
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਸਦਨ ਦੀਆਂ ਵੱਖ-ਵੱਖ ਕਮੇਟੀਆਂ ਲਈ ਮੈਂਬਰ ਨਾਮਜ਼ਦ
ਕੰਵਰ ਸੰਧੂ ਲੇਖਾ ਕਮੇਟੀ ਦੇ ਚੇਅਰਮੈਨ, ਬਲਬੀਰ ਸਿੱਧੂ ਸਥਾਨਕ ਸੰਸਥਾਵਾਂ ਦਾ ਚੇਅਰਮੈਨ, ਸੁਖਬੀਰ ਬਾਦਲ ਸਭਾਪਤੀ ਕਮੇਟੀ ’ਚ ਨਾਮਜ਼ਦ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਮਈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਅੱਜ ਸਾਲ 2017-18 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਲਈ ਮੈਂਬਰ ਨਾਮਜ਼ਦ ਕੀਤੇ ਗਏ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਕੰਵਰ ਸੰਧੂ ਨੂੰ ਚੇਅਰਮੈਨ ਲੋਕ ਲੇਖਾ ਕਮੇਟੀ, ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਚੇਅਰਮੈਨ ਸਰਕਾਰੀ ਕਾਰੋਬਾਰ ਕਮੇਟੀ, ਸੁਖਬਿੰਦਰ ਸਿੰਘ ਸਰਕਾਰੀਆ ਨੂੰ ਚੇਅਰਮੈਨ ਅਨੁਮਾਨ ਕਮੇਟੀ, ਡਾ. ਰਾਜ ਕੁਮਾਰ ਵੇਰਕਾ ਨੂੰ ਚੇਅਰਮੈਨ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ, ਬਲਬੀਰ ਸਿੰਘ ਸਿੱਧੂ ਨੂੰ ਚੇਅਰਮੈਨ ਸਥਾਨਕ ਸੰਸਥਾਵਾਂ ਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ, ਰਣਦੀਪ ਸਿੰਘ ਨੂੰ ਚੇਅਰਮੈਨ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ, ਰਾਕੇਸ਼ ਪਾਂਡੇ ਨੂੰ ਚੇਅਰਮੈਨ ਅਧੀਨ ਵਿਧਾਨ ਕਮੇਟੀ, ਸ੍ਰੀ ਦਰਸ਼ਨ ਸਿੰਘ ਬਰਾੜ ਨੂੰ ਚੇਅਰਮੈਨ ਪਟੀਸ਼ਨ ਕਮੇਟੀ ਲਾਇਆ ਗਿਆ ਹੈ।
ਸ੍ਰੀ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਚੇਅਰਮੈਨ ਮੇਜ਼ ’ਤੇ ਰੱਖੇ ਗਏ/ਰੱਖੇ ਜਾਣ ਵਾਲੇ ਕਾਗਜ਼-ਪੱਤਰਾਂ ਸਬੰਧੀ ਕਮੇਟੀ, ਸ੍ਰੀ ਸੁਰਿੰਦਰ ਕੁਮਾਰ ਡਾਵਰ ਨੂੰ ਚੇਅਰਮੈਨ ਲਾਇਬ੍ਰੇਰੀ ਕਮੇਟੀ, ਰਾਣਾ ਗੁਰਮੀਤ ਸਿੰਘ ਸੋਢੀ ਨੂੰ ਚੇਅਰਮੈਨ ਕੁਐਸਚਨਜ਼ ਅਤੇ ਰੈਫ਼ਰੈਂਸਿਜ਼ ਕਮੇਟੀ ਅਤੇ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਨਾਮਜ਼ਦ ਕੀਤਾ ਗਿਆ ਹੈ। ਲੋਕ ਲੇਖਾ ਕਮੇਟੀ-ਕੰਵਰ ਸੰਧੂ, ਸਭਾਪਤੀ ਅਤੇ ਮੈਂਬਰਾਂ ਵਿੱਚ ਸੰਗਤ ਸਿੰਘ ਗਿਲਜੀਆਂ, ਅਜਾਇਬ ਸਿੰਘ ਭੱਟੀ, ਨਿਰਮਲ ਸਿੰਘ, ਹਰਪ੍ਰਤਾਪ ਸਿੰਘ, ਚਮਨਜੀਤ ਸਿੰਘ ਸਿੱਕੀ, ਕੁਲਜੀਤ ਸਿੰਘ ਨਾਗਰਾ, ਅਮਰਿੰਦਰ ਸਿੰਘ ਰਾਜਾ ਵਡਿੰਗ, ਸੁਨੀਲ ਦੱਤੀ, ਸਤਕਾਰ ਕੌਰ, ਅਮਰਜੀਤ ਸਿੰਘ ਸੰਦੇਆਂ, ਪ੍ਰਕਾਸ਼ ਸਿੰਘ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਸ਼ਾਮਲ ਹਨ।
ਸਰਕਾਰੀ ਕਾਰੋਬਾਰ ਕਮੇਟੀ-ਉਮ ਪ੍ਰਕਾਸ਼ ਸੋਨੀ, ਸਭਾਪਤੀ ਅਤੇ ਮੈਂਬਰਾਂ ਵਿੱਚ ਗੁਰਪ੍ਰੀਤ ਸਿੰਘ ਕਾਂਗੜ, ਨਵਤੇਜ ਸਿੰਘ ਚੀਮਾ, ਪਰਗਟ ਸਿੰਘ ਪੋਆਰ, ਗੁਰਕੀਰਤ ਸਿੰਘ ਕੋਟਲੀ, ਪਰਮਿੰਦਰ ਸਿੰਘ ਪਿੰਕੀ, ਸੁਖਪਾਲ ਸਿੰਘ ਬੁੱਲਰ, ਅਰੁਣ ਡੋਗਰਾ, ਲਖਵੀਰ ਸਿੰਘ ਲੱਖਾ, ਸੁਖਪਾਲ ਸਿੰਘ ਖਹਿਰਾ, ਗੁਰਮੀਤ ਸਿੰਘ ਮੀਤ ਹੇਹਰ, ਅਜੀਤ ਸਿੰਘ ਕੋਹਾੜ ਅਤੇ ਬਿਕਰਮ ਸਿੰਘ ਮਜੀਠੀਆ ਸ਼ਾਮਿਲ ਹਨ। ਅਨੁਮਾਨ ਕਮੇਟੀ-ਸੁਖਬਿੰਦਰ ਸਿੰਘ ਸਰਕਾਰੀਆ, ਸਭਾਪਤੀ ਤੇ ਮੈਂਬਰਾਂ ਵਿੱਚ ਇੰਦਰਬੀਰ ਸਿੰਘ ਬੁਲਾਰੀਆ, ਵਿਜੈ ਇੰਦਰ ਸਿੰਗਲਾ, ਕੁਸ਼ਲਦੀਪ ਸਿੰਘ ਕਿਕੀ ਢਿੱਲੋਂ, ਹਰਦਿਆਲ ਸਿੰਘ ਕੰਬੋਜ, ਧਰਮਵੀਰ ਅਗਨੀਹੋਤਰੀ, ਹਰਮਿੰਦਰ ਸਿੰਘ, ਗਿੱਲ, ਪਵਨ ਕੁਮਾਰ ਆਦੀਆ, ਰਾਜ ਕੁਮਾਰ, ਸੁਖਪਾਲ ਸਿੰਘ ਖਹਿਰਾ, ਅਮਨ ਅਲੋੜਾ, ਸੁਖਬੀਰ ਸਿੰਘ ਬਾਦਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਸ਼ਾਮਿਲ ਹਨ।
ਭਲਾਈ ਕਮੇਟੀ-ਰਾਜ ਕੁਮਾਰ ਵੇਰਕਾ, ਸਭਾਪਤੀ ਅਤੇ ਮੈਂਬਰਾਂ ਵਿੱਚ ਸੁਰਜੀਤ ਸਿੰਘ ਧੀਮਾਨ, ਨਿਰਮਲ ਸਿੰਘ, ਨੱਥੂ ਰਾਮ, ਜੋਗਿੰਦਰ ਪਾਲ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸੰਤੋਖ ਸਿੰਘ, ਚੋਧਰੀ ਸੁਰਿੰਦਰ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਹਰਪਾਲ ਸਿੰਘ ਚੀਮਾ, ਮਨਜੀਤ ਸਿੰਘ, ਬਲਦੇਵ ਸਿੰਘ ਖਹਿਰਾ ਅਤੇ ਸੁਖਵਿੰਦਰ ਕੁਮਾਰ ਸ਼ਾਮਲ ਹਨ। ਲੋਕਲ ਬਾਡੀਜ਼ ਕਮੇਟੀ-ਬਲਬੀਰ ਸਿੰਘ ਸਿੱਧੂ, ਸਭਾਪਤੀ ਅਤੇ ਮੈਂਬਰਾਂ ਵਿੱਚ ਗੁਰਪ੍ਰੀਤ ਸਿੰਘ ਕਾਂਗੜ, ਅਜਾਇਬ ਸਿੰਘ ਭੱਟੀ, ਠੇਕੇਦਾਰ ਮਦਨ ਲਾਲ ਜਲਾਲਪੁਰ, ਭਾਰਤ ਭੂਸ਼ਣ ਆਸ਼ੂ, ਰਜਿੰਦਰ ਬੇਰੀ, ਅੰਗਦ ਸਿੰਘ, ਹਰਜੋਤ ਕਮਲ ਸਿੰਘ, ਅਮਨ ਅਰੋੜਾ, ਬੁੱਧ ਰਾਮ, ਐਨ ਕੇ ਸ਼ਰਮਾ, ਦਿਲਰਾਜ ਸਿੰਘ ਅਤੇ ਦਿਨੇਸ਼ ਸਿੰਘ ਸ਼ਾਮਿਲ ਹਨ।
ਸਰਕਾਰੀ ਆਸ਼ਵਾਸਨ ਕਮੇਟੀ-ਰਣਦੀਪ ਸਿੰਘ, ਸਭਾਪਤੀ ਅਤੇ ਮੈਂਬਰਾਂ ਵਿੱਚ ਅਮਰੀਕ ਸਿੰਘ ਢਿੱਲੋਂ, ਇੰਦਰਬੀਰ ਸਿੰਘ ਬੁਲਾਰੀਆ, ਸੁੰਦਰ ਸ਼ਾਮ ਅਰੋੜਾ, ਕੁਲਜੀਤ ਸਿੰਘ ਨਾਗਰਾ, ਅਮਿਤ ਵਿੱਜ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ, ਹਰਪਾਲ ਸਿੰਘ ਚੀਮਾਂ, ਪਿਰਮਲ ਸਿੰਘ ਧੋਲਾ, ਐਨ ਕੇ ਸ਼ਰਮਾ, ਸੁਖਵਿੰਦਰ ਕੁਮਾਰ ਅਤੇ ਅਰੁਣ ਨਾਰੰਗ ਸ਼ਾਮਿਲ ਹਨ। ਅਧੀਨ ਵਿਧਾਨ ਕਮੇਟੀ-ਰਾਕੇਸ਼ ਪਾਂਡੇ, ਸਭਾਪਤੀ ਅਤੇ ਮੈਂਬਰਾਂ ਵਿੱਚ ਅਮਰੀਕ ਸਿੰਘ ਢਿੱਲੋਂ, ਜੋਗਿੰਦਰ ਪਾਲ, ਫਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ, ਅਵਤਾਰ ਸਿੰਘ ਜੁਨੀਅਰ, ਸੰਜੀਵ ਤਲਵਾੜ, ਰਜਿੰਦਰ ਸਿੰਘ, ਕੁਲਵੰਤ ਸਿੰਘ ਪੰਡੇਰੀ, ਬਲਜਿੰਦਰ ਕੌਰ, ਪਰਮਿੰਦਰ ਸਿੰਘ ਢੀਂਡਸਾ ਅਤੇ ਸ਼ਰਨਜੀਤ ਸਿੰਘ ਢਿੱਲੋਂ ਸ਼ਾਮਿਲ ਹਨ।
ਲਾਇਬ੍ਰੇਰੀ ਕਮੇਟੀ-ਸੁਰਿੰਦਰ ਕੁਮਾਰ ਡਾਵਰ, ਸਭਾਪਤੀ ਅਤੇ ਮੈਂਬਰਾਂ ਵਿੱਚ ਸੁਰਜੀਤ ਸਿੰਘ ਧੀਮਾਨ, ਰਜਨੀਸ਼ ਕੁਮਾਰ ਬੱਬੀ, ਹਰਦਿਆਲ ਸਿੰਘ ਕੰਬੋਜ, ਦਵਿੰਦਰ ਸਿੰਘ ਘੁਬਾਇਆ, ਬੁੱਧ ਰਾਮ, ਕੁਲਤਾਰ ਸਿੰਘ ਸੰਧਵਾਂ, ਕੰਵਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਬੈਂਸ ਸ਼ਾਮਿਲ ਹਨ। ਪਟੀਸ਼ਨ ਕਮੇਟੀ- ਦਰਸ਼ਨ ਸਿੰਘ ਬਰਾੜ, ਸਭਾਪਤੀ ਅਤੇ ਮੈਂਬਰਾਂ ਵਿੱਚ ਕੁਸ਼ਲ ਦੀਪ ਸਿੰਘ ਕਿੱਕੀ ਢਿਲੋਂ, ਰਜਨੀਸ਼ ਕੁਮਾਰ ਬੱਬੀ, ਫਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ, ਸੰਤੋਖ ਸਿੰਘ, ਦਰਸ਼ਨ ਲਾਲ, ਸੁਖਜੀਤ ਸਿੰਘ, ਬਲਦੇਵ ਸਿੰਘ, ਜਗਦੇਵ ਸਿੰਘ, ਲਖਬੀਰ ਸਿੰਘ ਲੋਧੀਨੰਗਲ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸੋਮ ਪ੍ਰਕਾਸ਼ ਸ਼ਾਮਿਲ ਹਨ। ਪੇਪਰ ਲੇਡ ਕਮੇਟੀ-ਗੁਰਪ੍ਰਤਾਪ ਸਿੰਘ ਵਡਾਲਾ, ਸਭਾਪਤੀ ਅਤੇ ਮੈਂਬਰਾਂ ਵਿੱਚ ਸੰਗਤ ਸਿੰਘ ਗਿਲਜੀਆ, ਹਰਪ੍ਰਤਾਪ ਸਿੰਘ, ਭਾਰਤ ਭੂਸ਼ਣ ਆਸ਼ੁ, ਦਰਸ਼ਨ ਲਾਲ, ਗੁਰਪ੍ਰੀਤ ਸਿੰਘ, ਦਲਬੀਰ ਸਿੰਘ ਗੋਲਡੀ, ਜਗਤਾਰ ਸਿੰਘ ਜੱਗਾ ਹਿਸੋਵਾਲ, ਜੈ-ਕਿਸ਼ਨ ਅਤੇ ਸਿਮਰਜੀਤ ਸਿੰਘ ਬੈਂਸ ਸ਼ਾਮਿਲ ਹਨ।
ਕੁਐਸਚਨਜ਼ ਅਤੇ ਰੈਫਰੈਂਸਿਜ ਕਮੇਟੀ-ਰਾਣਾ ਗੁਰਮੀਤ ਸਿੰਘ ਸੋਢੀ, ਸਭਾਪਤੀ ਅਤੇ ਮੈਂਬਰਾਂ ਵਿੱਚ ਵਿਜੈ ਇੰਦਰ ਸਿੰਗਲਾ, ਨਵਤੇਜ਼ ਸਿੰਘ ਚੀਮਾ, ਗੁਰਕੀਰਤ ਸਿੰਘ ਕੋਟਲੀ, ਪਰਮਿੰਦਰ ਸਿੰਘ ਪਿੰਕੀ, ਸੁਖਪਾਲ ਸਿੰਘ ਭੁੱਲਰ, ਅਮਰਜੀਤ ਸਿੰਘ ਸੰਦੋਆ, ਸਰਬਜੀਤ ਕੌਰ ਮਾਣੁਕੇ ਅਤੇ ਪਵਨ ਕੁਮਾਰ ਟੀਨੂ ਸ਼ਾਮਿਲ ਹਨ। ਵਿਸ਼ੇਸ਼ ਅਧਿਕਾਰ ਕਮੇਟੀ-ਸੁਖਜਿੰਦਰ ਸਿੰਘ ਰੰਧਾਵਾ, ਸਭਾਪਤੀ ਅਤੇ ਮੈਂਬਰਾਂ ਵਿੱਚ ਨੱਥੂ ਰਾਮ, ਰਮਨਜੀਤ ਸਿੰਘ ਸਿੱਕੀ, ਪਰਗਟ ਸਿੰਘ ਪੋਆਰ, ਸੁੰਦਰ ਸਾਮ ਅਰੋੜਾ, ਤਰਸੇਮ ਸਿੰਘ ਡੀਸੀ, ਅੰਗਦ ਸਿੰਘ, ਪ੍ਰੀਤਮ ਸਿੰਘ ਕੋਟਭਾਈ, ਬਲਦੇਵ ਸਿੰਘ, ਰੁਪਿੰਦਰ ਕੌਰ ਰੂਬੀ, ਲਖਵੀਰ ਸਿੰਘ ਲੋਧੀ ਨੰਗਲ, ਪਵਨ ਕੁਮਾਰ ਟੀਨੂ।