Share on Facebook Share on Twitter Share on Google+ Share on Pinterest Share on Linkedin ਮਿਸ਼ਨ ਫਤਿਹ: ਸਿਹਤ ਮੰਤਰੀ ਸਿੱਧੂ ਨੇ 50 ਬਿਸਤਰਿਆਂ ਵਾਲੇ ਜੱਚਾ-ਬੱਚਾ ਸੰਭਾਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸਿਹਤ ਮੰਤਰੀ ਸਿੱਧੂ ਵੱਲੋਂ ਕਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਮਲਕੀਤ ਸਿੰਘ ਸੈਣੀ\ਜੋਤੀ ਸਿੰਗਲਾ ਨਬਜ਼-ਏ-ਪੰਜਾਬ ਬਿਊਰੋ, ਖਰੜ\ਮੁਹਾਲੀ, 7 ਜੂਨ: ਮਿਸ਼ਨ ਫਤਿਹ ਦੇ ਉਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ, ਕੋਰੋਨਾ ਵਾਇਰਸ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਲਈ ਢੁੱਕਵੀਆਂ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਿਵਲ ਹਸਪਤਾਲ ਖਰੜ ਦੇ ਕੰਪਲੈਕਸ ਵਿਚ ਇਕ ਜੱਚਾ-ਬੱਚਾ ਸੰਭਾਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੰਤਰੀ ਨੇ ਕਿਹਾ ਕਿ ਇਹ ਇੱਕ 50 ਬਿਸਤਰਿਆਂ ਵਾਲਾ ਹਸਪਤਾਲ ਹੋਵੇਗਾ ਅਤੇ ਜਿਸ ਦੀ ਲਾਗਤ 10 ਕਰੋੜ ਰੁਪਏ ਹੋਵੇਗੀ। ਉਹਨਾਂ ਅੱਗੇ ਦੱਸਿਆ ਕਿ ਹਸਪਤਾਲ ਵਿਚ ਆਧੁਨਿਕ ਉਪਕਰਣ ਅਤੇ ਰਜਿਸਟ੍ਰੇਸ਼ਨ, 4 ਓਪੀਡੀਜ਼, ਪਰਿਵਾਰ ਨਿਯੋਜਨ ਕਮਰਾ, ਡਾਇਗਨੋਸਟਿਕ ਵਿਭਾਗ ਜਿਵੇਂ ਕਿ ਅਲਟਰਾਸਾਊਂਡ, ਈਸੀਜੀ, ਟੀਕਾਕਰਨ, ਡਰੈਸਿੰਗ/ਇੰਜੈਕਸ਼ਨ ਰੂਮ ਅਤੇ ਗਰਾਊਂਡ ਫਲੋਰ ਤੇ ਫਾਰਮੇਸੀ ਹੋਵੇਗੀ, ਜਦੋਂ ਕਿ ਪਹਿਲੀ ਮੰਜ਼ਲ ‘ਤੇ 2 ਆਪ੍ਰੇਸ਼ਨ ਥੀਏਟਰ, 2 ਡਿਲਿਵਰੀ ਰੂਮ, ਨਰਸਰੀ, ਪ੍ਰੀ ਡਿਲੀਵਰੀ, ਰਿਕਵਰੀ ਵਾਰਡ, ਡਾਕਟਰ ਕਮਰਾ, ਨਰਸ ਰੂਮ, ਚੇਂਜਿੰਗ ਰੂਮ ਅਤੇ ਆਸ਼ਾ ਕਮਰਾ ਹੋਣਗੇ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚਿਆਂ ਲਈ ਐਸ ਐਨ ਸੀ ਯੂ ਏਰੀਆ, 28 ਬੈੱਡਾਂ ਵਾਲਾ ਵਾਰਡ, ਨਰਸਿੰਗ ਸਟੇਸ਼ਨ, ਬੇਬੀ ਫੀਡ ਏਰੀਆ, 2 ਨਿੱਜੀ ਕਮਰੇ, ਲਿਫਟ ਨੰਬਰ 2, ਹਰ ਮੰਜ਼ਲ ‘ਤੇ ਵਾਸ਼ਰੂਮ, ਪੌੜੀਆਂ ਅਤੇ ਸਬ ਸਟੇਸ਼ਨ ਦੂਜੀ ਮੰਜ਼ਲ ’ਤੇ ਹੋਣਗੇ। ਉਨ੍ਹਾਂ ਕਿਹਾ ਕਿ ਐਸਡੀਐਚ ਦਸੂਹਾ (ਜ਼ਿਲ੍ਹਾ ਹੁਸ਼ਿਆਰਪੁਰ), ਸਮਾਣਾ, ਰਾਜਪੁਰਾ (ਪਟਿਆਲਾ), ਖੰਨਾ (ਲੁਧਿਆਣਾ), ਨਕੋਦਰ (ਜਲੰਧਰ) ਅਤੇ ਪਠਾਨਕੋਟ ਵਿੱਚ ਨਵੇਂ ਬਣੇ 30 ਬਿਸਤਰਿਆਂ ਵਾਲੇ ਐਮਸੀਐਚ ਹਸਪਤਾਲ ਅਗਲੇ ਮਹੀਨੇ ਤੱਕ ਮੁਕੰਮਲ ਤੌਰ ’ਤੇ ਚਾਲੂ ਕਰ ਦਿੱਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸਿਹਤ ਵਿਭਾਗ ਦੇ ਪ੍ਰੋਟੋਕਾਲ ਅਨੁਸਾਰ ਸਿਹਤ ਸਬੰਧੀ ਸਾਵਧਾਨੀਆਂ ਅਪਣਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਐਸਡੀਐਮ ਹਿਮਾਂਸ਼ੂ ਜੈਨ, ਸਿਵਲ ਸਰਜਨ ਡਾ. ਮਨਜੀਤ ਸਿੰਘ, ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ, ਡੀਐਸਪੀ ਪਾਲ ਸਿੰਘ, ਕੌਂਸਲਰ ਕਮਲ ਕਿਸ਼ੋਰ ਸ਼ਰਮਾ, ਯੂਥ ਆਗੂ ਯਾਦਵਿੰਦਰ ਸਿੰਘ ਕੰਗ, ਅਮਰੀਕ ਸਿੰਘ ਹੈਪੀ, ਮਹਿਲਾ ਵਿੰਗ ਦੀ ਪ੍ਰਧਾਨ ਸਵਰਨਜੀਤ ਕੌਰ, ਤੇਜਾ ਸਿੰਘ ਜੰਡੂ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ