nabaz-e-punjab.com

ਬਾਰ੍ਹਵੀਂ ਦੀ ਕਿਤਾਬ ਵਿਵਾਦ: ਬਾਦਲ ਦਲ ਦਾ ਗੁੰਮਰਾਹਕੁਨ ਪ੍ਰਚਾਰ ਮੰਦਭਾਗਾ: ਬਡਹੇੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ (1920) ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਕਿ ਉਹ ਬਾਦਲ ਦਲ ਦੀ ਬੇਤੁਕੀ ਬਿਆਨਬਾਜ਼ੀ ਅਤੇ ਬਾਰ੍ਹਵੀਂ ਕਲਾਸ ਦੇ ਸਿਲੇਬਸ ਵਿੱਚੋਂ ਗੁਰੂ ਸਾਹਿਬਾਨ ਦਾ ਇਤਿਹਾਸ ਹਟਾਉਣ ਦੀ ਮੰਗ ਨੂੰ ਸਿਰਫ ਆਪਣੇ ਸਿੱਖ ਕੌਮ ਅੰਦਰ ਖੁਰੇ ਅਧਾਰ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਮੁੱਦਾ ਵੱਜੋਂ ਉਭਾਰ ਕੇ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕੇਵਲ ਤੇ ਕੇਵਲ ਆਪਣੇ ਇਸ ਮੁੱਦੇ ਨੂੰ ਸਿੱਖ ਕੌਮ ਨੂੰ ਜੋ ਬਾਦਲਕਿਆਂ ਤੋਂ ਦੂਰੀ ਬਣਾ ਕੇ ਚੱਲ ਰਹੀ ਹੈ ਮੁੜ ਇਸ ਨੂੰ ‘ਸੰਜੀਵਨੀ ਬੂਟੀ’ ਬਣਾ ਕੇ ਆਪਣੀ ਚਮੜੀ ਬਚਾਉਣ ਲਈ ਵਰਤਣਾ ਚਾਹੁੰਦੈ।
ਇਥੇ ਇਹ ਵਰਨਣਯੋਗ ਹੈ ਕਿ ਬਾਦਲ ਪਰਿਵਾਰ ਨੇ ਭਾਜਪਾ ਅਤੇ ਜਨਸੰਘੀਆਂ ਦੀ ਖੁਸ਼ ਨਸੂਸੀ ਹਾਸਲ ਕਰਨ ਲਈ ਹਮੇਸ਼ਾ ਆਪਣੇ ਹਿੱਤਾਂ ਲਈ ਸਿੱਖ ਧਰਮ ਦੀ ਦੀ ਵਿਲੱਖਣਤਾ ਨੂੰ ਰਲਗੱਡ ਕਰਨ ਦੀਆਂ ਕਾਰਵਾਈਆਂ ਵਿੱਚ ਸ਼ਾਮਲ ਹੈ ਸਿੱਖ ਕੌਮ ਬਾਦਲ ਪਰਿਵਾਰ ਨੂੰ ਅਲਵਿਦਾ ਆਖ ਦੇਣ ਦੇ ਰੌਂਅ ਵਿੱਚ ਹੈ ਅਤੇ ਬਾਦਲਕਿਆਂ ਦੀਆਂ ਚਾਲਾਂ ਅਤੇ ਕਮਜ਼ੋਰੀਆਂ ਨੂੰ ਸਮਝ ਚੁੱਕੀ ਹੈ। ਜਿਸ ਦੀ ਬਾਦਲ ਪਰਿਵਾਰ ਨੂੰ ਭਿਣਕ ਪੈ ਗਈ ਹੈ ਅਤੇ ਬਾਦਲਕਿਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਕਿਤੇ ਸਿੱਖ ਕੌਮ ਉਹਨਾਂ ਦੇ ਤੱਪੜ ਹੀ ਨਾ ਰੋਲ਼ ਦੇਵੇ।
ਬਾਦਲ ਵਿਰੋਧੀ ਧਿਰਾਂ ਇੱਕ ਪਲੇਟ ਫਾਰਮ ਤਿਆਰ ਕਰਨ ਵਿੱਚ ਜੁਟੀਆਂ ਹੋਈਆਂ ਹਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣ ਲਈ ਬਾਦਲ ਪਰਿਵਾਰ ਨੂੰ ਹਰ ਮੁੱਦੇ ’ਤੇ ਘੇਰਨ ਦੀ ਤਿਆਰੀ ਵਿੱਚ ਹਨ। ਸ੍ਰੀ ਬਡਹੇੜੀ ਨੇ ਬਦਨੌਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਇਹਨਾਂ ਦੀਆਂ ਬੇਤੁਕੀਆਂ ਗੱਲਾਂ ਵੱਲ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ ਇਹ ਸਿਰਫ਼ ਸਮਾਂ ਬਰਬਾਦ ਕਰਨ ਤੋਂ ਸਵਾਇ ਹੋਰ ਕੁੱਝ ਵੀ ਨਹੀਂ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…