Share on Facebook Share on Twitter Share on Google+ Share on Pinterest Share on Linkedin ਪ੍ਰਾਪਰਟੀ ਟੈਕਸ ਖ਼ਤਮ ਕਰਵਾਉਣ ਦੇ ਨਾਂ ’ਤੇ ਵਿਧਾਇਕ ਸਿੱਧੂ ਨੇ ਮੁਹਾਲੀ ਵਾਸੀਆਂ ਦਿੱਤਾ ਧੋਖਾ: ਕੁਲਵੰਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ: ਵਿਧਾਨ ਸਭਾ ਹਲਕਾ ਮੁਹਾਲੀ ਦੇ ਮੌਜੂਦਾ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਜਿੱਥੇ ਹੋਰਨਾਂ ਮੁੱਦਿਆਂ ਉਤੇ ਸ਼ਹਿਰ ਮੋਹਾਲੀ ਨਿਵਾਸੀਆਂ ਨਾਲ ਧੋਖੇ ਕੀਤੇ, ਉੱਥੇ ਹੀ ਪ੍ਰਾਪਰਟੀ ਟੈਕਸ ਬਿਲਕੁਲ ਹੀ ਖ਼ਤਮ ਕਰਵਾਉਣ ਦਾ ਵਾਅਦਾ ਕਰਕੇ ਵੀ ਲੋਕਾਂ ਨੂੰ ਧੋਖਾ ਹੀ ਦਿੱਤਾ। ਆਮ ਆਦਮੀ ਪਾਰਟੀ ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਸਾਲ 2014 ਵਿੱਚ ਅਕਾਲੀ ਸਰਕਾਰ ਵੇਲੇ ਵਿਧਾਇਕ ਬਲਬੀਰ ਸਿੰਘ ਸਿੱਧੂ ਮੀਡੀਆ ਵਿੱਚ ਸੁਰਖ਼ੀਆ ਬਟੋਰਨ ਲਈ ਦਮਗਜ਼ੇ ਮਾਰਦੇ ਰਹੇ ਹਨ ਕਿ ਕਾਂਗਰਸ ਸਰਕਾਰ ਆਉਣ ’ਤੇ ਮੁਹਾਲੀ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਤੋਂ ਨਿਜਾਤ ਦਿਵਾਈ ਜਾਵੇਗੀ। ਪ੍ਰੰਤੂ ਹਕੀਕਤ ਇਹ ਹੈ ਕਿ ਕਾਂਗਰਸ ਸਰਕਾਰ ਦੇ ਸੱਤਾ ਸੰਭਾਲਦਿਆਂ ਹੀ ਸਿੱਧੂ ਦੇ ਇਹ ਵਾਅਦੇ ਹਵਾ ਵਿੱਚ ਉੱਡ ਗਏ ਅਤੇ ਪੂਰੇ ਪੰਜ ਸਾਲ ਸਿੱਧੂ ਕਦੇ ਪਸ਼ੂ ਪਾਲਣ ਮੰਤਰੀ ਅਤੇ ਕਦੇ ਸਿਹਤ ਤੇ ਕਿਰਤ ਮੰਤਰੀ ਵਜੋਂ ਸੱਤਾ ਦਾ ਨਿੱਘ ਮਾਣਦੇ ਰਹੇ ਪ੍ਰੰਤੂ ਮੁਹਾਲੀ ਦੇ ਲੋਕ ਆਪਣੇ ਘਰਾਂ ਵਿੱਚ ਕਿਰਾਏਦਾਰ ਦੀ ਤਰ੍ਹਾਂ ਰਹਿੰਦੇ ਰਹੇ। ਸਿੱਧੂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਪ੍ਰਾਪਰਟੀ ਟੈਕਸ ਖ਼ਤਮ ਨਹੀਂ ਕਰਵਾ ਸਕੇ। ਇਸ ਲਈ ਉਹ ਸ਼ਹਿਸ ਵਾਸੀਆਂ ਦੇ ਵੋਟ ਦੇ ਹੱਕਦਾਰ ਨਹੀਂ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਵਰਗੇ ਅਹਿਮ ਮੁੱਦਿਆਂ ਉੱਤੇ ਮੁਹਾਲੀ ਦੇ ਲੋਕਾਂ ਨਾਲ ਧੋਖਾ ਕਰਨ ਵਾਲੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਕਿਸੇ ਵੀ ਤਰ੍ਹਾਂ ਨਾਲ ਮੋਹਾਲੀ ਨਿਵਾਸੀਆਂ ਦੇ ਲਈ ਭਰੋਸੇਯੋਗ ਪਾਤਰ ਨਹੀਂ ਰਹੇ। ਇਸ ਲਈ ਅਜਿਹੇ ਉਮੀਦਵਾਰ ਨੂੰ ਤਾਂ ਇਲਾਕੇ ਵਿੱਚ ਵੜਨ ਵੀ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ‘ਝਾੜੂ’ ਚੱਲਣ ਨਾਲ ਹੀ ਅਜਿਹੀ ਰਾਜਨੀਤਕ ਗੰਦਗੀ ਸਾਫ਼ ਕੀਤੀ ਜਾ ਸਕਦੀ ਹੈ, ਇਸ ਲਈ ਆਉਂਦੀ 20 ਫਰਵਰੀ ਨੂੰ ਚੋਣ ਨਿਸ਼ਾਨ ‘ਝਾੜੂ’ ਨੂੰ ਪਾ ਕੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ