Nabaz-e-punjab.com

ਸੰਸਦ ਮੈਂਬਰ ਚੰਦੂਮਾਜਰਾ ਵੱਲੋਂ ਜ਼ਿਲ੍ਹਾ ਮੁਹਾਲੀ ਲਈ ਜ਼ੀਰਕਪੁਰ ’ਚ ਰਸੋਈ ਗੈਸ ਪਾਈਪਲਾਈਨ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜ਼ਿਲ੍ਹਾ ਮੁਹਾਲੀ ਵਿਖੇ ਰਸੋਈ ਵਿੱਚ ਸਿੱਧੇ ਘਰੇਲੂ ਗੈਸ ਸਪਲਾਈ ਕਰਨ ਲਈ ਜ਼ੀਰਕਪੁਰ ਦੇ ਏਕਮ ਰਿਜੋਰਟ ਵਿੱਚ ਵੀਰਵਾਰ ਨੂੰ ਰਸੋਈ ਗੈਸ ਪਾਈਪਲਾਈਨ ਦਾ ਉਦਘਾਟਨ ਕੀਤਾ। ਇਸ ਸਮੇਂ ਉਨ੍ਹਾਂ ਜ਼ਿਲ੍ਹਾ ਮੁਹਾਲੀ ਸਮੇਤ ਸਮੁੱਚੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਦੇ ਵਸਨੀਕਾਂ ਨੂੰ ਵਧਾਈ ਦੇ ਪਾਤਰ ਦੱਸਦਿਆਂ ਕਿਹਾ ਕਿ ਮੁਹਾਲੀ ਪੂਰੇ ਪੰਜਾਬ ਵਿੱਚ ਪਹਿਲਾ ਸ਼ਹਿਰ ਹੈ। ਜਿੱਥੇ ਰਸੋਈ ਗੈਸ ਪਾਈਪ ਲਾਈਨ ਦੀ ਸ਼ੁਰੂਅਤ ਕੀਤੀ ਗਈ ਹੈ।
ਸ੍ਰੀ ਚੰਦੂਮਾਜਰਾ ਨੇ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਮੇਂ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਭਰ ਵਿੱਚ ਘਰ-ਘਰ ਰਸੋਈ ਗੈਸ ਪਾਈਪਲਾਈਨ ਦੀ ਜੋ ਸਿਪਲਾਈ ਦੀ ਸ਼ੁਰੂਅਤ ਕੀਤੀ ਗਈ ਹੈ, ਉਸ ਵਿੱਚ ਪੰਜਾਬ ਦੇ 13 ਜ਼ਿਲ੍ਹਿਆਂ ਨੂੰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਸਾਡੇ ਲਈ ਸਭ ਤੋਂ ਵੱਧ ਖੁਸ਼ੀ ਦੀ ਗੱਲ ਹੈ ਕਿ ਪਾਰਲੀਮੈਂਟ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਨਾਲ ਸੰਬੰਧਤ ਤਿੰਨ ਜਿਲ੍ਹੇ ਮੁਹਾਲੀ, ਰੋਪੜ ਤੇ ਸ਼ਹੀਦ ਭਗਤ ਸਿੰਘ ਨਗਰ ਨੂੰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਘਰ-ਘਰ ਵਿੱਚ ਪਾਣੀ ਦੀ ਸਪਲਾਈ ਜਾਂਦੀ ਹੈ, ਉਸ ਤਰ੍ਹਾਂ ਘਰੇਲੂ ਖਾਣ ਬਣਾਉਣ ਲਈ ਘਰ-ਘਰ ਗੈਸ ਪਾਈਪ ਦੀ ਸਪਲਾਈ ਨਾਲ ਜਿੱਥੇ ਲੋਕ ਨੂੰ ਸਿਲੰਡਰਾਂ ਦੀ ਢੁਆ-ਢੁਆਈ ਤੇ ਟਰਾਂਸਪੋਰਟੇਸ਼ਨ ਦੇ ਖਰਚ ਤੋਂ ਰਾਹਤ ਮਿਲੇਗੀ, ਉੱਥੇ ਹੀ ਪ੍ਰਤੀ ਸਿਲੰਡਰ ਮਗਰ 2% ਤੱਕ ਗੈਸ ਸਿਲੰਡਰ ਵਿੱਚ ਬਚ ਜਾਣ ਤੋਂ ਇਲਾਵਾ 5 ਤੋਂ 10 ਫੀਸਦੀ ਤੱਕ ਕਟੌਤੀ ਵਾਲੇ ਗੈਸ ਸਿਲੰਡਰ ਮਿਲਣ ਤੋਂ ਰਾਹਤ ਵੀ ਮਿਲੇਗੀ। ਇਸ ਸਮੇਂ ਸੀਨੀਅਰ ਆਕਾਲੀ ਆਗੂ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਜੀਐਸ ਗੁਰੂ, ਡੇਰਾਬੱਸੀ ਤੋਂ ਅਕਾਲੀ ਵਿਧਾਇਕ ਐਨ.ਕੇ. ਸ਼ਰਮਾ ਨੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਜਾਣਕਾਰੀ ਦਿੱਤੀ ਕਿ ਜਲਦ ਹੀ ਰਸੋਈ ਗੈਸ ਪਾਈਪ ਲਾਈਨ ਦੀ ਸ਼ੁਰੂਅਤ ਸ਼ਹਿਰ ਤੋਂ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੀ ਕੀਤੀ ਜਾਵੇਗੀ। ਇਸ ਮੌਕੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਸੰਸਦ ਮੈਂਬਰ ਦੇ ਓਐਸਡੀ ਹਰਦੇਵ ਸਿੰਘ ਹਰਪਾਲਪੁਰ ਨੇ ਵੀ ਉਦਘਾਟਨ ਸਮਾਰੋਹ ਵਿੱਚ ਉਚੇਚੇ ਤੌਰ ’ਤੇ ਹਾਜ਼ਰੀ ਭਰੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…