ਸੀਜੀਸੀ ਕਾਲਜ ਲਾਂਡਰਾਂ ਵਿੱਚ ਸ਼ਹੀਦ ਮੇਜਰ ਦੀਕਸ਼ੰਤ ਥਾਪਾ ਦੀ ਯਾਦਗਾਰ ਸਥਾਪਿਤ

ਸੀਜੀਸੀ ਕਾਲਜ ਲਾਂਡਰਾਂ ਵਿਖੇ ਐਲੂਮਨੀ ਸਵਰਗੀ ਮੇਜਰ ਦੀਕਸ਼ੰਤ ਥਾਪਾ ਦੀ ਯਾਦ ਵਿੱਚ ਸਮਾਰੋਹ

ਆਉਣ ਵਾਲੇ ਸਮੇਂ ਵਿੱਚ ਸੀਜੀਸੀ ਲਈ ਪ੍ਰੇਰਣਾ ਸਰੋਤ ਰਹਿਣਗੇ ਮਰਹੂਮ ਮੇਜਰ ਥਾਪਾ: ਸਤਨਾਮ ਸੰਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਵੱਲੋਂ ਸੰਸਥਾ ਦੇ ਪਾਸ ਆਊਟ ਬੀਟੈੱਕ ਵਿਦਿਆਰਥੀ ਅਤੇ ਸ਼ਹੀਦ ਮੇਜਰ ਦੀਕਸ਼ੰਤ ਥਾਪਾ ਦੀ ਨਿੱਘੀ ਯਾਦ ਵਿੱਚ ਲਾਂਡਰਾਂ ਕੈਂਪਸ ਵਿਖੇ ਯਾਦਗਾਰ ਵਿੱਚ ਸਥਾਪਿਤ ਕੀਤੀ ਗਈ। ਇਸ ਸਬੰਧੀ ਅੱਜ ਕਾਲਜ ਦੇ ਵਿਹੜੇ ਵਿੱਚ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ ਅਤੇ ਸ਼ਹੀਦ ਮੇਜ਼ਰ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਮੇਜਰ ਥਾਪਾ 6 ਐਮਈਸੀਐੱਚ ਆਈਐਨਐਫ (1 ਗੜ੍ਹ ਆਰਆਈਐੱਫ਼) ਬਟਾਲੀਅਨ ਵਿੱਚ ਸ਼ਾਮਲ ਸਨ। ਉਹ ਲੱਦਾਖ ਵਿੱਚ ਐੱਲਏਸੀ ਨਾਲ ਇੱਕ ਤਕਨੀਕੀ ਅਧਿਕਾਰੀ ਦੇ ਰੂਪ ਵਿੱਚ ਤਾਇਨਾਤ ਸਨ। ਡਿਊਟੀ ਦੌਰਾਨ ਅਗਸਤ 2020 ਵਿੱਚ ਇੱਕ ਮਹੱਤਵਪੂਰਨ ਸੰਚਾਲਨ ਕਰਦਿਆਂ ਉਨ੍ਹਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੇਜਰ ਥਾਪਾ ਦੇ ਮਾਤਾ ਪਿਤਾ ਅਤੇ ਕਰਨਲ ਹਰਵਿੰਦਰ ਸਿੰਘ ਅਤੇ ਬਟਾਲੀਅਨ 6 ਐੱਮਈਸੀ ਐੱਚ ਆਈਐੱਨਐੱਫ (1 ਗੜ੍ਹ ਆਰਆਈਐਫ) ਦੇ ਟੀਮ ਮੈਂਬਰਾਂ ਸਣੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ।

ਇਸ ਯਾਦਗਾਰੀ ਸਮਾਰੋਹ ਦੌਰਾਨ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਬਹੁਤ ਹੀ ਬਹਾਦਰ ਅਤੇ ਹੋਣਹਾਰ ਸਾਬਕਾ ਨੌਜਵਾਨ ਵਿਦਿਆਰਥੀ ਦੇ ਚਲੇ ਜਾਣ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ ਅਤੇ ਅਦਾਰੇ ਵਿੱਚ ਸਥਾਪਿਤ ਕੀਤੀ ਇਹ ਯਾਦਗਾਰ ਉਨ੍ਹਾਂ ਵੱਲੋਂ ਦੇਸ਼ ਲਈ ਕੀਤੇ ਬਲੀਦਾਨ ਅਤੇ ਸਮਰਪਣ ਦੀ ਪ੍ਰਤੀਕ ਹੋਵੇਗੀ। ਉਨ੍ਹਾਂ ਦੀਆਂ ਪਰਿਵਾਰਿਕ ਕਦਰਾਂ-ਕੀਮਤਾਂ ਨੇ ਮੇਜਰ ਥਾਪਾ ਨੂੰ ਅਜਿਹਾ ਮਹਾਨ ਅਤੇ ਉੱਤਮ ਨੌਜਵਾਨ ਬਣਨ ਲਈ ਹਿੰਮਤ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਨੌਜਵਾਨ ਨੂੰ ਇਸੇ ਤਰ੍ਹਾਂ ਦੇਸ਼ ਦੀ ਉੱਨਤੀ ਅਤੇ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਵੀ ਪੇਸ਼ੇ ਨੂੰ ਹੀ ਕਿਉਂ ਨਾ ਅਪਣਾਵੇ। ਸਮਾਰੋਹ ਦੀ ਸਮਾਪਤੀ ਕਰਦਿਆਂ ਚੇਅਰਮੈਨ ਸਤਨਾਮ ਸੰਧੂ ਨੇ ਕਿਹਾ ਕਿ ਮਰਹੂਮ ਮੇਜਰ ਥਾਪਾ ਆਉਣ ਵਾਲੇ ਸਮੇਂ ਵਿੱਚ ਸੀਜੀਸੀ ਦੇ ਸਮੂਹ ਵਿਦਿਆਰਥੀਆਂ ਅਤੇ ਫਕੈਲਟੀ ਮੈਂਬਰਾਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਬਣੇ ਰਹਿਣਗੇ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …