ਵਿਧਾਇਕ ਸਿੱਧੂ ਨੇ ਪਿੰਡ ਬਾਕਰਪੁਰ ਤੇ ਮੋਟੇਮਾਜਰਾ ਦੇ ਵਿਕਾਸ ਲਈ ਦਿੱਤੀਆਂ ਸਾਢੇ 61 ਲੱਖ ਦੀਆਂ ਗਰਾਂਟਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਸਾਬਕਾ ਸਿਹਤ ਮੰਤਰੀ ਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਵਿਧਾਨ ਸਭਾ ਹਲਕਾ ਮੁਹਾਲੀ ਦੇ ਪਿੰਡਾਂ ਮੋਟੇਮਾਜਰਾ ਅਤੇ ਬਾਕਰਪੁਰ ਵਿੱਚ ਵੱਖੋ-ਵੱਖ ਵਿਕਾਸ ਕਾਰਜਾਂ ਦੇ ਲਈ 61 ਲੱਖ 50 ਹਜ਼ਾਰ ਦੇ ਚੈੱਕ ਤਕਸੀਮ ਕੀਤੇ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਮੋਟੇਮਾਜਰਾ ਵਿੱਚ ਆਂਗਣਵਾੜੀ ਸੈਂਟ ਦੀ ਉਸਾਰੀ ਲਈ 8 ਲੱਖ 50 ਹਜ਼ਾਰ, ਟੋਬੇ ਦੇ ਨਾਲ ਟਰੈਕ ਬਨਾਉਣ ਲਈ 15 ਲੱਖ ਅਤੇ ਟੋਬੇ ਦੇ ਸੁੰਦਰੀਕਰਨ ਲਈ 20 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ ਜਦਕਿ ਪਿੰਡ ਬਾਕਰਪੁਰ ਵਿਖੇ 5 ਲੱਖ ਰੁਪਏ ਦੇ ਚੈੱਕ ਪਿੰਡ ਦੀਆਂ ਗਲੀਆ ਨਾਲੀਆਂ ਦੀ ਮੁਰੰਮਤ ਲਈ ਅਤੇ 10 ਲੱਖ ਰੁਪਏ ਦਾ ਚੈੱਕ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਪੰਚਾਇਤ ਨੂੰ ਸੌਪੇ ਗਏ। ਇਸ ਤੋਂ ਇਲਾਵਾ ਸਾਬਕਾ ਕੈਬਿਨਟ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਵਿੱਚ 2 ਕਮਰਿਆਂ ਦਾ ਉਦਘਾਟਨ ਵੀ ਕੀਤਾ ਗਿਆ। ਜਿਨ੍ਹਾਂ ਦੀ ਉਸਾਰੀ ’ਤੇ ਕਰੀਬ 20 ਲੱਖ ਰੁਪਏ ਖ਼ਰਚੇ ਗਏ ਹਨ।

ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ, ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਠੇਕੇਦਾਰ ਮੋਹਾਨ ਸਿੰਘ ਬਠਲਾਣਾ, ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੋਰੀ, ਜਸਵਿੰਦਰ ਕੌਰ ਸਰਪੰਚ ਮੋਟੇਮਾਜਰਾ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਹਰੀ ਸਿੰਘ ਬਾਕਰਪੁਰ, ਰਣਜੀਤ ਸਿੰਘ, ਹਿਤੈਨ ਕਪਿਲਾ ਬੀਡੀਪੀਓ, ਫਕੀਰ ਸਿੰਘ ਮੋਟੇਮਾਜਰਾ, ਹਰਬੰਸ ਸਿੰਘ ਮੋਟੇਮਾਜਰਾ, ਮਹੇਸ਼ਵਰ ਸਾਰਧਾ ਐਕਸੀਅਨ ਪੰਚਾਇਤੀ ਰਾਜ ਮੁਹਾਲੀ, ਕਰਨੈਲ ਸਿੰਘ ਐਸਡੀਓ, ਦਵਿੰਦਰ ਸਿੰਘ ਬਾਕਰਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਤੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …