ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਨੇ ਵਿੱਤੀ ਸਹਾਇਤਾ ਦੇ ਚੈੱਕ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਨੇ ਵੱਖ ਵੱਖ ਹਾਦਸਿਆਂ ਤੋਂ ਪੀੜਤ ਮੈਂਬਰਾਂ ਨੂੰ ਵਿਤੀ ਸਹਾਇਤਾ ਵੰਡੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦਸਿਆ ਕਿ ਸੋਮਾ ਸਿੰਘ, ਕੀਰਤ ਰਾਮ, ਕੂੜਾ ਸਿੰਘ, ਕਾਲਾ ਖੇੜੀ, ਜਸਵੀਰ ਸਿੰਘ, ਜੋਗਾ ਸਿੰਘ, ਸੁਭਾਸ਼ ਕੁਮਾਰ, ਹੀਰਾ ਸਿੰਘ, ਹਰਜੀਤ ਸਿੰਘ, ਕੇਸਰ ਨੂੰ ਹਾਦਸਿਆਂ ਵਿਚ ਜਖਮੀ ਹੋਣ ਕਾਰਨ ਚਾਰ ਚਾਰ ਹਜਾਰ ਰੁਪਏ ਦੇ ਚੈਕ ਦਿਤੇ ਗਏ। ਇਸੇ ਤਰਾਂ ਪਿਆਰਾ ਸਿੰਘ, ਸਿਆਮ ਸਿੰਘ, ਬਲਬੀਰ ਸਿੰਘ, ਕਾਕਾ ਸਿੰਘ ਦੀ ਮੌਤ ਹੋ ਜਾਣ ਤੇ ਉਹਨਾਂ ਦੇ ਪਰਿਵਾਰਾਂ ਨੂੰ ਪੰਦਰਾਂ ਪੰਦਰਾਂ ਹਜਾਰ ਦੇ ਚੈਕ ਦਿਤੇ ਗਏ। ਉਹਨਾਂ ਕਿਹਾ ਕਿ ਭਵਿੱਖ ਵਿਚ ਵੀ ਪੀੜਤਾਂ ਦੀ ਮਦਦ ਜਾਰੀ ਰਹੇਗੀ।
ਇਸ ਮੌਕੇ ਯੂਨੀਅਨ ਦੇ ਚੇਅਰਮੈਨ ਜਸਵੀਰ ਸਿੰਘ ਨਰੈਣਾ, ਕਾਮਰੇਡ ਜੋਰਾ ਸਿੰਘ, ਪ੍ਰਧਾਨ ਅਮਰਜੀਤ ਸਿੰਘ ਲਾਂਡਰਾ, ਸੰਤ ਸਿੰਘ ਕੁਰੜੀ, ਸਤਪਾਲ ਸਿੰਘ ਸਵਾੜਾ, ਪਾਲ ਸਿੰਘ ਗੋਚਰ, ਹਕਾਮ ਸਿੰਘ ਮਨਾਣਾ, ਸਵਰਨ ਸਿੰਘ ਪੈਤਪੁਰ, ਮੇਹਰ ਸਿੰਘ ਪਲਹੇੜੀ, ਮਨਜੀਤ ਸਿੰਘ ਜਗੀਰ ਸਿੰਘ ਕੰਬਾਲਾ, ਸੁਰਿੰਦਰ ਸਿੰਘ, ਹਰਦੀਪ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…