Nabaz-e-punjab.com

ਮਿਸ਼ਨ ਤੰਦਰੁਸਤ ਪੰਜਾਬ: ਡੇਅਰੀ ਵਿਭਾਗ ਵੱਲੋਂ ਇਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਡੇਅਰੀ ਵਿਭਾਗ ਪੰਜਾਬ ਵੱਲੋਂ ਡਿਪਟੀ ਡਾਇਰੈਕਟਰ ਕੁਲਦੀਪ ਸਿੰਘ ਜੱਸੋਵਾਲ ਦੀ ਅਗਵਾਈ ਹੇਠ ਇੱਥੋਂ ਦੇ ਨਜ਼ਦੀਕੀ ਪਿੰਡ ਕੁਰੜੀ ਵਿੱਚ ਇਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਵਿੱਚ 120 ਦੇ ਕਰੀਬ ਇਲਾਕੇ ਦੇ ਦੁੱਧ ਉਤਪਾਦਕਾਂ ਨੇ ਭਾਗ ਲਿਆ। ਕੈਂਪ ਦਾ ਉਦੇਸ਼ ਦੁੱਧ ਉਤਪਾਦਕਾਂ ਨੂੰ ਡੇਅਰੀ ਧੰਦੇ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਡੇਅਰੀ ਇੰਸਪੈਕਟਰ ਸੇਵਾ ਸਿੰਘ ਨੇ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਕੀਮਾਂ ਸਬੰਧੀ ਤੇ ਇਨਫਰਮੇਸ਼ਨ ਐਕਟ 2005 ਸਬੰਧੀ ਜਾਣਕਾਰੀ ਦਿੱਤੀ।
ਡੇਅਰੀ ਵਿਕਾਸ ਇੰਸਪੈਕਟਰ ਚਤਾਮਲੀ ਹਰਪ੍ਰੀਤ ਸਿੰਘ ਨੇ ਕਾਮਯਾਬ ਡੇਅਰੀ ਫਾਰਮਿੰਗ ਦੇ ਨੁਕਤੇ, ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਖੁਰਾਕ ਦਾ ਪ੍ਰਬੰਧ ਅਤੇ ਆਮ ਬਿਮਾਰੀਆਂ ਤੋਂ ਬਚਾਅ ਲਈ ਜ਼ਰੂਰੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਬਾਗਬਾਨੀ ਵਿਕਾਸ ਅਫਸਰ ਡਾ. ਵੈਸ਼ਾਲੀ ਨੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਦੱਸਿਆ। ਕੈਂਪ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫ਼ਸਰ ਡਾ. ਬੁੱਧ ਇੰਦਰਜੀਤ ਸਿੰਘ ਨੇ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਸਬੰਧੀ, ਕ੍ਰਿਸ਼ੀ ਵਿਗਿਆਨ ਕੇਂਦਰ ਕੁਰਾਲੀ ਵੱਲੋਂ ਪਹੁੰਚੇ ਡਾਕਟਰ ਸ਼ਸ਼ੀਪਾਲ ਨੇ ਪਸ਼ੂਆਂ ਨੂੰ ਮਲੱ੍ਹਪ ਰਹਿਤ ਕਰਨ, ਸਮੇਂ ਸਮੇਂ ’ਤੇ ਗਲ ਘੋਟੂ ਦੇ ਟੀਕਾਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਵੇਰਕ ਮਿਲਕ ਪਲਾਂਟ ਦੇ ਡਿਪਟੀ ਮੈਨੇਜਰ ਖ਼ਰੀਦ ਦਰਸ਼ਨ ਸਿੰਘ ਨੇ ਮਿਲਕਫੈੱਡ ਦੀਆਂ ਗਤੀਵਿਧੀਆਂ ਅਤੇ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਮੱਛੀ ਪਾਲਣ ਅਫ਼ਸਰ ਜਗਦੀਪ ਕੌਰ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਖੇਤੀਬਾੜੀ ਵਿਭਾਗ ਤੋਂ ਆਏ ਬੀਟੀਐਮ ਜਗਦੀਪ ਸਿੰਘ ਨੇ ਆਤਮਾ ਸਕੀਮਾਂ ਬਾਰੇ ਜਾਗਰੂਕ ਕੀਤਾ। ਡੀਡੀਐਮ ਨਾਬਾਰਡ ਸੰਜੀਵ ਸ਼ਰਮਾ ਨੇ ਭਾਰਤ ਸਰਕਾਰ ਦੀ ਡੀਈਡੀਐਸ ਸਕੀਮ ਸਬੰਧੀ ਡੇਅਰੀ ਫਾਰਮਰਾਂ ਨੂੰ ਜਾਗਰੂਕ ਕੀਤਾ। ਕੈਂਪ ਦੀ ਸਫਲਤਾ ਲਈ ਛੱਜਾ ਸਿੰਘ ਸਰਪੰਚ ਕੁਰੜੀ ਨੇ ਪੂਰਾ ਸਹਿਯੋਗ ਦਿੱਤਾ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਕੈਂਪ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੋਹਣ ਸਿੰਘ ਬਠਲਾਣਾ, ਸਰਪੰਚ ਮਨਫੂਲ ਸਿੰਘ ਬੜੀ, ਕਰਮਜੀਤ ਸਿੰਘ ਬਠਲਾਣਾ, ਰਣਧੀਰ ਸਿੰਘ ਸੇਖਨ ਮਾਜਰਾ, ਮੰਗਲ ਸਿੰਘ ਸਿਆਊ, ਮੋਹਣ ਸਿੰਘ ਨੰਬਰਦਾਰ ਸਿਆਊ ਅਤੇ ਬਲਾਕ ਸਮਿਤੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬੜੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…