Nabaz-e-punjab.com

ਦੁੱਧ ਉਤਪਾਦਕਾਂ ਦਾ ਵਫ਼ਦ ਮਿਲਕਫੈਡ ਪੰਜਾਬ ਦੇ ਚੇਅਰਮੈਨ ਅਤੇ ਐਮਡੀ ਨੂੰ ਮਿਲਿਆ

ਦੁੱਧ ਦੀ ਪੈਦਾਵਾਰ ’ਤੇ ਆਉਂਦੀ ਲਾਗਤ ਨੂੰ ਆਧਾਰ ਬਣਾ ਕੇ ਦੁੱਧ ਦਾ ਭਾਅ ਵਧਾਇਆ ਜਾਵੇ: ਪਰਮਿੰਦਰ ਚਲਾਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਵੇਰਕਾ ਮਿਲਕ ਪਲਾਟ ਮੁਹਾਲੀ ਦੇ ਦੁੱਧ ਉਤਪਾਦਕਾ ਦਾ ਇਕ ਉੱਚ ਪੱਧਰੀ ਵਫ਼ਦ ਐਮਡੀ ਮਿਲਕਫੈਡ ਕਮਲਜੀਤ ਸਿੰਘ ਸੰਘਾ ਅਤੇ ਚੇਅਰਮੈਨ ਯਾਦਵਿੰਦਰ ਸਿੰਘ ਨੂੰ ਮਿਲਿਆ ਅਤੇ ਦੁੱਧ ਦੀ ਪੈਦਾਵਾਰ ’ਤੇ ਆਉਂਦੀ ਲਾਗਤ ਨੂੰ ਆਧਾਰ ਬਣਾ ਕੇ ਦੁੱਧ ਦਾ ਭਾਅ ਵਧਾਇਆ ਜਾਵੇ। ਦੁੱਧ ਉਤਪਾਦਕਾਂ ਵੱਲੋਂ ਮਿਲਕਫੈਡ ਦੇ ਐਮਡੀ ਨੂੰ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਮੱਝ ਅਤੇ ਗਾਂ ਦੇ ਦੁੱਧ ਦਾ ਰੇਟ ਵਧਾਉਣ ਸਬੰਧੀ ਮੱਝ ਦੇ 10 ਫੈਟ ਦਾ ਰੇਟ 80 ਅਤੇ ਗਾਂ ਦੇ 4.0 ਫੈਟ, ਐਸਐਨਐਫ਼ ਫੈਟ ਦਾ ਰੇਟ 45 ਰੁਪਏ ਕੀਤਾ ਜਾਵੇ।
ਇਸ ਮੌਕੇ ਦੁੱਧ ਉਤਪਾਦਕ ਤੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ, ਹਰਮਨ ਸਿੰਘ ਸਹੇੜੀ, ਗੁਰਮੇਲ ਸਿੰਘ ਵਾੜਾ, ਗਿਆਨ ਸਿੰਘ ਧੜਾਕ, ਖੁਸ਼ਵੰਤ ਸਿੰਘ ਮੜੋਲੀ, ਸ਼ਿਗਾਰਾ ਸਿੰਘ ਬੈਸਾ, ਬਲਵੀਰ ਸਿੰਘ, ਸੁਖਦੀਪ ਸਿੰਘ ਮੋਰਿੰਡਾ ਨੇ ਮਿਲਕ ਪਲਾਂਟ ਮੁਹਾਲੀ ਅਧੀਨ ਆਉਂਦੇ ਇਲਾਕੇ ਬੰਦ ਪਏ 151 ਡੇਅਰੀ ਫਾਰਮਾਂ ਦੀ ਸੂਚੀ ਦਿੱਤੀ ਗਈ। ਜਿਨ੍ਹਾਂ ਨੂੰ ਸਰਕਾਰ ਨੇ ਸਵੈ-ਰੁਜ਼ਗਾਰ ਅਧੀਨ ਦੁੱਧ ਦਾ ਕੰਮ ਸ਼ੁਰੂ ਕਰਵਾਇਆ ਸੀ ਪਰ ਘਾਟਾ ਪੈਣ ਕਾਰਨ ਇਨ੍ਹਾਂ ਫਾਰਮਰਾਂ ਨੂੰ ਆਪਣੀਆਂ ਜ਼ਮੀਨਾਂ ਵੇਚ ਬੈਂਕ ਦਾ ਕਰਜ਼ਾ ਉਤਾਰਨਾ ਪਿਆ ਹੈ ਜਾਂ ਫਿਰ ਬੈਂਕ ਦਾ ਕਰਜ਼ਾ ਹੁਣੇ ਵੀ ਖੜ੍ਹਾ ਹੈ।
ਦੁੱਧ ਉਤਪਾਦਕਾਂ ਨੇ ਮੰਗ ਕੀਤੀ ਕਿ ਦੁੱਧ ਦਾ ਰੇਟ ਦੁੱਧ ਦੇ ਆਉਂਦੇ ਖਰਚੇ ਮੁਤਾਬਕ ਦਿੱਤਾ ਜਾਵੇ ਅਤੇ ਇਸ ਸਬੰਧੀ ਇਕ ਕਮੇਟੀ ਬਣਾਈ ਜਾਵੇ ਜੋ ਬੰਦ ਪਏ ਫਾਰਮਾਂ ਦਾ ਵੇਰਵਾ ਇਕੱਠਾ ਕਰੇ ਅਤੇ ਦੁੱਧ ਦੇ ਖਰਚੇ ਮੁਤਾਬਕ ਦੁੱਧ ਦਾ ਰੇਟ ਤਹਿ ਕੀਤਾ ਜਾਵੇ। ਦੁੱਧ ਉਤਪਾਦਕਾਂ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਦੁੱਧ ਦੇ ਬਹੁਤ ਸਾਰੇ ਫਾਰਮ ਬੰਦ ਹੋ ਜਾਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਦੁੱਧ ਦੇ ਰੇਟ ਤੇ ਸਪੋਰਟ ਪ੍ਰਾਇਸ ਦਿੱਤੀ ਜਾਵੇ। ਦੁੱਧ ਉਤਪਾਦਕ ਨੇ ਲਾਵਾਰਸ ਪਸ਼ੂਆਂ ਅਤੇ ਕੁੱਤਿਆਂ ਸਬੰਧੀ ਵੀ ਕੰਟਰੋਲ ਕਰਨ ਦੀ ਮੰਗ ਕੀਤੀ ਗਈ ਅਤੇ ਗੁੱਜਰਾਂ ਵੱਲੋਂ ਸੜਕਾਂ ’ਤੇ ਘਾਹ ਚਰਨ ਲਈ ਖੁੱਲ੍ਹੇ ਛੱਡੇ ਜਾਂਦੇ ਪਸ਼ੂਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…