ਆਧੁਨਿਕ ਬੱਸ ਟਰਮੀਨਲ ਕਮ-ਕਮਰਸ਼ੀਅਲ ਕੰਪਲੈਕਸ ਪੰਜਾਬ ਦੇ ਅਰਥਚਾਰੇ ਨੂੰ ਦੇਣਗੇ ਵੱਡਾ ਹੁਲਾਰਾ: ਅਰੁਨਾ ਚੌਧਰੀ

ਟਰਾਂਸਪੋਰਟ ਮੰਤਰੀ ਵੱਲੋਂ ਸੂਬੇ ਵਿੱਚ 14 ਸਥਾਨਾਂ ‘ਤੇ ਉਸਾਰੇ ਜਾਣ ਵਾਲੇ ਬੱਸ ਟਰਮੀਨਲਾਂ ਦੇ ਪ੍ਰਾਜੈਕਟ ਦੀ ਸਮੀਖਿਆ

ਪਾਰਦਰਸ਼ਿਤਾ ਦੇ ਪੱਖ ਉÎੱਤੇ ਦਿੱਤਾ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 5 ਫਰਵਰੀ:
”ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੂਬੇ ਨੂੰ ਵਿਕਾਸ ਪੱਖੋਂ ਮੋਹਰੀ ਸੂਬਾ ਬਣਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ ਜਾਵੇਗੀ।” ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਸੂਬੇ ਵਿੱਚ 14 ਸਥਾਨਾਂ ਉÎੱਤੇ ਪੀ.ਪੀ.ਪੀ. ਢੰਗ ਨਾਲ ਉਸਾਰੇ ਜਾਣ ਵਾਲੇ ਸੰਭਾਵੀ ਆਧੁਨਿਕ ਬੱਸ ਟਰਮੀਨਲ ਕਮ-ਕਮਰਸ਼ੀਅਲ ਕੰਪਲੈਕਸਾਂ ਦੇ ਪ੍ਰਾਜੈਕਟ ਦੀ ਸਮੀਖਿਆ ਕਰਨ ਮੌਕੇ ਇਕ ਮੀਟਿੰਗ ਦੌਰਾਨ ਦਿੱਤੀ।
ਸ੍ਰੀਮਤੀ ਚੌਧਰੀ ਨੇ ਅੱਗੇ ਕਿਹਾ ਕਿ ਇਹ ਬੱਸ ਟਰਮੀਨਲ ਕਮ-ਕਮਰਸ਼ੀਅਲ ਕੰਪਲੈਕਸ ਸੂਬੇ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਦੇਣ ਵਿੱਚ ਬੇਹੱਦ ਸਹਾਈ ਸਾਬਤ ਹੋਣਗੇ। ਉਨ•ਾਂ ਦੱਸਿਆ ਕਿ ਇਨ•ਾਂ ਦੇ ਵਿਕਸਿਤ ਕੀਤੇ ਜਾਣ ਪਿੱਛੇ ਮੁੱਖ ਮਕਸਦ ਆਮ ਆਦਮੀ ਦੀ ਸਹੂਲਤ ਹੋਵੇਗਾ ਅਤੇ ਇਨ•ਾਂ ਵਿੱਚ ਫੂਡ ਕੋਰਟ, ਆਰਾਮ ਕਰਨ ਲਈ ਸਥਾਨ, ਪਾਰਕਿੰਗ ਲਈ ਲੋੜੀਂਦੀ ਢੁਕਵੀਂ ਥਾਂ, ਯਾਤਰੀਆਂ ਦੇ ਚੜ•ਨ ਅਤੇ ਉਤਰਨ ਲਈ ਸੁਰੱਖਿਅਤ ਸਥਾਨ, ਪੀਣ ਵਾਲਾ ਸਾਫ਼ ਪਾਣੀ ਅਤੇ ਸਾਫ਼ ਪਖਾਨਿਆਂ ਆਦਿ ਸੁਵਿਧਾਵਾਂ ਹੋਣਗੀਆਂ।
ਹੋਰ ਜਾਣਕਾਰੀ ਦਿੰਦੇ ਹੋਏ ਉਨ•ਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਗੁਰਦਾਸਪੁਰ ਵਿਖੇ ਉਸਾਰੇ ਜਾਣ ਵਾਲੇ ਬੱਸ ਟਰਮੀਨਲ ਦੀ ਪ੍ਰਾਜੈਕਟ ਫਿਜ਼ੀਬਿਲਟੀ ਰਿਪੋਰਟ ਅਤੇ ਡਰਾਫਟ ਆਰ.ਐਫ.ਪੀ. ਦਸਤਾਵੇਜ ਉÎੱਤੇ ਵਿਸਥਾਰਪੂਰਵਕ ਚਰਚਾ ਹੋ ਚੁੱਕੀ ਹੈ ਅਤੇ ਇਸ ਸਬੰਧੀ ਪਹਿਲੀ ਜਨਤਕ ਸੁਣਵਾਈ ਵੀ ਗੁਰਦਾਸਪੁਰ ਤੋਂ ਹੀ ਸ਼ੁਰੂ ਹੋਵੇਗੀ। ਉਨ•ਾਂ ਅੱਗੇ ਕਿਹਾ ਕਿ ਪੰਜਾਬ ਮੁੱਢਲਾ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਵੱਲੋਂ ਪਟਿਆਲਾ ਵਿਖੇ ਇਸ ਪ੍ਰਾਜੈਕਟ ਤਹਿਤ ਉਸਾਰੇ ਜਾਣ ਵਾਲੇ ਬੱਸ ਟਰਮੀਨਲ ਸਬੰਧੀ ਕਾਰਵਾਈ ਆਰੰਭ ਕੀਤੀ ਜਾ ਚੁੱਕੀ ਹੈ ਜਿਸਦੇ ਹਿੱਸੇ ਵਜੋਂ ਪ੍ਰਾਜੈਕਟ ਫਿਜ਼ੀਬਿਲਟੀ ਰਿਪੋਰਟ ਜਮ•ਾਂ ਕੀਤੀ ਗਈ ਸੀ ਜਿਸ ਉÎÎੱਤੇ ਪੀ.ਆਰ.ਟੀ.ਸੀ. ਨੇ ਕੁਝ ਸੁਝਾਅ ਦਿੱਤੇ ਸਨ ਜਿਨ•ਾਂ ਨੂੰ ਇਸ ਰਿਪੋਰਟ ਨੂੰ ਸੋਧੇ ਜਾਣ ਸਮੇਂ ਇਸ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਅਤੇ ਹੁਣ ਸੋਧੀ ਗਈ ਰਿਪੋਰਟ ਉÎੱਤੇ ਪੀ.ਆਰ.ਟੀ.ਸੀ. ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਜਿਸਨੂੰ ਕਿ ਛੇਤੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਸ੍ਰੀਮਤੀ ਚੌਧਰੀ ਨੇ ਇਸ ਮੌਕੇ ਇਸ ਪ੍ਰਾਜੈਕਟ ਤਹਿਤ ਬਠਿੰਡਾ, ਬਟਾਲਾ, ਅੰਮ੍ਰਿਤਸਰ, ਜਲੰਧਰ, ਕਰਤਾਰਪੁਰ, ਬਰਨਾਲਾ, ਮਾਨਸਾ, ਰਾਏਕੋਟ, ਲੁਧਿਆਣਾ ਅਤੇ ਰੂਪਨਗਰ ਵਿਖੇ ਉਸਾਰੇ ਜਾਣ ਵਾਲੇ ਬੱਸ ਟਰਮੀਨਲਾਂ ਸਬੰਧੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ। ਇਸ ਮੌਕੇ ਉਨ•ਾਂ ਨੂੰ ਇਹ ਜਾਣੂੰ ਕਰਵਾਇਆ ਗਿਆ ਕਿ ਦੋ ਸਥਾਨਾਂ ਵਿਖੇ ਬੱਸ ਟਰਮੀਨਲ ਦੀ ਥਾਂ ਮੁਕੱਦਮੇਬਾਜ਼ੀ ਅਧੀਨ ਹੈ।
ਸ੍ਰੀਮਤੀ ਚੌਧਰੀ ਨੇ ਇਸ ਮੌਕੇ ਸਮੂਹ ਅਫ਼ਸਰਾਂ ਅਤੇ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਪ੍ਰਾਜੈਕਟ ਵਿੱਚ ਪੂਰੀ ਪਾਰਦਰਸ਼ਿਤਾ ਵਰਤੀ ਜਾਵੇ ਅਤੇ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ•ਾਂ ਇਸ ਪ੍ਰਾਜੈਕਟ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਦਾਸਪੁਰ ਤੋਂ ਵਿਧਾਇਕ ਸ. ਬਰਿੰਦਰਮੀਤ ਸਿੰਘ ਪਾਹੜਾ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ ਸ੍ਰੀ ਕੇ. ਸਿਵਾ ਪ੍ਰਸਾਦ, ਸਟੇਟ ਟਰਾਂਸਪੋਰਟ ਕਮਿਸ਼ਨਰ ਸ. ਦਿਲਰਾਜ ਸਿੰਘ, ਪੀ.ਆਈ.ਡੀ.ਬੀ. ਦੇ ਐਮ.ਡੀ. ਸ੍ਰੀ ਵਿਜੈ. ਐਨ. ਜ਼ਾਦੇ ਅਤੇ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਦੇ ਇਸ ਪ੍ਰਾਜੈਕਟ ਨਾਲ ਸਬੰਧਿਤ ਡਿੱਪੂਆਂ ਦੇ ਜਨਰਲ ਮੈਨੇਜਰ ਵੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…