ਮਿਸ਼ਨ-2017: ਪੰਜਾਬ ਵਿੱਚ ਤੀਜੇ ਦਿਨ 21 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ

ਭੁਲੱਥ ਤੋਂ ਆਪ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਾਗਜ ਕੀਤੇ ਦਾਖ਼ਲ, ਹੁਣ ਤੱਕ ਕੁੱਲ 51 ਨਾਮਜ਼ਦਗੀਆਂ ਹੋਈਆਂ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਜਨਵਰੀ:
ਪੰਜਾਬ ਵਿਧਾਨ ਸਭਾ ਦੀਆਂ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ ਅੱਜ 21 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਅੱਜ ਦਾਖ਼ਲ ਕੀਤੀਆਂ 21 ਨਾਮਜ਼ਦਗੀਆਂ ਨੂੰ ਮਿਲਾ ਕੇ ਹੁਣ ਤੱਕ ਕੁੱਲ 51 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ 11 ਤੇ 12 ਜਨਵਰੀ ਨੂੰ ਦੋ ਦਿਨਾਂ ਵਿੱਚ ਕੁੱਲ 30 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਸਨ। ਇਹ ਜਾਣਕਾਰੀ ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਬਿਆਨ ਰਾਹੀਂ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਬਠਿੰਡਾ ਸ਼ਹਿਰੀ ਤੋਂ ਸਤੀਸ਼ ਕੁਮਾਰ (ਆਜ਼ਾਦ), ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ (ਆਜ਼ਾਦ) ਤੇ ਜਸਵੰਤ ਸਿੰਘ (ਆਈਐਨਡੀਪੀ), ਅਬੋਹਰ ਤੋਂ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ (ਦੋਵੇਂ ਆਜ਼ਾਦ), ਸਰਦੂਲਗੜ੍ਹ ਤੋਂ ਜਸਵੀਰ ਸਿੰਘ (ਬਸਪਾ), ਗਿੱਲ (ਲੁਧਿਆਣਾ) ਤੋਂ ਦਰਸ਼ਨ ਸਿੰਘ ਸ਼ਿਵਾਲਿਕ ਤੇ ਸ੍ਰੀਮਤੀ ਪਰਮਜੀਤ ਕੌਰ (ਦੋਵੇਂ ਅਕਾਲੀ ਦਲ), ਗਿੱਦੜਬਾਹਾ ਤੋਂ ਸ੍ਰੀਮਤੀ ਅੰਮ੍ਰਿਤਾ ਸਿੰਘ (ਕਵਰਿੰਗ ਉਮੀਦਵਾਰ) (ਕਾਂਗਰਸ), ਮੁਕਤਸਰ ਤੋਂ ਰਾਜੇਸ਼ ਗਰਗ (ਅਪਣਾ ਪੰਜਾਬ ਪਾਰਟੀ), ਅੰਮ੍ਰਿਤਸਰ ਪੂਰਬੀ ਤੋਂ ਤਰਸੇਮ ਸਿੰਘ (ਬਸਪਾ), ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਤੇ ਮਹਿਤਾਬ ਸਿੰਘ (ਆਮ ਆਦਮੀ ਪਾਰਟੀ), ਫਰੀਦਕੋਟ ਤੋਂ ਸ੍ਰੀਮਤੀ ਰਵਿੰਦਰ ਪਾਲ ਕੌਰ (ਡੈਮੋਕ੍ਰੇਟਿਕ ਸਮਾਜ ਪਾਰਟੀ), ਜ਼ੀਰਾ ਤੋਂ ਕੁਲਬੀਰ ਸਿੰਘ ਤੇ ਇੰਦਰਜੀਤ ਸਿੰਘ (ਕਵਰਿੰਗ ਉਮੀਦਵਾਰ) (ਦੋਵੇਂ ਕਾਂਗਰਸ), ਫਿਰੋਜ਼ਪੁਰ ਸਿਟੀ ਤੋਂ ਰਾਕੇਸ਼ ਕੁਮਾਰ (ਬਸਪਾ), ਫਿਰੋਜ਼ਪੁਰ ਦਿਹਾਤੀ ਤੋਂ ਜੋਗਿੰਦਰ ਸਿੰਘ ਜਿੰਦੂ (ਅਕਾਲੀ ਦਲ), ਗੁਰੂ ਹਰ ਸਹਾਏ ਤੋਂ ਮਨੋਜ ਕੁਮਾਰ ਮੌਂਗ (ਆਜ਼ਾਦ), ਲਹਿਰਾਗਾਗਾ ਤੋਂ ਰਾਮ ਦਾਸ (ਬਸਪਾ) ਅਤੇ ਸਨੌਰ ਤੋਂ ਗੁਰਪ੍ਰੀਤ ਸਿੰਘ (ਭਾਰਤੀ ਲੋਕਤੰਤਰ ਪਾਰਟੀ) ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਆਪ ਆਗੂ ਸੁਖਪਾਲ ਸਿੰਘ ਖਹਿਰਾ

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…