nabaz-e-punjab.com

ਬਾਰ੍ਹਵੀਂ ਸ਼ੇ੍ਰਣੀ: ਪੰਜਾਬ ਦੀ ਮੈਰਿਟ ਵਿੱਚ ਐਤਕੀਂ ਫਿਰ ਜ਼ਿਲ੍ਹਾ ਲੁਧਿਆਣਾ ਨੇ ਬਾਜ਼ੀ ਮਾਰੀ,

ਮੁੱਖ ਮੰਤਰੀ ਦਾ ਜ਼ਿਲ੍ਹਾ ਪਟਿਆਲਾ 5ਵੇਂ ਸਥਾਨ ਅਤੇ ਸਿੱਖਿਆ ਮੰਤਰੀ ਦਾ ਜ਼ਿਲ੍ਹਾ ਅੰਮ੍ਰਿਤਸਰ 9ਵੇਂ ਨੰਬਰ ’ਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੇ ਅੱਜ ਐਲਾਨੇ ਗਏ ਸਾਲਾਨਾ ਨਤੀਜਿਆਂ ਦੀ ਮੈਰਿਟ ਅਨੁਸਾਰ ਜ਼ਿਲ੍ਹਾ ਲੁਧਿਆਣਾ ਐਤਕੀਂ ਫਿਰ 108 ਪੁਜ਼ੀਸ਼ਨਾਂ ਹਾਸਲ ਕਰਕੇ ਪੰਜਾਬ ਭਰ ’ਚੋਂ ਮੋਹਰੀ ਰਿਹਾ ਹੈ। ਮੁੱਖ ਮੰਤਰੀ ਦਾ ਜ਼ਿਲ੍ਹਾ ਪਟਿਆਲਾ 19 ਪੁਜ਼ੀਸ਼ਨਾਂ ਲੈ ਕੇ 5ਵੇਂ ਸਥਾਨ ਅਤੇ ਸਿੱਖਿਆ ਮੰਤਰੀ ਓਪੀ ਸੋਨੀ ਦਾ ਜ਼ਿਲ੍ਹਾ ਅੰਮ੍ਰਿਤਸਰ 9ਵੇਂ ਸਥਾਨ ’ਤੇ ਆਇਆ ਹੈ। ਜਦੋਂਕਿ ਪਠਾਨਕੋਟ ਦਾ ਕੋਈ ਵੀ ਬੱਚਾ ਮੈਰਿਟ ਵਿੱਚ ਆਪਣਾ ਨਾਮ ਦਰਜ ਨਹੀਂ ਕਰਵਾ ਸਕਿਆ ਹੈ।
ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਜ਼ਿਲ੍ਹਾ ਵਾਈਜ਼ ਰੈਂਕਿੰਗ ਵਿੱਚ ਲੁਧਿਆਣਾ 108 ਪੁਜ਼ੀਸ਼ਨਾਂ ਲੈ ਕੇ ਪਹਿਲੇ ਸਥਾਨ ’ਤੇ ਰਿਹਾ ਹੈ ਜਦੋਂ ਕਿ ਜ਼ਿਲ੍ਹਾ ਹੁਸ਼ਿਆਰਪੁਰ ਤੇ ਸ੍ਰੀ ਮੁਕਤਸਰ ਸਾਹਿਬ ਨੇ 26-26 ਪੁਜ਼ੀਸ਼ਨਾਂ ਲੈ ਕੇ ਦੂਜਾ ਅਤੇ ਜ਼ਿਲ੍ਹਾ ਜਲੰਧਰ ਨੇ 25 ਪੁਜ਼ੀਸ਼ਨਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਫਾਜ਼ਿਲਕਾ ਨੇ 22 ਪੁਜ਼ੀਸ਼ਨਾਂ ਨਾਲ ਚੌਥਾ, ਪਟਿਆਲਾ ਨੇ 19 ਪੁਜ਼ੀਸ਼ਨਾਂ ਨਾਲ 5ਵਾਂ, ਸੰਗਰੂਰ ਨੇ 13 ਪੁਜ਼ੀਸ਼ਨਾਂ ਨਾਲ ਛੇਵਾਂ ਸਥਾਨ, ਫਰੀਦਕੋਟ ਨੇ 12 ਪੁਜ਼ੀਸ਼ਨਾਂ ਨਾਲ 7ਵਾਂ ਸਥਾਨ, ਫਿਰੋਜ਼ਪੁਰ ਨੇ 9 ਪੁਜ਼ੀਸ਼ਨਾਂ ਨਾਲ ਅੱਠਵਾਂ ਸਥਾਨ, ਸ੍ਰੀ ਅੰਮ੍ਰਿਤਸਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਨੇ 8-8 ਪੁਜ਼ੀਸ਼ਨਾਂ ਨਾਲ 9ਵਾਂ ਸਥਾਨ, ਗੁਰਦਾਸਪੁਰ ਨੇ 7 ਪੁਜ਼ੀਸ਼ਨਾਂ ਨਾਲ 10ਵਾਂ, ਮੁਹਾਲੀ ਅਤੇ ਬਠਿੰਡਾ ਨੇ 6-6 ਪੁਜ਼ੀਸ਼ਨਾਂ ਨਾਲ 11ਵਾਂ, ਮਾਨਸਾ ਅਤੇ ਤਰਨ ਤਾਰਨ ਨੇ 5-5 ਪੁਜ਼ੀਸ਼ਨਾਂ ਨਾਲ 12ਵਾਂ ਅਤੇ ਕਪੂਰਥਲਾ ਨੇ 4 ਪੁਜ਼ੀਸ਼ਨਾਂ ਲੈ ਕੇ 13ਵਾਂ ਅਤੇ ਮੋਗਾ ਤੇ ਰੂਪਨਗਰ ਨੇ 3-3 ਪੁਜ਼ੀਸ਼ਨਾਂ ਅਤੇ ਬਰਨਾਲਾ ਅਤੇ ਐਸਬੀਐਸ ਨਗਰ ਨੇ 2-2 ਪੁਜ਼ੀਸ਼ਨਾਂ ਲੈ ਕੇ ਕ੍ਰਮਵਾਰ 14ਵਾਂ ਅਤੇ 15ਵਾਂ ਸਥਾਨ ਹਾਸਲ ਕੀਤਾ ਹੈ। ਇਹ ਚਾਰੇ ਜ਼ਿਲ੍ਹੇ ਬਿਲਕੁਲ ਫਾਡੀ ਰਹੇ ਹਨ। ਜਦੋਂਕਿ ਪਠਾਨਕੋਟ ਦਾ ਕੋਈ ਵੀ ਬੱਚਾ ਮੈਰਿਟ ਵਿੱਚ ਨਹੀਂ ਆਇਆ ਹੈ।
ਉਧਰ, ਕਾਮਰਸ ਗਰੁੱਪ ਦੇ ਕੱੁਲ 27,912 ਵਿਦਿਆਰਥੀਆਂ ’ਚੋਂ 25,223 ਪਾਸ ਹੋਏ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 90.37 ਫੀਸਦੀ ਹੈ। ਹਿਊਮੈਨਟੀਜ ਗਰੁੱਪ ਦੇ 1,86,432 ’ਚੋਂ 1,61,086 ਵਿਦਿਆਰਥੀ ਪਾਸ ਹੋਏ ਅਤੇ ਪਾਸ ਪ੍ਰਤੀਸ਼ਤਤਾ 86.40 ਫੀਸਦੀ, ਸਾਇੰਸ ਗਰੁੱਪ ਦੇ 45,725 ਵਿਦਿਆਰਥੀਆਂ ’ਚੋਂ 38,153 ਪਾਸ ਅਤੇ ਪਾਸ ਪ੍ਰਤੀਸ਼ਤਤਾ 83.44 ਫੀਸਦੀ ਰਹੀ। ਮੈਡੀਕਲ ਗਰੁੱਪ ਦੇ 14,268 ਪ੍ਰੀਖਿਆਰਥੀਆਂ ’ਚੋਂ 11,736 ਪਾਸ ਹੋਏ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 82.25 ਫੀਸਦੀ, ਨਾਨ ਮੈਡੀਕਲ ਦੇ 31,457 ਵਿਦਿਆਰਥੀਆਂ ’ਚੋਂ 26,417 ਪਾਸ ਹੋਏ ਹਨ ਤੇ ਪਾਸ ਪ੍ਰਤੀਸ਼ਤਤਾ 83.98 ਫੀਸਦੀ ਰਹੀ। ਇੰਝ ਹੀ ਵੋਕੇਸ਼ਨਲ ਗਰੁੱਪ ਦੇ 9,159 ਪ੍ਰੀਖਿਆਰਥੀਆਂ ’ਚੋਂ 8,177 ਪਾਸ ਹੋਏ। ਜਿਨ੍ਹਾਂ ਪਾਸ ਪ੍ਰਤੀਸ਼ਤਤਾ 89.28 ਫੀਸਦੀ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…