nabaz-e-punjab.com

ਆਪ ਵਿਧਾਇਕ ਕੰਵਰ ਸੰਧੂ ਵੱਲੋਂ ਕੁਰਾਲੀ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਲਈ ਲਾਇਆ ਦਰਬਾਰ ਫਲਾਪ ਸ਼ੋਅ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਜੁਲਾਈ
ਹਲਕਾ ਖਰੜ ਤੋਂ ਵਿਧਾਇਕ ਕੰਵਰਪਾਲ ਸੰਧੂ ਨੇ ਕੁਰਾਲੀ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਮਿਊਨਿਟੀ ਸੈਂਟਰ ਨੇੜੇ ਨਗਰ ਕੌਂਸਲ ਦਫਤਰ ਵਿਖੇ ਪਹੁੰਚੇ ਜਿਥੇ ਆਮ ਲੋਕਾਂ ਦੀ ਘਾਟ ਕਾਰਨ ਲਗਾਇਆ ਲੋਕ ਦਰਬਾਰ ਫਲਾਪ ਸ਼ੋਅ ਬਣ ਗਿਆ। ਇਸ ਮੌਕੇ ਵਿਧਾਇਕ ਸੰਧੂ ਨੇ ਲੋਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸੁਣੀਆਂ ਜਿਨ੍ਹਾਂ ਵਿਚ ਕੁਝ ਗਿਣਤੀ ਦੇ ਲੋਕਾਂ ਨੇ ਆਪਣੀਆਂ ਸਮਸਿਆਵਾਂ ਦੱਸੀਆਂ ਜਦਕਿ ਸਭ ਤੋਂ ਅਹਿਮ ਪੀਣ ਵਾਲੇ ਪਾਣੀ ਦੀ ਸਮੱਸਿਆ ਵਿਧਾਇਕ ਸਾਹਮਣੇ ਲਿਆਉਣ ਲਈ ਕੋਈ ਨਹੀਂ ਪਹੁੰਚਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਲੋਕ ਦਰਬਾਰ ਦੌਰਾਨ ਆਮ ਲੋਕ ਨਹੀਂ ਪਹੁੰਚੇ ਅਤੇ ਇਹ ਸ਼ੋਅ ਫਲਾਪ ਹੋ ਗਿਆ।
ਇਸ ਦੌਰਾਨ ਵਿਧਾਇਕ ਸੰਧੂ ਕੋਲ ਜਿਹੜੀਆਂ ਸਮੱਸਿਆਵਾਂ ਆਈਆਂ ਉਨ੍ਹਾਂ ਨੇ ਉਨ੍ਹਾਂ ਸਮੱਸਿਆਵਾਂ ਨੂੰ ਲਿਖਤ ਨੋਟ ਕਰਕੇ ਹੱਲ ਕਰਨ ਦਾ ਭਰੋਸ਼ਾ ਦਿੱਤਾ। ਇਸ ਦੌਰਾਨ ਜਿਆਦਾ ਗਿਣਤੀ ‘ਆਪ’ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਦੀ ਸੀ ਜਦਕਿ ਕੁਝ ਵਲੰਟੀਅਰ ਖਰੜ ਅਤੇ ਨੇੜਲੇ ਪਿੰਡਾਂ ਤੋਂ ਵੀ ਪਹੁੰਚੇ ਹੋਏ ਸਨ ਮੀਟਿੰਗ ਵਿਚ ਆਮ ਲੋਕ ਕੇਵਲ 15 ਕੁ ਹੀ ਸੀ। ਇਸ ਦੌਰਾਨ ਪੱਤਰਕਾਰਾਂ ਵੱਲੋਂ ਇਲਾਕੇ ਵਿੱਚ ਹੋ ਰਹੇ ਨਾਜਾਇਜ਼ ਕੰਮਾਂ ਬਾਰੇ ਜਦੋਂ ਸੁਆਲ ਕੀਤਾ ਤਾਂ ਉਹ ਵਾਸਾ ਵੱਟ ਗਏ ਅਤੇ ਕਿਹਾ ਕਿ ਅੱਜ ਦੀ ਮੀਟਿੰਗ ਕੇਵਲ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਰੱਖੀ ਗਈ ਹੈ ਜਦੋਂ ਕਿ ਮੀਟਿੰਗ ਵਿੱਚ ਗਿਣਤੀ ਦੀਆਂ ਹੀ ਸਮੱਸਿਆਵਾਂ ਆਈਆਂ। ਜਿਸ ਤੋਂ ਵਿਧਾਇਕ ਸੰਧੂ ਖ਼ੁਦ ਪਹਿਲਾਂ ਹੀ ਜਾਣੂ ਹਨ।
ਇਸ ਦੌਰਾਨ ‘ਆਪ’ ਵੱਲੋਂ ਲੋਕਾਂ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਲੋਕ ਨਾ ਪਹੁੰਚਣ ਕਾਰਨ ਕੁਰਸੀਆਂ ਖਾਲੀ ਪਈਆਂ ਸਨ ਜਦਕਿ ‘ਆਪ’ ਦੇ ਆਗੂਆਂ ਵੱਲੋਂ ਲੋਕਾਂ ਦੀ ਵੱਧ ਆਮਦ ਲਈ ਹੋਰ ਵਾਧੂ ਕੁਰਸੀਆਂ ਵੀ ਮੀਟਿੰਗ ਹਾਲ ਦੇ ਬਾਹਰ ਰੱਖੀਆਂ ਸਨ ਜੋ ਕਿ ਰੱਖੀਆਂ ਹੀ ਰਹਿ ਗਈਆਂ। ਇਸ ਮੌਕੇ ਹਰੀਸ਼ ਕੌਸ਼ਲ ਸਰਕਲ ਇੰਚਾਰਜ, ਗੁਰਪ੍ਰੀਤ ਸਿੰਘ ਜਿੰਮੀ, ਹੇਮਰਾਜ ਸ਼ਰਮਾ, ਰਵੀ ਕੁਮਾਰ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਜੰਟੀ, ਜੱਗੀ ਕਾਦੀਮਾਜਰਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…