nabaz-e-punjab.com

ਅਕਾਲੀ ਸੰਸਦ ਮੈਂਬਰ ਪ੍ਰੋ. ਚੰਦੂਮਾਜਰਾ ਦੇ ਘਰ ਪਹੁੰਚੇ ਤਿੱਬਤ ਜਲਾਵਤਨੀ ਕਮੇਟੀ ਦੇ ਮੈਂਬਰਾਂ ਦਾ ਸ਼ਾਨਦਾਰ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਅੱਜ ਭਾਰਤ ਦੀ ਫੇਰੀ ਤੇ ਆਇਆ ਤਿੱਬਤ ਜਲਾਵਤਨੀ ਕਮੇਟੀ ਦਾ ਚਾਰ ਮੈਂਬਰੀ ਵਫ਼ਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਘਰ ਪਹੁੰਚਿਆ। ਦਾਵਾ, ਤਸੇਰਿੰਗ ਜਮਪਾਲ ਤਨਜ਼ਿਨ, ਤਾਸ਼ੀ ਧੂਨਦੋਪ, ਸਮਟੇਨ ਚੂਡੋਨ ਵਾਲਾ ਚਾਰ ਮੈਂਬਰੀ ਤਿੱਬਤੀਅਨ ਐਮਪੀ ਵਫ਼ਦ ਪੂਰੇ ਭਾਰਤ ਦੀ ਫੇਰੀ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਐਮਪੀ ਨੂੰ ਮਿਲਣ ਅਤੇ ਭਾਰਤ ਵੱਲੋਂ ਤਿੱਬਤ ਦੀ ਅੰਤਰਾਸ਼ਟਰੀ ਪੱਧਰ ਤੇ ਕੀਤੀ ਮਦਦ ਜਿਵੇਂ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ, ਤਿੱਬਤ ਦੇ ਧਾਰਮਿਕ ਅਤੇ ਸੱਭਿਆਚਾਰਕ ਖਿੱਤੇ ਵਿੱਚ ਹੋ ਰਹੇ ਧੱਕੇਸ਼ਾਹੀ ਨੂੰ ਠੱਲ ਪਾਉਣਾ, ਤਿੱਬਤ ਵਿੱਚ ਲੋਕਤੰਤਰਿਕ ਅੰਦੋਲਨਾਂ ਨੂੰ ਮਜ਼ਬੂਤ ਕਰਨ ਅਤੇ ਚੀਨ ਦੇ ਪ੍ਰਸ਼ਾਸਨ ਦੀ ਦਾਖ਼ਲ-ਅੰਦਾਜ਼ੀ ਦੇ ਖਿਲਾਫ਼ ਭਰਭੂਰ ਸਹਿਯੋਗ ਦੇਣ ਸਦਕਾ ਧੰਨਵਾਦ ਕਰਨ ਲਈ ਭਾਰਤ ਪਹੁੰਚਿਆ। ਉਹਨਾਂ ਵੱਲੋਂ ਪ੍ਰੋ. ਚੰਦੂਮਾਜਰਾ ਦਾ ਭਾਰਤ ਵੱਲੋਂ ਕੀਤੀ ਗਈ ਮਦਦ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਸ ਕਰਦੇ ਹਨ ਕਿ ਭਾਰਤ ਹਮੇਸ਼ਾ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾਉਦਾ ਰਹੇਗਾ।
ਪ੍ਰੋ. ਚੰਦੂਮਾਜਰਾ ਵੱਲੋਂ ਤਿੱਬਤ ਡੈਲੀਗੇਸ਼ਨ ਨਾਲ ਚੀਨ ਵੱਲੋਂ ਕੀਤੇ ਗੈਰ-ਮਨੁੱਖੀ ਵਰਤਾਰੇ ਦਾ ਤਸ਼ਦੱਦ ਨਾ ਸਹਾਰਦੇ ਹੋਏ 152 ਤਿੱਬਤੀਅਨ ਲੋਕਾਂ ਦੀ ਮੌਤ ਤੇ ਡੂੰਘੇ ਅਫ਼ਸ਼ੋਸ ਦਾ ਪ੍ਰਗਟਾਵਾ ਕੀਤਾ ਗਿਆ । ਇਸ ਸਮੇਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਡੈਲੀਗੇਸ਼ਨ ਦਾ ਆਪਣੇ ਘਰ ਪਹੁੰਚਣ ਤੇ ਸਵਾਗਤ ਕਰਦੇ ਹੋਏ ਬੰਦਾ ਬਹਾਦਰ ਸਿੰਘ ਬਹਾਦਰ ਦੀ ਫ਼ੋਟੋ ਦੇ ਕੇ ਸਨਮਾਨ ਕੀਤਾ ਅਤੇ ਉਹਨਾਂ ਨੂੰ ਬੰਦਾ ਬਹਾਦਰ ਸਿਘ ਬਹਾਦਰ ਜੀ ਬਾਰੇ ਦੱਸਦੇ ਹੋਏ ਕਿਹਾ ਕਿ ਭਾਰਤ ਨੂੰ ਪਹਿਲੀ ਬਾਰ ਆਜ਼ਾਦੀ ਦਾ ਰਸਤਾ ਮੁਗਲ ਰਾਜ ਦੀਆਂ ਲੰਬੇ ਸਮੇਂ ਦੀਆਂ ਜੜ੍ਹਾਂ ਉਖਾੜ ਕੇ ਬਾਬਾ ਬੰਦਾ ਸਿੰਘ ਨੇ ਦਿਖਾਇਆ।
ਇਸ ਮੌਕੇ ਹਲਕਾ ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਹਰਪਾਲਪੁਰ, ਲੇਬਰਫੈੱਡ ਦੇ ਐਮਡੀ ਪਰਵਿੰਦਰ ਸਿੰਘ ਸੋਹਾਣਾ, ਜਗਜੀਤ ਸਿੰਘ ਕੋਹਲੀ, ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਜਸਵਿੰਦਰ ਸਿੰਘ ਚੱਡਾ, ਅਕਾਲੀ ਕੌਂਸਲਰ ਗੁਰਮੁੱਖ ਸਿੰਘ ਸੋਹਲ ਤੇ ਸੁਰਿੰਦਰ ਸਿੰਘ ਰੋਡਾ, ਦਲਬੀਰ ਸਿੰਘ ਢੀਂਡਸਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …