Nabaz-e-punjab.com

ਵਿਧਾਇਕ ਬਲਬੀਰ ਸਿੱਧੂ ਹਾਸੋਹੀਣੇ ਬਿਆਨ ਦੇਣ ਦੇ ਆਦੀ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪਿਛਲੇ ਡੇਢ ਦਹਾਕੇ ਤੋਂ ਮੁਹਾਲੀ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਹੁਣ ਵੀ ਕਾਂਗਰਸ ਸਰਕਾਰ ਦੇ ਵਿੱਚ ਹਨ ਅਤੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ ਪ੍ਰੰਤੂ ਹੁਣ ਜਦੋਂ ਵੋਟਾਂ ਪਾਉਣ ਅਤੇ ਨਵੀਂ ਸਰਕਾਰ ਨੂੰ ਚੁਣਨ ਦਾ ਅਮਲ ਪੂਰਾ ਹੋ ਚੁੱਕਾ ਹੈ ਤਾਂ ਵੀ ਉਹ ਹਾਸੋਹੀਣੇ ਬਿਆਨ ਦਾਗ ਰਹੇ ਹਨ।
ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਇਹ ਕਹਿ ਰਹੇ ਹਨ ਕਿ ਜੇਕਰ ਸਰਕਾਰ ਨੌਜਵਾਨਾਂ ਨੂੰ ਸਹੂਲਤਾਂ ਦੇਵੇ ਅਤੇ ਬੇਰੁਜ਼ਗਾਰੀ ਦੂਰ ਕਰੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਨੌਕਰੀਆਂ ਲਈ ਧੱਕੇ ਨਾ ਖਾਣੇ ਪੈਣ ਜਦੋਂਕਿ ਉਹ (ਸਿੱਧੂ) ਖ਼ੁਦ ਪੰਜਾਬ ਕੈਬਨਿਟ ਦਾ ਹਿੱਸਾ ਸਨ ਤਾਂ ਉਦੋਂ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਡੱਕਾ ਨਹੀਂ ਤੋੜਿਆ।
ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਸਿਹਤ ਮੰਤਰੀ ਹੁੰਦਿਆਂ ਪੰਜਾਬ ਤਾਂ ਕੀ ਬਲਕਿ ਮੁਹਾਲੀ ਹਲਕੇ ਨੂੰ ਵੀ ਸਿਹਤ ਸੇਵਾਵਾਂ ਦੇ ਪੱਖੋਂ ਕੋਈ ਨਵਾਂ ਪ੍ਰਾਜੈਕਟ ਨਹੀਂ ਲਿਆ ਸਕੇ ਤਾਂ ਹੁਣ ਅਜਿਹੇ ਵਿੱਚ ਸਿੱਧੂ ਨੂੰ ਸਿਹਤ ਸੇਵਾਵਾਂ ਦੀ ਚਿੰਤਾ ਕਿਉੱ ਸਤਾਉਣ ਲੱਗ ਪਈ ਹੈ। ਉਹਨਾਂ ਕਿਹਾ ਕਿ ਬਤੌਰ ਮੇਅਰ ਉਨ੍ਹਾਂ ਨੇ ਜਿਹੜੇ ਕਾਰਜਾਂ ਦੇ ਸਬੰਧੀ ਮਤੇ ਪਾਸ ਕੀਤੇ ਗਏ ਸਨ, ਉਨ੍ਹਾਂ ਕੰਮਾਂ ਦੇ ਪੂਰੇ ਹੁੰਦਿਆਂ ਹੀ ਬਲਬੀਰ ਸਿੱਧੂ ਆਪਣੀ ਚੌਂਕੜੀ ਸਮੇਤ ਉਦਘਾਟਨ ਕਰਨ ਲਈ ਪੁੱਜ ਜਾਂਦੇ ਹਨ ਅਤੇ ਆਖ ਦਿੰਦੇ ਹਨ ਕਿ ਇਹ ਕੰਮ ਵੀ ਉਨ੍ਹਾਂ ਨੇ ਕਰਵਾਇਆ ਹੈ, ਇਹ ਕੰਮ ਵੀ ਉਨ੍ਹਾਂ ਨੇ ਕਰਵਾਏ ਹਨ, ਜਦਕਿ ਮੁਹਾਲੀ ਹਲਕੇ ਦੇ ਲੋਕ ਇਸ ਗੱਲ ਤੋਂ ਭਲੀ-ਭਾਂਤ ਵਾਕਿਫ਼ ਹਨ ਕਿ ਬਲਬੀਰ ਸਿੱਧੂ ਨੇ ਹਲਕੇ ਭਰ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵੱਲ ਧਕੇਲਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ, ਨਾ ਹੀ ਹਲਕੇ ਦਾ ਸਰਬਪੱਖੀ ਵਿਕਾਸ ਕਰਨ ਦੇ ਵੱਲ ਹੀ ਕੋਈ ਕਦਮ ਵਧਾਇਆ।
ਕੁਲਵੰਤ ਸਿੰਘ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ ਮੁਹਾਲੀ ਹਲਕੇ ਭਰ ਵਿਚ ਅਧੂਰੇ ਪਏ ਕੰਮਾਂ ਨੂੰ ਬਿਨਾਂ ਦੇਰੀ ਪੂਰਾ ਕੀਤਾ ਜਾਵੇਗਾ ਅਤੇ ਨਵੀਆਂ ਸਹੂਲਤਾਂ ਨਾਲ ਸਬੰਧਤ ਪ੍ਰੋਜੈਕਟ ਲੋਕਾਂ ਦੀ ਸਹੂਲਤ ਦੇ ਲਈ ਅਤੇ ਰੋਜ਼ਮੱਰਾ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਲਿਆਂਦੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…