nabaz-e-punjab.com

ਤੀਆਂ ਦੇ ਤਿਉਹਾਰ ਮੌਕੇ ਅੌਰਤਾਂ ਦੇ ਹੱਥਾਂ ’ਤੇ ਸੁੰਦਰ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਇੱਥੋਂ ਦੇ ਫੇਜ਼ ਸੱਤ ਮੁਹਾਲੀ ਦੇ ਐਚ.ਈ./ਐਚ.ਐਲ ਦੇ ਕੁਆਟਰਾ ਵਿੱਚ ਤੀਆਂ ਦਾ ਸਮਾਗਮ ਕਰਾਇਆ ਗਿਆ। ਸਥਾਨਕ ਕਾਂਗਰਸੀ ਆਗੂ ਜਤਿੰਦਰ ਅਨੰਦ ਦੀ ਪਤਨੀ ਸ੍ਰੀਮਤੀ ਅਨੁਰਾਧਾ ਅਨੰਦ ਦੀ ਦੇਖ-ਰੇਖ ਵਿੱਚ ਕਰਵਾਏ ਇਸ ਸਮਾਗਮ ਵਿੱਚ ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਧਰਮ ਪਤਨੀ ਸ੍ਰੀਮਤੀ ਦਲਜੀਤ ਕੌਰ ਸਿੱਧੂ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਅੌਰਤਾਂ ਵੱਲੋਂ ਮਹਿੰਦੀ ਲਾਉਣ ਦੇ ਮੁਕਾਬਲੇ ਕਰਵਾਏ ਗਏ। ਮਹਿਲਾਵਾਂ ਵੱਲੋਂ ਗਿੱਧਾ, ਬੋਲੀਆਂ ਅਤੇ ਤੀਆਂ ਨਾਲ ਸਬੰਧਤ ਗੀਤ ਗਾ ਕੇ ਖੂਬ ਰੌਣਕਾ ਲਾਈਆ ਅਤੇ ਪੀਘਾਂ ਵੀ ਝੂਟੀਆਂ ਗਈਆਂ। ਛੋਟੇ ਬੱਚੇ ਰਾਜਵੀਰ ਅਤੇ ਯੁਵਰਾਜ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਏਕਨੂਰ ਸਿੱਧੂ, ਅਮਨਪ੍ਰੀਤ ਕੌਰ, ਹਰਬੰਸ ਕੌਰ, ਅਮਨਦੀਪ ਕੌਰ, ਮੰਜੂ, ਰਜਵੰਤ ਕੌਰ, ਨੀਤੂ, ਸੁਪ੍ਰੀਆ, ਸ੍ਰੀਮਤੀ ਮੋਹਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…