Nabaz-e-punjab.com

ਮੁਹਾਲੀ ਫੇਜ਼-5 ਦੀ ਮਾਰਕੀਟ ਦੀ ਪਾਰਕਿੰਗ ’ਚੋਂ ਦਿਨ ਦਿਹਾੜੇ ਮਰਸਡੀਜ਼ ਕਾਰ ਚੋਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਇੱਥੋਂ ਦੇ ਫੇਜ਼-5 ਦੀ ਮਾਰਕੀਟ ਦੀ ਪਾਰਕਿੰਗ ’ਚੋਂ ਦਿਨ ਦਿਹਾੜੇ ਮਰਸਡੀਜ਼ ਕਾਰ ਚੋਰੀ ਹੋ ਗਈ। ਇਸ ਸਬੰਧੀ ਕਾਰ ਦੇ ਮਾਲਕ ਕਰਨਵੀਰ ਬਰਾੜ ਵਾਸੀ ਸੈਕਟਰ-70 ਨੇ ਦੱਸਿਆ ਕਿ ਉਸ ਦੇ ਦੋਸਤ ਅਮਨ ਨੇ ਅੱਜ ਉਸ ਨੂੰ ਬਰਨ ਜਿੰਮ ਨੇੜੇ ਸੱਦਿਆ ਸੀ। ਉਸ ਨੇ ਆਪਣੀ ਕਾਰ ਜੂਸ ਦੀ ਰੇਹੜੀ ਦੇ ਸਾਹਮਣੇ ਖੜੀ ਕੀਤੀ ਅਤੇ ਕੁਝ ਦੇਰ ਬਾਅਦ ਉਹ ਆਪਣੇ ਦੋਸਤ ਅਮਨ ਨਾਲ ਉਸ ਦੀ ਗੱਡੀ ਵਿੱਚ ਸਵਾਰ ਹੋ ਕੇ ਚਲਾ ਗਿਆ। ਬਰਾੜ ਨੇ ਦੱਸਿਆ ਕਿ ਜਦੋਂ ਕਰੀਬ ਅੱਧੇ ਘੰਟੇ ਬਾਅਦ ਉਹ ਵਾਪਰ ਫੇਜ਼-5 ਦੀ ਮਾਰਕੀਟ ਵਿੱਚ ਪੁੱਜਾ ਤਾਂ ਦੇਖਿਆ ਕਿ ਪਾਰਕਿੰਗ ਵਿੱਚ ਕੀਤੀ ਉਸ ਦੀ ਮਰਸਡੀਜ਼ ਕਾਰ ਚੋਰੀ ਹੋ ਚੁੱਕੀ ਸੀ।
ਇਸ ਸਬੰਧੀ ਕਰਨਵੀਰ ਬਰਾੜ ਨੇ ਤੁਰੰਤ ਮੁਹਾਲੀ ਪੁਲੀਸ ਦੇ ਕੰਟਰੋਲ ਰੂਮ ਵਿੱਚ ਫੋਨ ਕਰਕੇ ਆਪਣੀ ਮਰਸਡੀਜ਼ ਕਾਰ ਚੋਰੀ ਹੋਣ ਬਾਰੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਮੁਹਾਲੀ ਦੀ ਏਐਸਪੀ (ਸਿਟੀ-1) ਅਸ਼ਵਨੀ ਗੋਟਿਆਲ, ਥਾਣਾ ਮਟੌਰ ਦੇ ਐਸਐਚਓ ਜਗਦੇਵ ਸਿੰਘ ਅਤੇ ਥਾਣਾ ਫੇਜ਼-1 ਦੇ ਐਸਐਚਓ ਸੁਲੇਖ ਚੰਦ ਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਬਰਾੜ ਨੇ ਦੱਸਿਆ ਕਿ ਉਸ ਨੇ 70 ਲੱਖ ਰੁਪਏ ਵਿੱਚ ਇਹ ਕਾਰ ਖਰੀਦੀ ਸੀ। ਉਧਰ, ਭਾਵੇਂ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰਕੀਟ ਦੀ ਪਾਰਕਿੰਗ ’ਚੋਂ ਮਰਸਡੀਜ਼ ਕਾਰ ਚੋਰੀ ਹੋਣਾ ਥੋੜ੍ਹਾ ਸ਼ੱਕੀ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਖ ਵੱਖ ਪਲਿੂਆਂ ’ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …