ਮਿਲਕ ਪਲਾਂਟ ਮੁਹਾਲੀ ਆਪਣੇ ਦੁੱਧ ਉਤਪਾਦਕਾਂ ਨੂੰ ਹਰ ਸਾਲ ਵੰਡਦਾ ਹੈ 600 ਕਰੋੜ ਦਾ ਮੁਨਾਫ਼ਾ: ਉਧਮ ਸਿੰਘ

ਅੱਛੀ ਕੁਆਲਟੀ ਦਾ ਦੁੱਧ ਪੈਦਾ ਅਤੇ ਪੈਦਾਵਰ ਵਧਾਉਣ ਸਦਕਾ ਮਿਲਕ ਪਲਾਟ ਮੁਹਾਲੀ ਨੂੰ ਉਤਰੀ ਜ਼ੋਨ ਵਿੱਚ ਮਿਲਿਆ ਪਹਿਲਾਂ ਸਥਾਨ:

ਬਜਹੇੜੀ ਦੁੱਧ ਉਤਪਾਦਕ ਸਭਾ ਦੇ ਮੈਂਬਰਾਂ ਨੂੰ ਵੰਡਿਆ ਮੁਨਾਫ਼ਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਅਕਤੂਬਰ:
ਮਿਲਕ ਪਲਾਂਟ ਮੁਹਾਲੀ ਦੇ ਜਨਰਲ ਮੈਨੇਜ਼ਰ ਊਧਮ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਮੁਹਾਲੀ ਦੇ ਦੁੱਧ ਉਤਪਾਦਕਾਂ ਵੱਲੋਂ ਵਧੀਆ ਕੁਆਲਟੀ ਵਾਲਾ ਦੁੱਧ ਤੇ ਦੁੱਧ ਦੀ ਪੈਦਾਵਾਰ ਵਧਾਉਣ ਸਦਕਾ ਮਿਲਕ ਪਲਾਂਟ ਮੁਹਾਲੀ ਨੂੰ ਉਤੱਰੀ ਭਾਰਤ ਵਿਚ ਪਹਿਲਾ ਐਕਸਲੈਂਸ ਸਥਾਨ ਪ੍ਰਾਪਤ ਹੋਇਆ ਹੈ ਉਹ ਅੱਜ ਦੀ ਬਜਹੇੜੀ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ 25ਵੇਂ ਬੋਨਸ ਵੰਡ ਸਮਾਰੋਹ ਦੌਰਾਨ ਦੁੱਧ ਉਤਪਾਦਕਾਂ ਨੂੰ ਸੰਬੋਧਨ ਕਰ ਰਹ ਸਨ। ਉਨ੍ਹਾਂ ਕਿਹਾ ਕਿ ਮਿਲਕ ਪਲਾਂਟ ਮੁਹਾਲੀ ਵੱਲੋਂ ਹਰ ਸਾਲ ਜਿਲੇ ਦੇ ਆਪਣੇ ਦੁੱਧ ਉਤਪਾਦਕਾਂ ਨੂੰ 600 ਕਰੋੜ ਰੁਪਏ ਦਿੱਤੇ ਜਾਂਦੇ ਹਨ। ਮਿਲਕ ਪਲਾਂਟ 86 ਫੀਸਦੀ ਰਕਮ ਦੁੱਧ ਉਤਪਾਦਕਾਂ ਨੂੰ ਦੇ ਰਿਹਾ ਹੈ। ਬਾਕੀ 14 ਫੀਸਦੀ ਰਕਮ ਬਾਕੀ ਕੰਮਾਂ ’ਤੇ ਖਰਚ ਕੀਤੀ ਜਾਂਦੀ ਹੈ।
ਜਰਨਲ ਮੈਨੇਜ਼ਰ ਨੇ ਕਿਹਾ ਕਿ ਮਿਲਕ ਪਲਾਂਟ ਵਲੋਂ ਦੁੱਧ ਉਤਪਾਦਕਾਂ ਨੂੰ ਹੋਰ ਵੀ ਦੁੱਧ ਦੀ ਕੁਆਲਟੀ ਵਿੱਚ ਸੁਧਾਰ ਕਰਨ ਲਈ ਮਾਹਰ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ। ਮਿਲਕ ਪਲਾਂਟ ਮੁਹਾਲੀ ਦੇ ਮੈਨੇਜ਼ਰ ਦੁੱਧ ਪ੍ਰਾਪਤੀ ਅਨਿਲ ਕੁਮਾਰ ਮਿਸ਼ਰਾ ਨੇ ਕਿਹਾ ਕਿ ਦੁੱਧ ਉਤਪਾਦਕਾਂ ਦੀ ਸਹੂਲਤਾਂ ਲਈ ਜਿਲੇ ਵਿਚ 208 ਬਲਕ ਮਿਲਕ ਬਾਰ ਕੰਮ ਕਰ ਰਹੇ ਹਨ ਅਤੇ 31 ਦਸੰਬਰ ਤੱਕ 30 ਹੋਰ ਮਿਲਕ ਬਾਰ ਖੋਲੇ ਜਾਣਗੇ। ਜ਼ਿਲ੍ਹੇ ਵਿੱਚ 920 ਆਟੋਮੈਟਿਕ ਮਿਲਕ ਕੁਲੈਕਸ਼ਨ ਸੈਂਟਰ ਚਲਾਏ ਜਾ ਰਹੇ ਹਨ ਜਿਥੇ ਕਿ ਦੁੱਧ ਇਕੱਤਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਿਲਕ ਪਲਾਟ ਦੀਆਂ ਜਿੰਨੀਆਂ ਵੀ ਜ਼ਿਲ੍ਹੇ ਵਿੱਚ ਦੁੱਧ ਸਭਾ ਹਨ ਉਨ੍ਹਾਂ ਵਿੱਚ ਪਲਾਸਟਿਕ ਦੀਆਂ ਕੈਨੀਆਂ ਵਿੱਚ ਦੁੱਧ ਲਿਆਉਣ ਤੇ ਪੂਰਨ ਪਾਬੰਦੀ ਹੋਵੇਗੀ। ਸਭਾ ਨੂੰ ਜੋ ਬੋਨਸ ਸਮੇਂ ਸਟੀਲ ਦੀਆਂ ਕੈਨੀਆਂ ਵੰਡੀਆਂ ਜਾਂਦੀਆਂ ਹਨ ਉਨ੍ਹਾਂ ਵਿੱਚ ਦੁੱਧ ਉਤਪਾਦਕ ਦੁੱਧ ਪਾ ਸਕਦੇ ਹਨ।
ਹਲਕਾ ਸਪੁਰਵਾਈਜ਼ਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਸ ਸਭਾ ਨਾਲ 128 ਦੁੱਧ ਉਤਪਾਦਕ ਜੁੜੇ ਹੋਏ ਹਨ ਅਤੇ ਰੋਜ਼ਾਨਾ 1121 ਲੀਟਰ ਦੁੱਧ ਇਕੱਠਾ ਕੀਤਾ ਜਾਂ ਰਿਹਾ ਹੈ। ਇਸ ਸੈਂਟ ਵਿੱਚ ਬਜਹੇੜੀ, ਰੋੜਾ, ਬੀਬੀਪੁਰ, ਸੋਤਲ, ਭਾਗੋਮਾਾਜਰਾ, ਮਦਨਹੇੜੀ ਸੈਂਟਰ ਦਾ ਦੁੱਧ ਵੀ ਇਕੱਤਰ ਕੀਤਾ ਜਾਂਦਾ ਹੈ। ਇਸ ਸਭਾ ਨੂੰ ਸਾਲ 2016-17 ਲਈ 3,37,505 ਰੁਪਏ ਅਤੇ ਸਾਲ 2016 ਵਿੱਚ 81466 ਰੁਪਏ, 2016-17 ਵਿੱਚ ਅਪ੍ਰੈਲ ਤੋਂ ਜੂਨ ਮਹੀਨੇ ਦਾ 98108 ਦਾ ਮੁਨਾਫ ਦੁੱਧ ਉਤਪਾਦਕਾਂ ਨੂੰ ਦਿੱਤਾ ਜਾ ਚੁੱਕਿਆ ਹੈ। ਡਿਪਟੀ ਮੈਨੇਜ਼ਰ ਡਾ. ਪ੍ਰਿਤਪਾਲ ਸਿੰਘ ਨੇ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਸਾਫ਼ ਸੁਥਰਾ ਦੁੱਧ ਪੈਦਾ ਕਰਨ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਮਲਕੀਅਤ ਸਿੰਘ ਖੱਟੜਾ, ਐਮ.ਪੀ.ਏ. ਜਗਵਿੰਦਰ ਸਿੰਘ ਤੇ ਧੀਰਜ਼ ਕੁਮਾਰ, ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ, ਸਕੱਤਰ ਦਰਸ਼ਨ ਕੁਮਾਰ, ਅਸੋਕ ਬਜਹੇੜੀ, ਗੁਰਦੇਵ ਸਿੰਘ ਸਾਬਕਾ ਸਰਪੰਚ, ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਕਮਲਜੀਤ ਸਿੰਘ ਮਾਨ, ਗੁਰਮੀਤ ਸਿੰਘ, ਅਮਨਦੀਪ ਸਿੰਘ ਮਾਨ ਸਮੇਤ ਹੋਰ ਦੁੱਧ ਉਤਪਾਦਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…