ਮਹਿਬੂਬਾ ਮੁਫਤੀ ਨੇ ਸਲਮਾਨ ਨੂੰ ਦੱਸਿਆ ਪਹਿਲੀ ਪਸੰਦ

ਨਬਜ਼-ਏ-ਪੰਜਾਬ ਬਿਊਰੋ, ਮੁੰਬਈ, 19 ਮਾਰਚ:
ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ। ਜਦੋੱ ਮਹਿਬੂਬਾ ਮੁੰਬਈ ਵਿੱਚ ਸੀ ਤਾਂ ਉਨ੍ਹਾਂ ਨੇ ਇਹ ਗੱਲ ਕਹੀ। ਮਹਿਬੂਬਾ ਦਾ ਮੁੰਬਈ ਦੌਰਾ ਹਿੰਦੀ ਫਿਲਮ ‘ਸਰਗੋਸ਼ੀਆਂ’ ਟ੍ਰੇਲਰ ਲਾਂਚ ਲਈ ਖਾਸ ਤੌਰ ਤੇ ਆਯੋਜਿਤ ਹੋਇਆ ਸੀ। ਇਮਰਾਨ ਖਾਨ ਪ੍ਰੋਡਕਸ਼ਨ ਦੀ ਇਸ ਫਿਲਮ ਦੀ ਪੂਰੀ ਸ਼ੂਟਿੰਗ ਕਸ਼ਮੀਰ ਵਿੱਚ ਹੋਈ ਹੈ। ਮੌਜੂਦਾ ਹਾਲਾਤ ਵਿੱਚ ਕਸ਼ਮੀਰ ਦੀਆਂ ਵਾਦੀਆਂ ਵਿੱਚ ਫਿਲਮ ਦਾ ਸ਼ੂਟ ਬੇਹੱਦ ਸੁਰੱਖਿਅਤ ਅਤੇ ਬੇਹੱਦ ਸੋਹਣਾ ਹੋਣ ਦਾ ਦਾਅਵਾ ਨਿਰਦੇਸ਼ਕ ਇਮਰਾਨ ਖਾਨ ਨੇ ਕੀਤਾ ਹੈ। ਇਹੀਂ ਵਜ੍ਹਾ ਰਹੀ ਹੈ ਕਿ ਜੰਮੂ ਅਤੇ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਖੁਦ ਇਸ ਦਾ ਟ੍ਰੇਲਰ ਲਾਂਚ ਕਰਨ ਮੁੰਬਈ ਪਹੁੰਚੀ ਸੀ।
ਇਸ ਮੌਕੇ ਉਨ੍ਹਾਂ ਤੋੱ ਪੁੱਛਿਆ ਗਿਆ ਕਿ ਜੰਮੂ-ਕਸ਼ਮੀਰ ਲਈ ਬਤੌਰ ਬ੍ਰਾਂਡ ਅੰਬੈਸਡਰ ਦੀਪਿਕਾ ਪਾਦੁਕੋਣ ਜਾਂ ਆਲੀਆ ਭੱਟ ਵਿੱਚੋੱ ਉਹ ਕਿਸ ਨੂੰ ਚੁਣੇਗੀ? ਤਾਂ ਉਹ ਬੋਲੀ ਕਿ ਬਾਲੀਵੁੱਡ ਦੇ ਖਾਨਜ਼ ਵਿੱਚੋੱ ਉਹ ਇਕ ਨੂੰ ਚੁਣਨਾ ਚਾਹੇਗੀ। ਇਸ ਤੇ ਜਦੋੱ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸ਼ਾਹਰੁਖ ਜਾਂ ਸਲਮਾਨ ਇਨ੍ਹਾਂ ਵਿੱਚੋੱ ਕਿਸ ਨੂੰ ਉਹ ਬ੍ਰਾਂਡ ਅੰਬੈਸਡਰ ਚੁਣਨਾ ਚਾਹੇਗੀ? ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸੈਫ ਵੀ ਉੱਝ ਇਕ ਆਪਸ਼ਨ ਹੈ ਪਰ ਸਲਮਾਨ ਖਾਨ ਸਾਰਿਆਂ ਤੋੱ ਬਿਹਤਰ ਆਪਸ਼ਨ ਹਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …