Nabaz-e-punjab.com

ਮਿਸ਼ਨ ਸ਼ਤ-ਪ੍ਰਤੀਸ਼ਤ: ਸਿੱਖਿਆ ਸਕੱਤਰ ਨੇ ਬਠਿੰਡਾ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ

ਮਿਹਨਤੀ ਅਧਿਆਪਕ ਤੇ ਸਕੂਲ ਮੁਖੀ ਤਨਦੇਹੀ ਨਾਲ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ’ਚ ਜੁਟੇ: ਸਕੱਤਰ

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਨਵੀਂ ਦਾਖ਼ਲਾ ਮੁਹਿੰਮ ਨੂੰ ਬੂਰ ਪਾਉਣਗੇ

ਅੰਕੜਾ ਵਿਸ਼ਲੇਸ਼ਣ ਅਤੇ ਸੁਖਮ ਯੋਜਨਾਬੰਦੀ ਬਣੇਗੀ ਸ਼ਾਨਦਾਰ ਨਤੀਜਿਆਂ ਦਾ ਆਧਾਰ

ਨਬਜ਼-ਏ-ਪੰਜਾਬ ਬਿਊਰੋ, ਬਠਿੰਡਾ\ਮੁਹਾਲੀ, 4 ਫਰਵਰੀ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਸਾਲਾਨਾ ਨਤੀਜਿਆਂ ਵਿੱਚ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦਾ ਬੋਰਡ ਦਾ ਨਤੀਜਾ ਬਿਹਤਰੀਨ ਲਿਆਉਣ ਲਈ ਮਿਸ਼ਨ ਸ਼ਤ-ਪਝਤੀਸ਼ਤ ਤਹਿਤ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਵਾਧੂ ਜਮਾਤਾਂ ਲਗਾਈਆਂ ਜਾ ਰਹੀਆਂ ਹਨ. ਸਕੂਲ ਮੁਖੀਆਂ ਵੱਲੋਂ ਅੰਕੜਾ ਵਿਸ਼ਲੇਸ਼ਣ ਦੇ ਅਨੁਸਾਰ ਸੁਖਮ ਯੋਜਨਾਬੰਦੀ ਤਿਆਰ ਕਰਕੇ ਅਤੇ ਵਿਦਿਆਰਥੀ ਕੇਂਦਰਿਤ ਪਹੁੰਚ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ. ਮਿਹਨਤੀ ਅਧਿਆਪਕਾਂ ਵੱਲੋਂ ਤਨਦੇਹੀ ਨਾਲ ਕਾਰਜ ਕੀਤਾ ਜਾ ਰਿਹਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਿੰਨੀ ਸਕੱਤਰੇਤ ਬਠਿੰਡਾ ਵਿਖੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਮਿਸ਼ਨ ਸ਼ਤ-ਪ੍ਰਤੀਸ਼ਤ ਸਬੰਧੀ ਆਯੋਜਿਤ ਮੀਟਿੰਗ ਵਿੱਚ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਛੁੱਟੀ ਵਾਲੇ ਦਿਨ ਵੀ ਲਗਾਈਆਂ ਜਾ ਰਹੀਆਂ ਵਾਧੂ ਜਮਾਤਾਂ ਨਾਲ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਵਿੱਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਸਕੂਲ ਮੁਖੀਆਂ ਵੱਲੋਂ ਮਾਪਿਆਂ ਨਾਲ ਵੀ ਵਿਦਿਆਰਥੀਆਂ ਦੇ ਘਰੇਲੂ ਸਮਾਂ ਸਾਰਣੀ ਤੇ ਧਿਆਨ ਦਿੱਤਾ ਜਾ ਰਿਹਾ ਹੈ. ਸਰਕਾਰੀ ਸਕੂਲਾਂ ਵਿੱਚ ਈ-ਕੰਟੈਂਟ ਨਾਲ ਵਿਦਿਆਰਥੀਆਂ ਦੀ ਦੁਹਰਾਈ ਵਧੀਆ ਢੰਗ ਨਾਲ ਕਰਵਾਈ ਜਾ ਰਹੀ ਹੈ. ਇਸਦੇ ਨਾਲ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਾਡਲ ਟੈਸਟ ਪੇਪਰਾਂ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਵਿਭਾਗ ਵੱਲੋਂ ਲਗਾਤਾਰ ਜ਼ਿਲ੍ਹਿਆਂ ਵਿੱਚ ਜਾ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਨਾਲ ਨਵੇਂ ਨਿਯੁਕਤ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ ਬਹੁਤ ਜਿਆਦਾ ਫਾਇਦਾ ਮਿਲ ਰਿਹਾ ਹੈ ਕਿਉਂਕਿ ਤਜ਼ਰਬੇਕਾਰ ਸਕੂਲ ਮੁਖੀਆਂ ਵੱਲੋਂ ਸਾਂਝੀਆਂ ਚੰਗੀਆਂ ਪੈਝਕਟਿਸਜ ਨੂੰ ਸਮੂਹ ਸਕੂਲ ਮੁਖੀਆਂ ਦੇ ਸਨਮੁੱਖ ਸਾਂਝਾ ਕੀਤਾ ਜਾਂਦਾ ਹੈ. ਸਕੂਲ ਮੁਖੀਆਂ ਦੁਆਰਾ ਕੀਤੇ ਜਾਣ ਵਾਲੇ ਅੰਕੜਾ ਵਿਸ਼ਲੇਸ਼ਣ ਨਾਲ ਵਿਦਿਆਰਥੀਆਂ ਦੇ ਮਜ਼ਬੂਤ ਪੱਖਾਂ ਬਾਰੇ ਜਾਣਕਾਰੀ ਮਿਲਣ ਨਾਲ ਵਧੀਆ ਤਿਆਰੀ ਕਰਵਾਈ ਜਾ ਰਹੀ ਹੈ.
ਸਿੱਖਿਆ ਸਕੱਤਰ ਨੇ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਦਾਖ਼ਲਾ ਮੁਹਿੰਮ ਲਈ ਵਿਸ਼ੇਸ਼ ਉਪਰਾਲੇ ਕਰਨ, ਸਕੂਲਾਂ ਵਿੱਚ ਬੁੱਕ ਬੈਂਕ ਨੂੰ ਸੁਚਾਰੂ ਢੰਗ ਨਾਲ ਚਲਾਉਣ, ਵਿਦਿਆਰਥੀਆਂ ਨੂੰ ਪੰਜਾਬੀ ਅਤੇ ਹੋਰ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰਵਾਉਣ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸੁੰਦਰ ਲਿਖਤ ਵੱਲ ਉਚੇਚਾ ਧਿਆਨ ਦੇਣ, ਨੈਤਿਕ ਕਦਰਾਂ-ਕੀਮਤਾਂ ਉਜਾਗਰ ਕਰਕੇ ਚੰਗੇ ਨਾਗਰਿਕ ਬਨਾਉਣ ਅਤੇ ਸਮਾਰਟ ਕਲਾਸਰੂਮ ਟੈਕਨਾਲੋਜੀ ਨੂੰ ਵਰਤ ਕੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਵਿੱਚ ਸੁਧਾਰ ਲਿਆਉਣ ਤੇ ਜੋਰ ਦਿੱਤਾ।
ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਐੱਸਸੀਈਆਰਟੀ ਨੇ ਬਠਿੰਡਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਘਰੇਲੂ ਪ੍ਰੀਖਿਆਵਾਂ ਦਾ ਅੰਕੜਾ ਵਿਸ਼ਲੇਸ਼ਣ ਕਰਕੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਦੀਪ ਸਿੰਘ ਤੱਗੜ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਐਲੀ. ਸਿੱਖਿਆ), ਸ਼ਿਵਪਾਲ ਗੋਇਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਪ੍ਰਾਇਮਰੀ ਸਿੱਖਿਆ), ਬਲਜੀਤ ਸਿੰਘ ਸੰਦੋਹਾ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਪ੍ਰਾਇਮਰੀ ਸਿੱਖਿਆ), ਭੁਪਿੰਦਰ ਕੌਰ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਸੈਕੰਡਰੀ ਸਿੱਖਿਆ), ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਸੈਕੰਡਰੀ ਸਿੱਖਿਆ), ਸਤਿੰਦਰਪਾਲ ਕੌਰ ਪ੍ਰਿੰਸੀਪਲ ਡਾਇਟ ਦਿਉਣ, ਪ੍ਰੇਮ ਮਿੱਤਲ ਟੀਮ ਇੰਚਾਰਜ਼ ਸਿੱਖਿਆ ਜ਼ਿਲ੍ਹਾ ਸੁਧਾਰ ਟੀਮ, ਬਲਕਰਨ ਸਿੰਘ ਟੀਮ, ਹਰਵੀਰ ਸਿੰਘ, ਲਖਵੀਰ ਸਿੰਘ, ਹਰਭਜਨ ਸਿੰਘ ਡੀਐੱਮ ਹਿਸਾਬ, ਬਾਲ ਕ੍ਰਿਸ਼ਨ ਡੀਐੱਮ ਵਿਸ਼ਾ ਅੰਗਰੇਜ਼ੀ ਅਤੇ ਸੋਸ਼ਲ ਸਾਇੰਸ, ਹਰਸਿਮਰਨ ਸਿੰਘ ਡੀ. ਐੱਮ. ਵਿਸ਼ਾ ਸਾਇੰਸ ਅਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…