Share on Facebook Share on Twitter Share on Google+ Share on Pinterest Share on Linkedin ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਪੰਜ ਜਣਿਆਂ ਨੂੰ ਕੀਤਾ ਵਾਰਸਾਂ ਸਪੁਰਦ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਜੂਨ: ਸਥਾਨਕ ਸ਼ਹਿਰ ਦੀ ਹੱਦ ਅੰਦਰ ਲਵਾਰਸ਼ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵੱਲੋਂ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਦੀ ਅਗਵਾਈ ਅਤੇ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਦੇਖ ਰੇਖ ਵਿਚ ਚੱਲ ਰਹੀ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਪ੍ਰਬੰਧਕਾਂ ਵੱਲੋਂ ਪੰਜ ਲਵਾਰਸ਼ ਲੋਕਾਂ ਨੂੰ ਵਾਰਸਾਂ ਦੇ ਸਪੁਰਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਖੁਸ਼ਬੂ ਕੁਮਾਰੀ 18 ਨੌਜੁਆਨ ਅਪਾਹਿਜ ਲੜਕੀ ਨੂੰ ਸਮਾਜ ਦਰਦੀ ਸੱਜਣਾਂ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਪ੍ਰਭ ਆਸਰਾ’ ਦਾਖਲ ਕਰਵਾਇਆ ਗਿਆ ਸੀ, ਜਿਸ ਨੂੰ ਲੈਣ ਲਈ ਉਸ ਦੇ ਨਜ਼ਦੀਕੀ ਰਿਸਤੇਦਾਰ ‘ਪ੍ਰਭ ਆਸਰਾ’ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਮਾਨਸਿਕ ਤੌਰ ਪ੍ਰੇਸ਼ਾਨ ਹੋਣ ਕਾਰਨ ਖੁਸ਼ਬੂ ਕੁਮਾਰੀ ਛੇ ਮਹੀਨੇ ਪਹਿਲਾਂ ਘਰ ਤੋਂ ਅਚਾਨਕ ਲਾਪਤਾ ਹੋ ਗਈ ਸੀ ਜਿਸ ਸਬੰਧੀ ਪ੍ਰਬੰਧਕਾਂ ਵੱਲੋਂ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਇਸੇ ਤਰ੍ਹਾਂ ਕੋਹਿਨੂਰ ਬੇਗਮ 35 ਸਾਲਾ ਅੌਰਤ ਨੂੰ ਲੁਧਿਆਣਾ ਪੁਲਿਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ ਜਿਸ ਦੇ ਵਾਰਸਾਂ ਨਾਲ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਫੋਨ ਰਾਂਹੀ ਸੰਰਪਕ ਕੀਤਾ ਗਿਆ ਜਿਸ ਉਪਰੰਤ ਉਸਦਾ ਪਤੀ ਮੁਖਤਾਰ ਹੁਸੈਨ ਪੱਛਮੀ ਬੰਗਾਲ ਤੋਂ ਉਸਨੂੰ ਲੈਣ ਲਈ ਪਹੁੰਚਿਆ ਉਸ ਨੇ ਦੱਸਿਆ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਣ ਕਾਰਨ ਉਸ ਦੀ ਪਤਨੀ ਲਗਭਗ ਇੱਕ ਸਾਲ ਪਹਿਲਾਂ ਘਰ ਤੋਂ ਬਗੈਰ ਦੱਸੇ ਕਿਧਰੇ ਚਲੀ ਗਈ ਸੀ ਜਿਸ ਸਬੰਧੀ ਉਨ੍ਹਾਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਸੀ । ਇਸੇ ਤਰ੍ਹਾਂ ਜੋਤੀ ਨਾਮਕ ਬੱਚੀ ਜਿਸ ਨੂੰ ਅੱਖਾਂ ਤੋਂ ਵਿਖਾਈ ਨਹੀਂ ਸੀ ਦਿੰਦਾ ਇਸ ਬੱਚੀ ਨੂੰ ਬਾਲ ਵਿਕਾਸ ਵਿਭਾਗ ਪੰਚਕੂਲਾ ਵੱਲੋਂ ਸੰਸਥਾ ਵਿਚ ਡੇਢ ਕੁ ਮਹੀਨੇ ਪਹਿਲਾਂ ਦਾਖਲ ਕਰਵਾਇਆ ਗਿਆ ਸੀ ਜੋ ਕਿ ਪ੍ਰਸ਼ਾਸਨ ਨੂੰ ਮਨਸਾ ਦੇਵੀ ਮੰਦਿਰ ਵਿਖੇ ਭੀਖ ਮੰਗਦੀ ਮਿਲੀ ਸੀ ਲੜਕੀ ਨੂੰ ਉਸਦੀ ਮਾਤਾ ਦੇ ਸਪੁਰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਕਮਲਾ 72 ਸਾਲਾ ਬਜ਼ੁਰਗ ਅੌਰਤ ਜਿਸ ਨੂੰ ਸਿਵਲ ਹਸਪਤਾਲ ਰੋਪੜ ਦੇ ਪ੍ਰਬੰਧਕਾਂ ਵੱਲੋਂ ਸੰਸਥਾ ਵਿਖੇ ਪਹੁੰਚਾਇਆ ਗਿਆ ਸੀ ਜਿਸ ਨੂੰ ਮਿਸ਼ਨ ਮਿਲਾਪ ਤਹਿਤ ਲੈਣ ਲਈ ਪਹੁੰਚੀ ਉਸਦੀ ਬੇਟੀ ਸੀਤਾ ਦੇਵੀ ਨੇ ਦੱਸਿਆ ਕਿ ਉਸ ਦੀ ਮਾਤਾ ਨਾਲਾਗੜ੍ਹ ਤੋਂ ਆਪਣੇ ਘਰ ਜਿਲ੍ਹਾ ਸੋਲਨ ਲਈ ਰਵਾਨਾ ਹੋਈ ਸੀ ਤੇ ਘਰ ਨਹੀਂ ਪਹੁੰਚੀ। ਜਿਸ ਸਬੰਧੀ ਮਿਸ਼ਨ ਮਿਲਾਪ ਤਹਿਤ ਪ੍ਰਬੰਧਕਾਂ ਨੇ ਉਸ ਨੂੰ ਫੋਨ ਤੇ ਮਾਤਾ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਮਹੇਸ ਚੰਦ 62 ਸਾਲਾ ਬਜ਼ੁਰਗ ਨੂੰ ਛੇ ਕੁ ਮਹੀਨੇ ਪਹਿਲਾ ਮੋਹਾਲੀ ਪ੍ਰਸ਼ਾਸਨ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ ਜਿਸ ਨੂੰ ਉਸਦੇ ਭਰਾ ਬਿੱਲੂ ਰਾਮ ਵਾਸੀ ਮੇਵਾਤ ਹਰਿਆਣਾ ਦੇ ਸਪੁਰਦ ਕਰ ਦਿੱਤਾ ਗਿਆ। ਇਸ ਮੌਕੇ ਆਪਣਿਆਂ ਨੂੰ ਲੈਣ ਲਈ ਸੰਸਥਾ ਪਹੁੰਚੇ ਵਾਰਸ਼ਾਂ ਨੇ ‘ਪ੍ਰਭ ਆਸਰਾ’ ਸੰਸਥਾ ਦੇ ਪ੍ਰਬੰਧਕਾਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਵਾਰਸਾਂ ਦੇ ਕਾਗਜਾਂ ਦੀ ਜਾਂਚ ਉਪਰੰਤ ਲਵਾਰਸ਼ ਪ੍ਰਾਣੀਆਂ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ