Nabaz-e-punjab.com

ਐਮਆਈਜੀ ਸੁਪਰ ਵੈੱਲਫੇਅਰ ਐਸੋਸੀਏਸ਼ਨ ਸੈਕਟਰ-70 ਵੱਲੋਂ ਸ਼ਹੀਦੀ ਦਿਵਸ ਤੇ ਹੋਲੀ ਨੂੰ ਸਮਰਪਿਤ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਐਮਆਈਜੀ ਸੁਪਰ ਵੈੱਲਫੇਅਰ ਐਸੋਸੀਏਸ਼ਨ ਆਫ਼ ਰੈਜੀਡੈਂਟਸ ਸੈਕਟਰ-70 ਵੱਲੋਂ ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਹੇਠ ਸ਼ਹੀਦ ਏ ਆਜ਼ਮ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਅਤੇ ਹੋਲਾ ਮੁਹੱਲਾ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ। ਇਸ ਮੌਕੇ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਉਦੇਸ਼ਾਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਅੰਗਰੇਜ਼ੀ ਗੁਲਾਮੀ ਦਾ ਜੂਲਾ ਲਾਹੁਣ ਦੇ ਨਾਲ ਨਾਲ ਆਰਿਥਕ ਗੁਲਾਮੀ ਖ਼ਿਲਾਫ਼ ਵੀ ਜੱਦੋ-ਜਹਿਦ ਜਾਰੀ ਰੱਖਣ ਦੀ ਤਾਕੀਦ ਕੀਤੀ ਸੀ।
ਇਸ ਮੌਕੇ ਸੁਰ ਸੰਗਮ ਗਰੁੱਪ ਸੈਕਟਰ-70 ਵੱਲੋਂ ਆਰਕੇ ਗੁਪਤਾ ਦੀ ਅਗਵਾਈ ਵਿੱਚ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਦਾ ਆਗਾਜ਼ ‘ਐ ਮਾਲਕ ਤੇਰੇ ਬੰਦੇ’ ਨਾਲ ਹੋਈ। ਉਪਰੰਤ ਠਾਕੁਰ ਵੀਰ ਸਿੰਘ ਨੇ ‘ਇਤਨੀ ਸ਼ਕਤੀ ਮੁੱਝੇ ਦੇਣਾ ਦਾਤਾ’ ਧਾਰਮਿਕ ਗੀਤ ਪੇਸ਼ ਕੀਤਾ। ਉਪਰੰਤ ਛੋਟੇ ਬੱਚਿਆਂ ਜਸਕਰਨ, ਮੰਨਤ, ਸਰਗੁਣ ਸਿੱਧੂ, ਇਸ਼ੂ, ਪਰੀ 1 ਅਤੇ ਪਰੀ 2, ਮਿਸਟੀ, ਦੀਪ ਤੇ ਸੀਆ ਗੁਪਤਾ ਨੇ ਵੱਖ ਵੱਖ ਗੀਤਾਂ ’ਤੇ ਡਾਂਸ ਪੇਸ਼ ਕੀਤਾ। ਮਾਸਟਰ ਮਨਵੀਰ ਤੇ ਹਰਮਨ ਦੀ ਅਗਵਾਈ ਵਿੱਚ ਭੰਗੜਾ ਪੇਸ਼ ਕੀਤਾ। ਇਸ ਪਿੱਛੋਂ ਸੋਭਾ ਗੌਰੀਆ ਨੇ ‘ਹੋਲੀ ਰੰਗਾਂ ਦਾ ਤਿਉਹਾਰ’, ਆਰ.ਕੇ. ਗੁਪਤਾ ਨੇ ‘ਮੌਸਮ ਭੀਗਾ ਭੀਗਾ’, ਨੀਲਮ ਚੋਪੜਾ ਨੇ ‘ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਹੀਆ’, ਪੁੰਕੇਸ਼ ਕੁਮਾਰ ਨੇ ‘ਖਾਈ ਕੇ ਪਾਨ ਬਨਾਰਸ ਵਾਲਾ’, ਮੀਨਾ ਨੇ ‘ਮਾਲਵੇ ’ਚ ਰਹਿੰਦੀਆਂ ਸ਼ੌਕੀਨ ਨਾਰੀਆਂ’, ਰੇਨੂ ਨੇ ‘ਕੁੜਤੀ ਮੇਰੀ ਸੀਂਟ ਦੀ’ ਚਮਨਦੇਵ ਸ਼ਰਮਾ ਨੇ ‘ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ ਵੇ’, ਸ਼ੁਕਲਾ ਨੇ ਇੱਕ ਗ਼ਜ਼ਲ ਗਾ ਕੇ ਮਾਹੌਲ ਖੁਸ਼ਗਵਾਰ ਬਣਾ ਦਿੱਤਾ। ਮੰਚ ਸੰਚਾਲਕ ਦੀ ਜ਼ਿੰਮੇਵਾਰੀ ਸ੍ਰੀਮਤੀ ਗੁਰਪ੍ਰੀਤ ਭੁੱਲਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸ਼ੇਅਰੋ ਸ਼ਾਇਰੀ ਦੇ ਅੰਦਾਜ਼ ਵਿੱਚ ਨਿਭਾਈ। ਅਖੀਰ ਵਿੱਚ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਰਪੀ ਕੰਬੋਜ, ਆਰਕੇ ਗੁਪਤਾ ਤੇ ਪਰਮੋਦ ਕੁਮਾਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਦਰਸ਼ਨ ਸਿੰਘ ਮਹਿਮੀ, ਅਮਰੀਕ ਸਿੰਘ ਗਿੱਲ, ਸੋਭਾ ਗੌਰੀਆ, ਗੁਰਪ੍ਰੀਤ ਭੁੱਲਰ, ਮਹਾਂਦੇਵ ਸਿੰਘ, ਅਮਰ ਸਿੰਘ ਧਾਲੀਵਾਲ, ਕਰਨਲ ਐਸਐਸ ਡਡਵਾਲ, ਸੁਖਵਿੰਦਰ ਕੌਰ, ਨਿਰਮਲ ਪਠਾਨੀਆਂ, ਡਾ. ਰਾਜਨ, ਗੋਪਾਲ ਕ੍ਰਿਸ਼ਨ, ਦਲਵੀਰ ਸਿੰਘਸਰਬਜੀਤ ਸਿੰਘ ਸੈਣੀ,ਪ੍ਰੋ ਗੁਲਦੀਪ ਸਿੰਘ, ਕੁਲਵੰਤ ਸਿੰਘ, ਐਸ ਐਸ ਵਾਲੀਆ,ਅਰਵਿੰਦਰ ਸਿੰਘ, ਐਮ ਐਸ ਚੌਹਾਨ, ਰਾਜੇਸ ਮਹਾਜਨ, ਵਿਕਰਮ ਸਿੰਘ, ਸੁਖਵਿੰਦਰ ਸਿੰਘ, ਪ੍ਰੋ ਐਸ ਕੇ ਭੱਲਾ,ਡਾ ਗੁਰਮੇਲ ਸਿੰਘ, ਤਰਲੋਚਨ ਦੇਵ, ਨਰਿੰਦਰ ਕੌਰ, ਚਮਨ ਦੇਵ, ਰਜਿੰਦਰ ਕੁਮਾਰਧੂੜੀਆ, ਲਿਵਤਾਰ ਸਿੰਘ, ਕ੍ਰਿਸ਼ਨ ਸ਼ਰਮਾ, ਰਣਜੀਤ ਸ਼ਰਮਾ,ਮਹਿੰਦਰ ਸਿੰਘ ਗਿੱਲ, ਲਵਲੀ ਬਰਾੜ, ਆਰ ਕੇ ਵਰਮਾ, ਕਰਮਜੀਤ ਸਿੰਘ,ਸੰਜੀਵ ਠੁਕਰਾਲ, ਸ਼ਤੀਸ ਕੁਮਾਰ, ਪਰਸੋਤਮ ਸਿੰਘ, ਰਾਜਦੀਪ ਗੋੋਇਲ, ਸੰਜੀਵ ਗੋਇਲ, ਐਸਐਸ ਗਿੱਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ ਮਹਿਲਾ ਪ੍ਰੋਫ਼ੈਸਰਾਂ ਸਮ…