ਕੈਂਪ ਵਿੱਚ ਅੱਖਾਂ ਦੀ ਜਾਂਚ ਦੌਰਾਨ ਕਰੀਬ 50 ਮਰੀਜ਼ਾਂ ਦੀ ਅੱਖਾਂ ਦੇ ਅਪਰੇਸ਼ਨ ਲਈ ਚੋਣ ਕੀਤੀ ਗਈ। ਟਰੱਸਟ ਵੱਲੋਂ ਇਨ੍ਹਾਂ ਸਾਰੇ ਮਰੀਜ਼ਾਂ ਦੇ ਮੁਫ਼ਤ ਅਪਰੇਸ਼ਨ ਕਰਵਾਏ ਜਾਣਗੇ ਅਤੇ 450 ਲੋੜਵੰਦਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਜਾਣਗੀਆਂ। ਕੈਂਪ ਦੀ ਸਮਾਪਤੀ ਵੇਲੇ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਗੁਰਦੇਵ ਸਿੰਘ ਨੇ ਮੈਡੀਕਲ ਟੀਮ ਵਿੱਚ ਡਾਕਟਰਾਂ ਅਤੇ ਸਟਾਫ਼ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ।
ਇਸ ਮੌਕੇ ਦਲਜੀਤ ਸਿੰਘ ਵਾਲੀਆ, ਇੰਦਰਪ੍ਰੀਤ ਕੌਰ ਪ੍ਰਿੰਸ, ਕਲਗੀਧਰ ਸੇਵਕ ਜਥਾ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇਪੀ, ਸ਼ੀਤਲ ਸਿੰਘ, ਨਰਿੰਦਰ ਸਿੰਘ ਸੰਧੂ, ਪ੍ਰਦੀਪ ਸਿੰਘ ਭਾਰਜ, ਯੂਥ ਆਗੂ ਹਰਮਨਜੋਤ ਸਿੰਘ ਕੁੰਭੜਾ, ਸਰਬਜੀਤ ਸਿੰਘ ਪਾਰਸ, ਫੌਜਾ ਸਿੰਘ ਖੁਸ਼ਵੰਤ ਸਿੰਘ ਖਰਬਦਾ, ਦਵਿੰਦਰ ਸਿੰਘ ਭਾਟੀਆ, ਰੁਪਿੰਦਰ ਸਿੰਘ ਸਚਦੇਵਾ, ਸਤਨਾਮ ਸਿੰਘ ਮਲਹੋਤਰਾ, ਬਲਜਿੰਦਰ ਸਿੰਘ ਬੇਦੀ, ਬਲਵਿੰਦਰ ਸਿੰਘ ਮੁਲਤਾਨੀ, ਸੰਤੋਖ ਸਿੰਘ, ਅਵਤਾਰ ਸਿੰਘ ਕਲਸੀਆ, ਨਿਰਮਲ ਸਿੰਘ, ਗੁਰਦੀਪ ਸਿੰਘ ਸੇਠੀ, ਪ੍ਰਿੰਸੀਪਲ ਐਸ਼ਚੌਧਰੀ, ਅਰਵਿੰਦ ਸ਼ਰਮਾ, ਸਤਨਾਮ ਸਿੰਘ, ਮੰਗਤ ਰਾਇ, ਵਿਨੈ ਪਾਂਡੇ, ਲਵੀਸ਼ ਗੋਇਲ, ਨਿਰਮਲ ਕੌਰ ਸੇਖੋਂ, ਹਰਪ੍ਰੀਤ ਸਿੰਘ ਲਾਲੀ, ਹਰਜੀਤ ਸਿੰਘ, ਹਰਪ੍ਰਭਲੀਨ ਕੌਰ, ਪ੍ਰੇਮ ਸਿੰਘ ਛਾਬੜਾ, ਜਗੀਰ ਸਿੰਘ ਲਾਲੀਆ, ਅਮਰਜੀਤ ਸਿੰਘ ਪਾਹਵਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…