ਮੰਤਰੀ ਤ੍ਰਿਪਤ ਬਾਜਵਾ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਦੋ ਮੁੱਖ ਸਕੀਮਾਂ ਦੀ ਸ਼ੁਰੂਆਤ

ਡਿਜੀਟਲ ਪੇਮੈਂਟ ਮਿਸਨ ਵਿੱਚ ਪੰਜਾਬ ਦੀ ਇੱਕ ਹੋਰ ਪੁਲਾਂਘ, ਜਲ ਸਪਲਾਈ ਬਿੱਲਾਂ ਦੇ ਈ-ਭੁਗਤਾਨ ਦੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਪੰਜਾਬ ਡਿਜੀਟਲ ਪੇਮੈਂਟ ਮਿਸ਼ਨ ਨੂੰ ਲਾਗੂ ਕਰਨ ਵਿਚ ਪਹਿਲੀ ਕਤਾਰ ਵਿੱਚ ਆ ਖੜ੍ਹਾ ਹੋਇਆ ਹੈ, ਸੂਬੇ ਵਿਚ ਜਲ ਸਪਲਾਈ ਬਿਲਾਂ ਦੇ ਈ-ਭੁਗਤਾਨ ਕਰਨ ਲਈ ਇੱਕ ਪ੍ਰੋਜੈਕਟ ਦੀ ਸੁਰੂਆਤ ਕੀਤੀ ਗਈ ਹੈ।ਇਸ ਪ੍ਰੋਜੈਕਟ ਦਾ ਉਦਘਾਟਨ ਸੂਬੇ ਦੇ ਜਲ ਸਪਲਾਈ ਅਤੇ ਸੈਨੀਟੇਸਨ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਇੱਥੇ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਕੀਤਾ ਗਿਆ।
ਇਸ ਮੌਕੇ ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਘੱਟੋ ਘੱਟ ਖਰਚੇ ਵਿਚ ਵੱਧ ਤੋਂ ਵੱਧ ਵਧੀਆ ਸੇਵਵਾਂ ਪ੍ਰਦਾਨ ਕਰਨ ਲਈ ਸੁਹਿਰਦ ਯਤਨ ਕਰ ਰਹੀ ਹੈ। ਇਸ ਨਵੀਨਤਮ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਹਿਲੇ ਪੜ੍ਹਾ ਦੌਰਾਨ ਮੁਹਾਲੀ ਸ਼ਹਿਰ ਵਿੱਚ ਪਾਣੀ ਦੇ ਬਿਲਾਂ ਦੀ ਆਨਲਾਈਨ ਪੇਮੈਂਟ ਦੀ ਵਿਵਸਥਾ ਕੀਤੀ ਗਈ ਹੈ। ਇਸ ਸਹੂਲਤ ਦੇ ਲਾਗੂ ਹੋਣ ਨਾਲ ਖਪਤਕਾਰ ਆਪਣੇ ਬਿਲਾਂ ਦਾ ਭੁਗਤਾਨ ਵਿਭਾਗ ਦੀ ਵੈਬਸਾਈਟ http://pbdwss.gov.in ਤੇ ਜਾਕੇ ਜਾਂ ਨੈਟ-ਬੈਂਕਿੰਗ/ਡੈਬਿਟ ਕਾਰਡ/ਕਰੈਡਿਟ ਕਾਰਡ/ਐਨ.ਈ.ਐਫ.ਟੀ/ਆਰ.ਟੀ.ਜੀ.ਐਸ ਰਾਹੀਂ ਕਰ ਸਕਦੇ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਇਹ ਪ੍ਰੋਜੈਕਟ ਐਕਸਿਸ ਬੈਂਕ ਦੇ ਸਹਿਯੋਗ ਨਾਲ ਅਰੰਭ ਕੀਤਾ ਗਿਆ ਹੈ।
ਸ੍ਰੀ ਬਾਜਵਾ ਨੇ ਅੱਗੇ ਦੱਸਦਿਆਂ ਕਿਹਾ ਕਿ ਖਪਤਕਾਰਾਂ ਨੂੰ ਜਲ ਸਪਲਾਈ ਤੇ ਸੀਵਰੇਜ ਦੇ ਬਿਲਾਂ ਦੀ ਰਾਸੀ ਸਬੰਧੀ ਅਤੇ ਭੁਗਤਾਨ ਕਰਨ ਦੀ ਆਖਰੀ ਮਿਤੀ ਬਾਰੇ ਜਾਣਕਾਰੀ ਮੋਬਾਇਲ ਸੰਦੇਸ਼ (ਐਸਐਮਐਸ) ਰਾਹੀਂ ਭੇਜੀ ਜਾਇਆ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਮੁਹਾਲੀ ਸ਼ਹਿਰ ਵਿਚ ਸਫਲਤਾ ਤੋਂ ਬਾਅਦ ਜਲਦੀ ਹੀ ਸੂਬੇ ਦੇ ਹੋਰ ਚਾਰ ਸਹਿਰਾਂ ਫਰੀਦਕੋਟ, ਮੁਕਤਸਰ,ਫਤਿਹਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਹੋਰ ਪੇਂਡੂ ਖੇਤਰਾਂ ਵਿੱਚ ਸੁਰੂ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਤ੍ਰਿਪਤ ਬਾਜਵਾ ਨੇ ਜਲ ਸਪਲਾਈ ਕੁਨੈਕਸ਼ਨਾ ਦਾ ਇੱਕ ਮੁਸਤ ਨਿਪਟਾਰਾ ਸਕੀਮ ਦਾ ਆਗਾਜ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ ਉਪਭੋਗਤਾ ਜਿੰਨਾਂ ਦੇੇ ਜਲ ਸਪਲਾਈ ਬਿਲਾਂ ਦੇ ਬਕਾਏ 2000 ਰੁਪਏ ਤੱਕ ਹਨ, ਆਪਣੇ ਬਕਾਏ ਨੂੰ ਕੇਵਲ ਅਸਲ ਖਰਚੇ ਦੇ ਕੇ ਨਿਪਟਾਰਾ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਕੀਮ ਅਨੁਸਾਰ ਸਾਰੇ ਜੁਰਮਾਨੇ ਅਤੇ ਲੇਟ ਪੇਮੈਂਟ ਦੀ ਵੀ ਛੋਟ ਦਿੱਤੀ ਗਈ ਹੈ ਅਤੇ ਖਪਤਕਾਰ ਨੂੰ ਕੇਵਲ ਅਸਲ ਖਰਚੇ (ਐਕਚੁਅਲ ਚਾਰਜਿਜ) ਦਾ ਭੁਗਤਾਨ ਹੀ ਕਰਨਾ ਹੋਵੇਗਾ।
ਇਸ ਮੌਕੇ ਜਲ ਸਪਲਾਈ ਮੰਤਰੀ ਨੇ ਗੈਰ-ਕਾਨੂੰਨੀ ਤੌਰ ਤੇ ਚੱਲ ਰਹੇ ਕੁਨੈਕਸਨਾਂ ਨੂੰ ਨਿਯਮਿਤ ਕਰਨ ਲਈ ਇੱਕ ਹੋਰ ਸਕੀਮ ਦੀ ਸੁਰੂਆਤ ਵੀ ਕੀਤੀ ਜਿਸ ਤਹਿਤ ਸਿਰਫ ਇੱਕ ਵਾਰ 1000 ਰੁਪÎਏ ਅਦਾ ਕਰਕੇ ਕੁਨੈਕਸਨ ਨੂੰ ਨਿਯਮਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਦਾ ਲਾਭ 28 ਫਰਵਰੀ 2018 ਤੱਕ ਲਿਆ ਜਾ ਸਕਦਾ ਹੈ। ਇਸ ਮੌਕੇ ਮੌਜੂਦ ਪਤਵੰਤਿਆਂ ਵਿੱਚ ਬਲਬੀਰ ਸਿੰਘ ਸਿੱਧੂ ਸਥਾਨਕ ਵਿਧਾਇਕ, ਸ੍ਰੀ ਜਸਪ੍ਰੀਤ ਤਲਵਾਰ ਸਕੱਤਰ ਜਲ ਸਪਲਾਈ ਤੇ ਸੈਨੀਟੇਸਨ, ਸ੍ਰੀ ਅਸਵਨੀ ਕੁਮਾਰ ਡਾਇਰੈਕਟਰ ਜਲ ਸਪਲਾਈ ਤੇ ਸੈਨੀਟੇਸਨ, ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਡਿਪਟੀ ਕਮਿਸ਼ਨਰ, ਸ੍ਰੀ ਗੁਰਦਰਸਨ ਸਿੰਘ ਬਾਹੀਆ ਓ.ਐਸ.ਡੀ ਜਲ ਸਪਲਾਈ ਮੰਤਰੀ, ਮੀਨਾਕਸੀ ਸਰਮਾ ਡਾਇਰੈਕਟਰ ਜਲ ਸਪਲਾਈ,, ਸ੍ਰੀ ਮੁਹੰਮਦ ਇਸਫਾਕ ਡਾਇਰੈਕਟਰ ਸੈਨੀਟੇਸਨ, ਸ੍ਰੀ ਐਸ.ਕੇ ਜੈਨ, ਚੀਫ ਇੰਜਨੀਅਰ, ਸ੍ਰੀ ਗੁਰਪ੍ਰੀਤ ਸਿੰਘ ਚੀਫ ਇੰਜਨੀਅਰ ਅਤੇ ਸ੍ਰੀ ਅਵਤਾਰ ਸਿੰਘ ਚੀਫ ਇੰਜਨੀਅਰ ਵੀ ਸ਼ਾਮਿਲ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…