ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਚੁੱਕਿਆ ਨਾਜਾਇਜ਼ ਕਲੋਨੀਆਂ ਦਾ ਮੁੱਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਨਾਜਾਇਜ਼ ਕਲੋਨੀਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਜਦੋਂ 30-35 ਸਾਲ ਤੋਂ ਸ਼ਹਿਰੀਕਰਨ ਸ਼ੁਰੂ ਹੋਇਆ, ਉਦੋਂ ਲੋਕਾਂ ਨੇ ਪਿੰਡ ਤੋਂ ਸ਼ਹਿਰਾਂ ਵੱਲ ਆਉਣਾ ਸ਼ੁਰੂ ਕੀਤਾ, ਉਸ ਵੇਲੇ ਸਰਕਾਰ ਕੋਲ ਅਜਿਹੀ ਕੋਈ ਨੀਤੀ ਨਹੀਂ ਸੀ ਕਿ ਜੋ ਲੋਕ ਸ਼ਹਿਰਾਂ ਵੱਲ ਆ ਰਹੇ ਹਨ ਉਨ੍ਹਾਂ ਦੇ ਵਧੀਆ ਰਹਿਣ-ਸਹਿਣ ਲਈ ਘਰ ਬਣਾਏ ਜਾਣ. ਪਿਛਲੇ 30 ਸਾਲਾਂ ਤੋਂ ਕਿਸੇ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਜਿਸਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਵਿੱਚ ਨਜਾਇਜ਼ ਕਲੋਨੀਆਂ ਦੀ ਭਰਮਾਰ ਹੋ ਗਈ ਹੈ, ਜਿਸ ’ਤੇ ਸਰਕਾਰ ਨੂੰ ਸਖ਼ਤੀ ਨਾਲ ਠੱਲ੍ਹ ਪਾਉਣੀ ਚਾਹੀਦੀ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ 22 ਸਾਲਾਂ ਵਿੱਚ 20,000 ਏਕੜ ਜ਼ਮੀਨ ਅਪਰੁਵਡ ਜਾਂ ਐਕਵਾਇਰ ਕੀਤੀ ਗਈ, ਜੇਕਰ ਨਾਜਾਇਜ਼ ਕਲੋਨੀਆਂ ਨਾ ਹੁੰਦੀਆਂ ਤਾਂ ਇਹ ਜ਼ਮੀਨ 40,000 ਏਕੜ ਹੁੰਦੀ, ਇਸਦਾ ਮਾੜਾ ਅਸਰ ਸਰਕਾਰ ਅਤੇ ਸਥਾਨਕ ਮਿਊਂਸੀਪਲ ਬਾਡੀਆਂ ‘ਤੇ ਵੀ ਪਿਆ, ਜਿਸ ਨਾਲ ਉੱਥੇ ਲੋਕਾਂ ਨੂੰ ਰਹਿਣ ਲਈ ਸਹੀ ਤਰੀਕੇ ਦੇ ਘਰ ਨਹੀਂ ਮਿਲੇ। ਉਨ੍ਹਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ 6500 ਕਰੋੜ ਦੇ ਕਰੀਬ ਅਰਬਨ ਡਿਵੈਲਪਮੈਂਟ ਲਈ ਰੱਖਿਆ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਨਵੀਆਂ ਅਰਬਨ ਸਟੇਟਾਂ ਬਣਾਈਆਂ ਜਾਣਗੀਆਂ.
ਕੁਲਵੰਤ ਸਿੰਘ ਨੇ ਦੱਸਿਆ ਹਰਿਆਣਾ ਵਿੱਚ ਕਰੀਬ 25-30 ਸਾਲਾਂ ਤੋਂ ਕੋਈ ਵੀ ਨਾਜਾਇਜ਼ ਕਲੋਨੀ ਨਹੀਂ ਬਣੀ, ਉਨ੍ਹਾਂ ਨੇ ਸਾਰੇ ਸ਼ਹਿਰਾਂ ਵਿੱਚ ਛੋਟੀਆਂ-ਛੋਟੀਆਂ ਅਰਬਨ ਸਟੇਟਾਂ ਬਣਾਈਆਂ ਹਨ. ਦਿੱਲੀ ਤੋਂ ਲੈ ਕੇ ਸੋਨੀਪਤ, ਫਿਰ ਪਾਣੀਪਤ, ਕਰਨਾਲ ਵਿੱਚ ਜੀਟੀ ਰੋਡ ‘ਤੇ ਪੂਰੇ ਸ਼ਹਿਰ ਸਜਾਏ ਹੋਏ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਕੋਈ ਸਰਕਾਰ ਪੰਜਾਬ ਅੰਦਰ ਸੰਭੂ ਬਾਰਡਰ ਤੋਂ ਲੈ ਕੇ ਸਰਹਿੰਦ, ਰਾਜਪੁਰਾ, ਖੰਨਾ, ਲੁਧਿਆਣਾ, ਗੁਰਾਇਆ, ਫਿਲੌਰ, ਜਲੰਧਰ, ਪਠਾਨਕੋਟ ਅਤੇ ਅੰਮ੍ਰਿਤਸਰ ਤੱਕ ਕੋਈ ਵੀ ਅਰਬਨ ਸਟੇਟ ਬਣਾਉਣ ਵਿੱਚ ਕਾਮਯਾਬ ਨਹੀਂ ਹੋਈ ਜੋ ਕਿ ਇਕ ਵੱਡਾ ਫੇਲੀਅਰ ਰਿਹਾ।
ਕੁਲਵੰਤ ਸਿੰਘ ਨੇ ਕਿਹਾ ਕਿ ਮੈਨੂੰ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਸਰਕਾਰ ਵੱਲੋਂ ਅਰਬਨ ਸਟੇਟਾਂ ਬਣਾਈਆਂ ਜਾਣਗੀਆਂ. 1600 ਏਕੜ ਦੀ ਅਰਬਨ ਸਟੇਟ ਮੁਹਾਲੀ ਵਿਚ ਬਣਾਈ ਜਾਵੇਗੀ, 180 ਏਕੜ ਦੀ ਬਠਿੰਡਾ ਲਈ ਇਸ ਤੋਂ ਇਲਾਵਾ ਸਰਹਿੰਦ, ਰਾਜਪੁਰਾ, ਖੰਨਾ, ਲੁਧਿਆਣਾ, ਗੁਰਾਇਆ, ਫਿਲੌਰ, ਜਲੰਧਰ, ਪਠਾਨਕੋਟ, ਫਗਵਾੜਾ ਅਤੇ ਅੰਮ੍ਰਿਤਸਰ ਲਈ ਅਰਬਨ ਸਟੇਟਾਂ ਬਣਾਈਆਂ ਜਾਣਗੀਆਂ. ਮਾਨ ਸਰਕਾਰ ਨੇ ਸੀਐੱਲਯੂ ਖ਼ਤਮ ਕੀਤੇ ਅਤੇ ਹਾਊਸਿੰਗ ਵਿਚ ਸੀਐੱਲਯੂ ਅਤੇ ਈਡੀਸੀ ਦਾ ਰੇਟ ਅੱਧਾ ਕੀਤਾ ਗਿਆ ਹੈ. ਇਸਦੇ ਨਾਲ ਹੀ 65 ਫੀਸਦੀ ਏਰੀਆ ਵੇਚ ਲਈ ਰੱਖਿਆ ਗਿਆ ਹੈ.
ਮਾਨ ਸਰਕਾਰ ਨੇ ਹੋਰ ਕਈ ਪੰਜਾਬ ਦੇ ਵਿਕਾਸ ਵਿਚ ਵੱਡੇ ਕਦਮ ਚੁੱਕੇ ਹਨ ਅਤੇ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਇਸੇ ਤਰਾਂ ਸਰਕਾਰ ਹਰ ਵਾਰ ਪੰਜਾਬ ਦੇ ਲੋਕਾਂ ਨੂੰ ਧਿਆਨ ਵਿੱਚ ਰੱਖਦਿਆਂ ਕੰਮ ਕਰਦੀ ਰਹੇਗੀ। ਪੰਜਾਬ ਆਉਣ ਵਾਲੇ ਦਿਨਾਂ ਵਿਚ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …