ਜਲੰਧਰ ਦੀ ਫੈਕਟਰੀ ਵਿੱਚ ਚੱਲੀ ਗੋਲੀ, ਪਰਵਾਸੀ ਗੰਭੀਰ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਜਲੰਧਰ, 11 ਜਨਵਰੀ:
ਇੱਥੋਂ ਦੇ ਫੋਕਲ ਪੁਆਇੰਟ ਸਥਿਤ ਐੱਮ. ਕੇ. ਟ੍ਰੇਡਰਜ਼ ਨਾਂ ਦੀ ਫੈਕਟਰੀ ਵਿੱਚ ਅੱਜ ਤੜਕੇ ਸਵੇਰੇ ਗੋਲੀ ਚੱਲ ਗਈ, ਜੋ ਕਿ ਪ੍ਰਵਾਸੀ ਮਜ਼ਦੂਰ ਦੇ ਢਿੱਡ ਵਿੱਚ ਜਾ ਲੱਗੀ। ਇਹ ਸਾਰਾ ਘਟਨਾਕ੍ਰਮ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ। ਜਾਣਕਾਰੀ ਮੁਤਾਬਕ ਫੈਕਟਰੀ ਦੇ ਦਫ਼ਤਰ ਵਿੱਚ ਵਿਕਾਸ ਅਤੇ ਦੀਪਕ ਨਾਂ ਦੇ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰ ਨਾਲ ਕਮਰਿਆਂ ਵਿੱਚ ਸੁੱਤੇ ਪਏ ਸੀ। ਅਚਾਨਕ ਦਫ਼ਤਰ ਦੇ ਸ਼ੀਸ਼ੇ ਵਿੱਚ ਖੜਾਕਾ ਹੋਇਆ। ਆਵਾਜ਼ ਸੁਣਦੇ ਹੀ ਵਿਕਾਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਕੋਈ ਅੰਦਰ ਹੈ ਅਤੇ ਉਸ ਨੇ ਦੀਪਕ ਨੂੰ ਆਵਾਜ਼ ਲਗਾਈ ਤਾਂ ਉਕਤ ਵਿਅਕਤੀ ਭੱਜਣ ਲੱਗਾ। ਵਿਕਾਸ ਨੇ ਉਕਤ ਵਿਅਕਤੀ ਨੂੰ ਚੋਰ ਕਹਿ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਦੀਪਕ ਉੱਥੇ ਪੁੱਜਿਆ ਅਤੇ ਉਸ ਦੀ ਚੋਰ ਨਾਲ ਬਹਿਸ ਸ਼ੁਰੂ ਹੋ ਗਈ ਅਤੇ ਹੱਥੋਪਾਈ ਦੌਰਾਨ ਚੋਰ ਨੇ ਦੀਪਕ ਤੇ ਗੋਲੀ ਚਲਾ ਦਿੱਤੀ, ਜੋ ਕਿ ਦੀਪਕ ਦੇ ਆਰ-ਪਾਰ ਹੋ ਗਈ ਅਤੇ ਚੋਰ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲੀਸ ਨੂੰ ਬੁਲਾਇਆ ਗਿਆ ਅਤੇ ਦੀਪਕ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਦੇ ਚੱਲਦਿਆਂ ਉਸ ਨੂੰ ਨਿਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦੀ ਖਬਰ ਮਿਲਦੇ ਹੀ ਐਸਐਚਓ ਥਾਣਾ-8 ਸੁਖਬੀਰ ਸਿੰਘ, ਏਡੀਸੀਪੀ-1 ਜਸਬੀਰ ਸਿੰਘ, ਡੀਸੀਪੀ ਸੰਦੀਪ ਸ਼ਰਮਾ ਪੁਲੀਸ ਪਾਰਟੀ ਸਮੇਤ ਪੁੱਜੇ। ਪੁਲੀਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈਕ ਕੀਤੀ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਲੱਕੜ ਦੀ ਪੌੜੀ ਉਤਰ ਕੇ ਅੰਦਰ ਦਾਖਲ ਹੋਇਆ ਅਤੇ ਬਹਿਸਬਾਜ਼ੀ ਤੋਂ ਬਾਅਦ ਦੀਪਕ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …