nabaz-e-punjab.com

ਵਿਧਾਇਕ ਬਲਬੀਰ ਸਿੱਧੂ ਨੇ ਨੇਚਰ ਪਾਰਕ ਵਿੱਚ ਲਗਵਾਈ ਨਗਰ ਨਿਗਮ ਅਧਿਕਾਰੀਆਂ ਦੀ ਦੌੜ

ਪਾਰਕ ਵਿਚਲੀਆਂ ਖਾਮੀਆਂ ਦੂਰ ਕਰਨ ਦੀ ਹਦਾਇਤ ਦਿੱਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਹਲਕਾ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਸਵੇਰੇ 6 ਵਜੇ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨੇਚਰ ਪਾਰਕ ਵਿਖੇ ਸੱਦ ਕੇ ਉੱਥੋ ਦਾ ਦੌਰਾ ਕਰਵਾਇਆ ਅਤੇ ਨਿਗਮ ਅਧਿਕਾਰੀਆਂ ਨੂੰ ਪਾਰਕ ਵਿੱਚ ਚਾਰ ਚੁਫੇਰੇ ਘੁੰਮਾ ਕੇ ਪਾਰਕ ਵਿਚਲੀਆਂ ਕਮੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸ੍ਰੀ ਸਿੱਧੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਪਾਰਕ ਵਿੱਚ ਲੋੜੀਂਦੀ ਮੁਰੰਮਤ ਅਤੇ ਰੱਖ ਰਖਾਓ ਦੇ ਕੰਮਾਂ ਦੇ ਨਾਲ ਨਾਲ ਦੌੜਾਕਾਂ ਲਈ ਬਣੇ ਟਰੈਕ ਵਿੱਚ ਮੋਟਾ ਰੇਤਾ ਪਾਇਆ ਜਾਵੇ, ਵੱਖ ਵੱਖ ਬੈਲਟਾਂ ਬਣਾ ਕੇ ਉਥੇ ਫਲਦਾਰ ਪੌਦੇ ਲਗਾਏ ਜਾਣ ਤਾਂ ਉਹਨਾਂ ਰੁੱਖਾਂ ਉਪਰ ਆ ਕੇ ਪੰਛੀ ਆਪਣੇ ਆਲ੍ਹਣੇ ਪਾਉਣ, ਪਾਰਕ ਵਿਚ ਓਪਨ ਜਿੰਮ ਬਣਾਇਆ ਜਾਵੇ, ਪਾਰਕ ਦੇ ਅੰਬ ਸਾਹਿਬ ਵਾਲੇ ਪਾਸੇ ਵਾੜ ਲਗਾਈ ਜਾਵੇ, ਪਾਰਕ ਵਿਚ ਪੈਨਟਰੀ ਸ਼ਾਪ ਖੋਲੀ ਜਾਵੇ, ਜਿਸ ਉਪਰ ਖਾਣ ਪੀਣ ਦਾ ਸਮਾਨ ਮਿਲਦਾ ਹੋਵੇ। ਪੀਣ ਲਈ ਆਰਓ ਸਿਸਟਮ ਲਗਾਇਆ ਜਾਵੇ। ਇਸ ਮੌਕੇ ਮੌਜੂਦ ਨਿਗਮ ਅਧਿਕਾਰੀਆਂ ਨੇ ਸ੍ਰੀ ਸਿੱਧੂ ਨੂੰ ਭਰੋਸਾ ਦਿਤਾ ਕਿ ਉਹਨਾਂ ਵੱਲੋਂ ਦਸੇ ਗਏ ਕੰਮ ਜਲਦੀ ਹੀ ਪੂਰੇ ਕਰ ਲਏ ਜਾਣਗੇ। ਇਸ ਮੌਕੇ ਨਗਰ ਨਿਗਮ ਦੇ ਐਕਸੀਅਨ ਸ੍ਰੀ ਹਰਪਾਲ ਸਿੰਘ, ਐਸਡੀਓ ਸੁਖਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…