‘ਮੇਰੀ ਲਾਈਫ਼, ਮੇਰਾ ਸਵੱਛ ਸ਼ਹਿਰ’ ਮੁਹਿੰਮ: ਮੁਹਾਲੀ ਵਿੱਚ 4 ਆਰਆਰਆਰ ਸੈਂਟਰਾਂ ਦਾ ਉਦਘਾਟਨ

ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਕੀਤੀ ਰਸਮੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ‘ਮੇਰੀ ਲਾਈਫ਼-ਮੇਰਾ ਸਵੱਛ ਸ਼ਹਿਰ’ ਪ੍ਰੋਗਰਾਮ ਤਹਿਤ 4 ਆਰਆਰਆਰ ਰੀ-ਸਾਈਕਲ, ਰਡਿਊਸ, ਰੀਯੂਜ਼ ਸੈਂਟਰਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਮੁਹਾਲੀ ਵਾਸੀ ਆਪਣੇ ਘਰਾਂ ਵਿੱਚ ਵਾਧੂ ਪਏ ਸਮਾਨ ਜਿਵੇਂ ਕਿ ਵਰਤਣਯੋਗ ਕੱਪੜੇ, ਪੁਰਾਣੀਆਂ ਕਿਤਾਬਾਂ ਅਤੇ ਸਟੇਸ਼ਨਰੀ, ਖਿਡੌਣੇ, ਫ਼ਰਨੀਚਰ, ਬੂਟ, ਬੈਗ ਅਤੇ ਇਲੈਕਟ੍ਰੋਨਿਕ ਸਮਾਨ ਜਮ੍ਹਾਂ ਕਰਵਾ ਸਕਦੇ ਹਨ।
ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਜ਼ਿਆਦਾਤਰ ਸ਼ਹਿਰ ਵਾਸੀਆਂ ਨੂੰ ਆਪਣੇ ਘਰ ਵਿੱਚ ਵਾਧੂ ਪਏ ਸਮਾਨ ਦਾ ਨਿਪਟਾਰਾ ਕਰਨ ਵਿੱਚ ਭਾਰੀ ਦਿੱਕਤ ਪੇਸ਼ ਆ ਰਹੀ ਹੈ, ਉਨ੍ਹਾਂ ਦੀ ਸਹੂਲਤ ਲਈ ਉਕਤ ਸੈਂਟਰ ਬਹੁਤ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਇਕੱਠਾ ਕੀਤਾ ਸਮਾਨ ਕੋਈ ਵੀ ਲੋੜਵੰਦ ਵਿਅਕਤੀ ਆਪਣੀ ਲੋੜ ਮੁਤਾਬਕ ਲੈ ਕੇ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸੈਕਟਰ-54, ਸੈਕਟਰ-65, ਕਮਿਊਨਿਟੀ ਸੈਂਟਰ ਸੈਕਟਰ-71 ਅਤੇ ਰੈਣ ਬਸੇਰਾ ਸੈਕਟਰ-56 ਵਿੱਚ ਚਾਰ ਕੁਲੈਕਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ। ਜਿੱਥੇ ਸ਼ਹਿਰ ਵਾਸੀ ਆਪਣਾ ਪੁਰਾਣਾ ਸਮਾਨ ਲੋੜਵੰਦਾਂ ਦੀ ਮੁੜ ਵਰਤੋਂ ਲਈ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਵੱਟਸਐਪ ਨੰਬਰ 94637-75070 ਅਤੇ ਟੋਲ ਫ਼ਰੀ ਨੰਬਰ 18001370007 ਵੀ ਜਾਰੀ ਕੀਤਾ ਗਿਆ ਹੈ। ਇਸ ਮੌਕੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਕਿਰਨ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ‘ਮੇਰੀ ਲਾਈਫ਼ ਮੇਰਾ ਸਵੱਛ ਸ਼ਹਿਰ’ ਮੁਹਿੰਮ ਅਤੇ ਸ਼ਹਿਰ ਨੂੰ ਸਾਫ਼ ਅਤੇ ਸਵੱਛ ਬਣਾਉਣ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…