ਸਫ਼ਾਈ ਕਰਮਚਾਰੀਆਂ ਨੇ ਤਨਖ਼ਾਹ ਨਾ ਮਿਲਣ ’ਤੇ ਨਾਇਬ ਤਹਿਸੀਲਦਾਰ ਖਰੜ ਨੂੰ ਸੌਂਪਿਆ ਮੰਗ ਪੱਤਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਦਸੰਬਰ:
ਸ਼ਹਿਰ ਵਿਚ ਸਫਾਈ ਅਤੇ ਗੰਦ ਚੁੱਕਣ ਲਈ ਨਗਰ ਕੌਸਲ ਖਰੜ ਦੇ ਠੇਕੇਦਾਰ ਪਾਸ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਤਨਖਾਹ ਸਮੇ ਸਿਰ ਨਾ ਮਿਲਣ ਕਾਰਨ ਅੱਜ ਉਨ੍ਹਾਂ ਐਸ.ਡੀ.ਐਮ.ਖਰੜ ਦੀ ਗੈਰ ਮੌਜੂਦਗੀ ਵਿਚ ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਦੀ ਤਨਖਾਹ ਜਲਦੀ ਦਿਵਾਈ ਜਾਵੇ। ਦੂਸਰੇ ਪਾਸੇ ਸਫਾਈ ਕਰਮਚਾਰੀਆਂ ਨੂੰ ਨਾਇਬ ਤਹਿਸੀਲਦਾਰ ਖਰੜ ਵਲੋਂ ਭਰੋਸਾ ਦਿੱਤਾ ਗਿਆ ਇਹ ਮੰਗ ਪੱਤਰ ਐਸ.ਡੀ.ਐਮ. ਖਰੜ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾ ਰਿਹਾ ਹੈ। ਸਫਾਈ ਕਰਮਚਾਰੀ ਜੱਗੀ, ਗੋਵਿੰਦਾ, ਅਕਾਸ਼ ਵਿੱਤੀ, ਪ੍ਰਵੀਨ, ਨਰੇਸ਼, ਵਿੱਤਕੀ, ਅਰਮਨ, ਅਕਾਸ਼, ਅਜੈ, ਬਲੀ, ਜਸਵੰਤ, ਸੋਦਾਗਰ, ਹਨੀ, ਸੋਨੀ, ਵਿਰਕਮ, ਦੀਪਕ, ਜਸਵਿੰਦਰ ਸਿੰਘ ਸਮੇਤ ਦੋ ਦਰਜ਼ਨ ਦੇ ਕਰੀਬ ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਉਹ ਪਿਛਲੇ 9 ਸਾਲ ਤੋਂ ਨਗਰ ਕੌਸਲ ਖਰੜ ਦੇ ਸਫਾਈ ਠੇਕੇਦਾਰ ਪਾਸ ਕੰਮ ਕਰਦੇ ਆ ਰਹੇ ਹਨ ਅਤੇ ਸ਼ਹਿਰ ਵਿਚ ਗੰਦ ਟਰਾਲੀਆਂ ਤੇ ਚੁੱਕ ਸ਼ਹਿਰ ਤੋਂ ਬਾਹਰ ਗੇਰਨ ਦਾ ਕੰਮ ਕਰਦੇ ਆ ਰਹੇ ਹਨ।
ਉਨ੍ਹਾਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ, ਦਸੰਬਰ ਮਹੀਨਾ ਵੀ ਸਮਾਪਤ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਠੇਕੇਦਾਰ ਕੋਲੋ ਤਨਖਾਹ ਦੀ ਮੰਗ ਕਰਦੇ ਹਨ ਤਾਂ ਉਹ ਟਾਲ ਮਟੋਲ ਕਰਦਾ ਹੈ। ਉਨ੍ਹਾਂ ਦੇ ਛੋਟੇ ਛੋਟੇ ਬੱਚੇ ਹਨ ਅਤੇ ਜੋ ਸਾਡਾ ਪੀ.ਐਫ.ਫੰਡ ਕੱਟਿਆ ਜਾ ਰਿਹਾ ਹੈ ਉਸ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧ ਵਿਚ ਤੁਰੰਤ ਕਾਰਵਾਈ ਕਰਕੇ ਤਨਖਾਹ ਦਿਵਾਈ ਜਾਵੇ। ਉਨ੍ਹਾਂ ਕਥਿਤ ਤੌਰ ਤੇ ਦੋਸ਼ ਲਾਇਆ ਗਿ ਠੇਕੇਦਾਰ ਦੇ ਸੁਪਰਵਾਈਜਰ ਵਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਕਹਿੰਦਾ ਹੈ ਕਿ ਜੋ ਮਰਜ਼ੀ ਕਰ ਲਈ ਅਸੀ ਆਪਣੀ ਮਰਜ਼ੀ ਨਾਲ ਹੀ ਤਨਖਾਹ ਦੇਣੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧ ਵਿਚ ਕਾਰਵਾਈ ਕਰਦੇ ਤਨਖਾਹ ਦਿਲਵਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…