Share on Facebook Share on Twitter Share on Google+ Share on Pinterest Share on Linkedin ਡੇਅਰੀ ਵਿਭਾਗ ਨੇ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਲਾਇਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਘਰਾਂ ਵਿੱਚ ਸਪਲਾਈ ਹੋਏ ਦੁੱਧ ਦੇ 36 ਸੈਂਪਲਾਂ ’ਚੋਂ 9 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 16 ਅਕਤੂਬਰ: ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਲਾਇਨਜ਼ ਕਲੱਬ ਖਰੜ ਸਿਟੀ ਦੇ ਸਹਿਯੋਗ ਨਾਲ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਸਥਾਨਕ ਵਾਰਡ ਨੰਬਰ-21 ਨੇੜੇ ਹਵੇਲੀ ਟਾਵਰ ਖਰੜ ਵਿਖੇ ‘ਦੁੱਧ ਖਪਤਕਾਰ ਜਾਗਰੂਕਤਾ’ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਪੀ.ਡੀ.ਜੀ. ਐਮ.ਜੇ.ਐਫ. ਪ੍ਰੀਤਕੰਵਲ ਸਿੰਘ ਨੇ ਕੀਤਾ। ਡੇਅਰੀ ਟੈਕਨੋਲੋਜਿਸਟ ਦਰਸ਼ਨ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਕੁਲ 36 ਖਪਤਕਾਰਾਂ ਵਲੋਂ ਦੁੱਧ ਦੇ ਸੈਂਪਲ ਲਿਆਂਦੇ ਗਏ ਜਿਨ੍ਹਾਂ ਵਿਚੋ 27 ਨਮੂਨੇ ਮਿਆਰਾਂ ਅਨੁਸਾਰ ਸਹੀ ਪਾਏ ਗਏ ਤੇ 9 ਨਮੂਨਿਆਂ ਵਿਚ ਪਾਣੀ ਦੀ ਮਿਲਾਵਟ ਪਾਈ ਗਈ ਜਿਸਦੀ ਮਿਕਦਾਰ 12 ਤੋਂ 30 ਫੀਸਦੀ ਤੱਕ ਸੀ। ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਸੈਂਪਲ ਵਿਚ ਹਾਨੀਕਾਰਕ ਕੈਮੀਕਲ, ਬਾਹਰੀ ਪਦਾਰਥ ਨਹੀਂ ਪਾਏ ਗਏ। ਇਸ ਕੈਂਪ ਦਾ ਮਕਸਦ ਹੈ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸਦੀ ਮਹੱਤਤਾ, ਸੰਭਾਵਿਤ ਮਿਲਾਵਟਾਂ ਬਾਰੇ ਜਾਣਕਾਰੀ ਦੇਣਾ ਹੈ। ਕੈਂਪ ਵਿਚ ਦੁੱਧ ਦਾ ਸੈਪਲ ਟੈਸਟ ਕਰਨ ਉਪਰੰਤ ਮੁਫਤ ਨਤੀਜ਼ੇ ਦਿੱਤੇ ਗਏ। ਇਸ ਮੌਕੇ ਕਸਮੀਰ ਸਿੰਘ ਡੇਅਰੀ ਇੰਸਪੈਕਟਰ, ਹਰਦੇਵ ਸਿੰਘ, ਗੁਰਦੀਪ ਸਿੰਘ, ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਡਾ. ਕੁਲਵਿੰਦਰ ਸਿੰਘ ਸਰਪੰਚ ਰਕੌਲੀ, ਪ੍ਰੋਜੈਕਟ ਚੇਅਰਮੈਨ ਦਵਿੰਦਰ ਗੁਪਤਾ, ਸੰਜੀਵ ਗਰਗ, ਪੰਕਜ ਚੱਢਾ, ਦਲਜੀਤ ਸਿੰਘ ਸੈਣੀ, ਅਨਿਲ ਸ਼ਰਮਾ, ਰਿੰਕੂ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ