nabaz-e-punjab.com

ਮਿੱਡ ਡੇਅ ਮੀਲ: ਐਸਡੀਐਮ ਸ੍ਰੀਮਤੀ ਬਰਾੜ ਵੱਲੋਂ ਸਰਕਾਰੀ ਸਕੂਲਾਂ ਦੀ ਅਚਨਚੇਤ ਚੈਕਿੰਗ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਜੁਲਾਈ
ਖਰੜ ਦੀ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਮਿੱਡ ਡੇਅ ਮੀਲ ਤਹਿਤ ਦੁਪਹਿਰ ਸਮੇਂ ਦਿੱਤੇ ਜਾਣ ਵਾਲੇ ਖਾਣੇ ਦੀ ਪਰਖ ਕਰਨ ਲਈ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਭੁੱਖੜੀ ਦੀ ਚੈਕਿੰਗ ਦੌਰਾਨ ਚਾਵਲ ਦੇ ਡਰੰਮ ਵਿਚ ਸੁਸਰੀ ਲੱਗੀ ਹੋਈ ਸੀ ਜੋ ਬੱਚਿਆਂ ਦੇ ਖਾਣ ਯੋਗ ਨਹੀ ਸੀ। ਇਸ ਸਕੂਲ ਵਿਚ ਤਿੰਨ ਅਧਿਆਪਕ ਹਨ ਜਿਨ੍ਹਾਂ ਵਿਚੋ ਇੱਕ ਅਧਿਆਪਕ ਛੁੱਟੀ ਸੀ ਪ੍ਰੰਤੂ ਉਸਦੀ ਚੈਕਿੰਗ ਦੌਰਾਨ ਲਿਖਤੀ ਛੁੱਟੀ ਨਹੀ ਮਿਲੀ। ਇੱਕ ਕਮਰੇ ਵਿਚ ਦੋ ਕਲਾਸਾਂ ਲਗਾ ਕੇ 64 ਬੱਚਿਆਂ ਨੂੰ ਪੜਾਇਆ ਜਾ ਰਿਹਾ ਸੀ ਅਤੇ ਇੱਕ ਅਧਿਆਪਕ ਦੀ ਫੋਨ ਸੰਦੇਸ਼ ਤੇ ਛੁੱਟੀ ਸੀ ਪਰ ਲਿਖਤੀ ਤੌਰ ਤੇ ਛੁੱਟੀ ਰਿਕਾਰਡ ਵਿਚ ਮੌਜ਼ੂਦ ਨਹੀਂ ਮਿਲੀ। ਐਸ.ਡੀ.ਐਮ. ਨੇ ਅੱਗੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਰਡਿਆਲਾ ਦੀ ਚੈਕਿੰਗ ਦੌਰਾਨ ਦੇਖਿਆ ਗਿਆ ਕਿ ਸਕੂਲ ਦੀ ਇਮਾਰਤ ਤਰੇੜਾਂ ਆਈਆਂ ਹੋਈਆਂ ਹਨ ਅਤੇ ਵਰਾਂਡੇ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਮੁੱਖ ਅਧਿਆਪਕ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਮਾਰਤ ਦੀ ਮੁਰੰਮਤ ਲਈ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਨੂੰ ਤੁਰੰਤ ਲਿਖਣ। ਸਕੂਲ ਦੀ ਸਫਾਈ ਪੱਖੋ ਵੀ ਪ੍ਰਬੰਧ ਸਹੀ ਨਹੀਂ ਸਨ। ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਦੇ ਆਲੇ ਦੁਆਲੇ ਦੀ ਸਫਾਈ ਦਾ ਮਾੜਾ ਹਾਲਤ ਸੀ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ ਨੂੰ ਲਿਖਿਆ ਕਿ ਉਹ ਸਬੰਧਤ ਪੰਚਾਇਤਾਂ ਨਾਲ ਤਾਲਮੇਲ ਕਰਕੇ ਸਫਾਈ ਕਰਵਾਉਣ। ਦੋਵੇ ਸਕੂਲਾਂ ਵਿਚ ਚੈਕਿੰਗ ਦੌਰਾਨ ਪਾਈਆਂ ਗਈਆਂ ਖਾਮੀਆਂ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੂੰ ਭੇਜ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…